ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਸਸਸਸ ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਸਟੇਸ਼ਨਰੀ  ਸਟਾਲ ਲਗਾਈ ਗਈ।

Spread the love

 ਫ਼ਰੀਦਕੋਟ, 9 ਦਸੰਬਰ (ਮਿੱਤਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਵਿਖੇ ਮਾਨਯੋਗ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੇਠ ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ,ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਪ੍ਰਿੰਸੀਪਲ ਮਨਿੰਦਰ ਕੌਰ,ਜ਼ਿਲਾ ਨੋਡਲ ਅਫ਼ਸਰ ਬਿਜਨਸ ਬਲਾਸਟਰ ਜਸਬੀਰ ਸਿੰਘ ਜੱਸੀ ਦੀ ਯੋਗ ਅਗਵਾਈ ਹੇਠ ਅਗਵਾਈ ਚ ਵਿਦਿਆਰਥੀਆਂ ਵੱਲੋਂ ਸਟੇਸ਼ਨਰੀ ਦੀ ਸਟਾਲ ਲਗਾਈ ਗਈ। ਇਸ ਦੌਰਾਨ ਸਮੂਹ ਵਿਦਿਆਰਥੀਅਆਂ ਅਤੇ ਸਟਾਫ  ਵੱਲੋਂ ਲਗਭਗ 4000 ਰੁਪਏ ਦੀ ਸਟੇਸ਼ਨਰੀ ਦੀ ਖਰੀਦ ਕੀਤੀ ਗਈ ਜਿਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਪਿੰਡ ਤੋਂ ਬਾਹਰ, ਸ਼ਹਿਰ ਜਾ ਕੇ ਸਮਾਨ ਖਰੀਦਣਾ ਪੈਂਦਾ ਸੀ, ਜਿਥੇ ਬਸ ਸੁਵਿਧਾ ਵੀ ਉਪਲੱਬਧ ਨਹੀਂ ਹੈ, ਉਹਨਾਂ ਲਈ ਵੀ ਬਹੁਤ ਸੌਖਾ ਹੋ ਗਿਆ, ਉੱਥੇ ਬਿਜਨਸ ਬਲਾਸਟਰ ਪ੍ਰੋਜੈਕਟ ਅਧੀਨ ਵਿਦਿਆਰਥੀਆਂ ਦੀਆਂ ਟੀਮਾਂ ਨੂੰ ਵੀ ਬਿਜ਼ਨਸ ਸਕਿਲ ਵਿਕਸਿਤ ਕਰਨ ਦਾ ਸਬੱਬ ਮਿਲਿਆ। ਸਟੇਸ਼ਨਰੀ ਦੀ ਸਟਾਲ ਤੇ ਵਿਕਰੀ ਨਾਲ ਸੰਬੰਧਿਤ ਕੰਮ ਕਾਜ  ਮੁੰਡਿਆਂ ਵੱਲੋਂ ਬਾਖੂਬੀ ਸੰਭਾਲਿਆ ਗਿਆ। ਲੜਕੀਆਂ ਦੀ ਬਿਜਨਸ ਬਲਾਸਟਰ ਟੀਮ ਵੱਲੋਂ ਰਵਾਇਤੀ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਚਿੱਬੜਾਂ ਦੀ ਚਟਨੀ  ਅਤੇ ਚਾਟੀ ਦੀ ਲੱਸੀ ਬਹੁਤ ਚਾਵਾਂ ਅਤੇ ਮਲਾਰਾਂ ਨਾਲ ਪਰੋਸੀ ਗਈ, ਜਿਸ ਨਾਲ ਜਿੱਥੇ ਸਮੂਹ ਸਟਾਫ ਨੇ ਦੁਪਹਿਰ ਦੇ ਸਵਾਦਿਸ਼ਟ ਖਾਣੇ ਦਾ ਲੁਤਫ  ਉਠਾਇਆ, ਉੱਥੇ ਲੜਕੀਆਂ ਅੰਦਰ ਇਹ ਆਤਮ ਵਿਸ਼ਵਾਸ ਵੀ ਪੈਦਾ ਹੋਇਆ ਕਿ ਉਹ ਬਹੁਤ ਵਧੀਆ ਖਾਣਾ ਪਕਾਉਣ ਦੀ ਕਲਾ ਵਿੱਚ ਵੀ ਮੁਹਾਰਤ ਕਰ ਸਕਦੀਆਂ ਹਨ ਅਤੇ ਜਰੂਰਤ ਅਨੁਸਾਰ ਆਪਣੇ ਸਵੈ ਰੁਜ਼ਗਾਰ ਦੀ ਵਿਵਸਥਾ ਆਸਾਨੀ ਨਾਲ ਕਰ ਸਕਦੀਆਂ ਹਨ। ਰਵਾਇਤੀ ਖਾਣਾ ਪ੍ਰਤੀ ਪਲੇਟ, ਦੀ ਕੀਮਤ 120 ਰੁਪਏ ਰੱਖੀ ਗਈ ਸੀ।ਸੋ ਇਸ ਤਰ੍ਹਾਂ ਵਿਦਿਆਰਥੀਆਂ ਵੱਲੋਂ ਬਿਜ਼ਨਸ ਦੇ ਹੁਨਰ ਸਿਖਣ ਲਈ ਸਟਾਲਾਂ ਲਾ ਕੇ ਆਪਣੇ ਫਨ ਦਾ ਮੁਜਾਹਰਾ ਕੀਤਾ ਗਿਆ। ਇਸ ਤਰਾਂ ਕਰਨ ਨਾਲ ਜਿੱਥੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਸਕੂਲ ਵਿੱਚ ਕੰਟੀਨ ਦੀ ਘਾਟ ਮਹਿਸੂਸ ਹੁੰਦੀ ਸੀ ਉਸ ਤੋਂ ਨਿਜਾਤ ਮਿਲੀ ਹੈ, ਉੱਥੇ ਬਿਜਨਸ

ਬਲਾਸਟਰ ਦੇ ਵਿਦਿਆਰਥੀਆਂ  ਨੂੰ, ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਫਲਤਾ ਪੂਰਵਕ ਨਿਭਾਉਣ ਦਾ ਅਨੁਭਵ ਵੀ ਪ੍ਰਾਪਤ ਹੋਇਆ ਹੈ- ਜਿਵੇਂ ਕੈਸ਼ੀਅਰ ਅਤੇ ਕੈਸ਼ ਬੁੱਕ ਮੇਨਟੇਨ ਕਰਨ ਦੀ ਡਿਊਟੀ, ਸੇਲਸਮੈਨ, ਸੇਲਸਗਰਲ, ਸਟੋਰ ਕੀਪਿੰਗ ਦੀ ਡਿਊਟੀ, ਸਮਾਨ ਖਰੀਦਣ ਦੀ ਡਿਊਟੀ, ਸਟਾਕ ਰਜਿਸਟਰ ਮੇਨਟੇਨ ਕਰਨ ਦੀ ਡਿਊਟੀ ਆਦਿ। ਅੰਤ ਵਿਚ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਦੀ ਬਿਹਤਰੀਨ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਅਤੇ ਸਿੱਖਿਆ ਵਿਭਾਗ ਦੇ ਇਸ ਤਰ੍ਹਾਂ ਦੇ ਨਵੀਨਤਮ ਉਪਰਾਲੇ ਲਈ ਧੰਨਵਾਦ ਕੀਤਾ ਗਿਆ।

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *