ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

Spread the love
ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ ਟੋਹੜਾ ਦੇ ਸਾਰੇ ਬਿਜਲੀ ਕਾਮਿਆਂ ਵੱਲੋਂ ਇਕੱਤਰ ਹੋ ਕੇ ਸਬ ਡਿਵੀਜ਼ਨ ਭਾਦਸੋਂ ਵਿਖੇ ਰੋਸ ਧਰਨਾ ਦਿੱਤਾ ਗਿਆ । ਧਰਨੇ ਵਿੱਚ ਬਿਜਲੀ ਕਾਮਿਆਂ ਦੀ ਮਦਦ ਵਿੱਚ ਸਾਥ ਦੇਣ ਲਈ ਪਹੁੰਚੇ ਕਿਸਾਨ ਆਗੂ ਅਤੇ ਪੈਨਸਰਜ ਬਿਜਲੀ ਮੁਲਾਜ਼ਮ ਅਤੇ ਬਾਕੀ ਸਾਰੇ ਬਿਜਲੀ ਕਾਮਿਆਂ ਨੇ ਇਕੱਤਰ ਹੋ ਕੇ ਬਿਜਲੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ । ਸਰਕਾਰ ਦੀਆਂ ਮੁਲਾਜ਼ਮ ਪ੍ਰਤੀ ਮਾੜੀਆ ਨੀਤੀਆਂ ਦਾ ਵਿਰੋਧ ਕੀਤਾ ਇਸ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਰੋਸ ਧਰਨੇ ਵਿੱਚ ਸਮੂਲੀਅਤ ਕਰਕੇ ਸਰਕਾਰ ਤੋਂ ਓਲਡ ਪੈਨਸ਼ਨ ਸਕੀਮ, ਕੈਸਲਸ ਕਾਰਡ, ਬੀਮੇ ਦੀਆਂ ਬਕਾਇਆ ਕਿਸ਼ਤਾਂ , ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਸਕੇਲ ਲਾਗੂ ਕਰਨ ਦੀ ਮੰਗ ਕੀਤੀ ਅਤੇ ਬਾਕੀ ਬਿਜਲੀ ਕਾਮਿਆਂ ਦੀਆਂ ਲਟਕਦੀਆਂ ਮੰਗਾਂ ਨੂੰ ਹੱਲ ਕਰਨ ਲਈ ਕਿਹਾ ਗਿਆ ਮੌਜੂਦਾ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਮੁਲਾਜ਼ਮਾ ਦੀਆਂ ਸਾਰੀਆਂ ਮੰਗਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਇਸ ਕਾਰਨ ਮੁਲਾਜ਼ਮਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਕੋਈ ਹੱਲ ਨਾ ਹੋਣ ਕਾਰਨ ਬਿਜਲੀ ਕਾਮਿਆਂ ਵੱਲੋਂ ਮਿਤੀ 23 ਅਤੇ 24 ਜੁਲਾਈ ਨੂੰ ਸਮੂਲੀਅਤ ਛੁੱਟੀ ਲੈ ਕੇ ਸਰਕਾਰ ਅਤੇ ਬਿਜਲੀ ਮੈਨੇਜਮੈਂਟ ਦੇ ਵਿਰੁਧ  ਬਿਜਲੀ ਕਾਮਿਆਂ ਵੱਲੋਂ ਦੋ ਦਿਨ ਦੀ ਸਮੂਹਿਕ ਛੁੱਟੀ ਭਰ ਕੇ ਧਰਨਾ  ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜੇਕਰ ਬਿਜਲੀ ਮੈਨੇਜਮੈਂਟ ਅਤੇ ਸਰਕਾਰ ਦੁਆਰਾ ਇਹਨਾਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਬਿਜਲੀ ਕਾਮੇ ਹੜਤਾਲ ਨੂੰ ਹੋਰ ਅੱਗੇ ਵਧਾਉਣ ਵਿੱਚ ਗੁਰੇਜ ਨਹੀਂ ਕਰਨਗੇ। ਇਸ ਮੌਕੇ ਰੋਸ ਧਰਨੇ ਵਿੱਚ ਪਹੁੰਚੇ ਵੱਖ-ਵੱਖ ਯੂਨੀਅਨਾ ਦੇ ਆਗੂ ਡਵੀਜ਼ਨ ਪ੍ਰਧਾਨ ਦਲੀਪ ਸਿੰਘ ਗਿੱਲ, ਸਬ ਡਵੀਜ਼ਨ ਭਾਦਸੋਂ ਪ੍ਰਧਾਨ ਫਿਰੋਜ ਖਾਨ, ਸਰਕਲ ਆਗੂ ਰਾਜਵੀਰ ਸਿੰਘ ਸਰਾਓ, ਜਗਮੋਹਨ ਸਿੰਘ, ਕਮਲਜੀਤ ਸਿੰਘ ਮੱਲੇਵਾਲ, ਗੁਰਜੰਟ ਸਿੰਘ ਸਟੇਟ ਆਗੂ, ਅਮਰਜੀਤ ਸਿੰਘ ਸੁਧੇਵਾਲ, ਪਰਵੀਨ ਕੁਮਾਰ ਅਤੇ ਪੈਨਸ਼ਰਜ ਪੰਜਾਬ ਮੀਤ ਪ੍ਰਧਾਨ ਅਜਮੀਲ ਖਾਨ, ਮੇਵਾ ਸਿੰਘ ਪੈਨਸਰਜ ਯੂਨੀਅਨ ਆਦਿ ਆਗੂਆ ਨੇ ਸਮੂਲੀਅਤ ਕੀਤੀ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *