ਬਿਜਲੀ ਦੇ ਲੰਮੇ ਕੱਟਾਂ ਤੋਂ ਦੁੱਖੀ ਕਿਸਾਨਾਂ ਦਾ ਫੁੱਟਿਆ ਗੁੱਸਾ – ਕਿਹਾ, ਸਾਨੂੰ ਮੁਫ਼ਤ ਨਹੀਂ ਚਾਹੀਦੀ, ਬੇਸ਼ੱਕ ਬਿੱਲ ਲਾ ਦਿਓ ਪਰ ਬਿਜਲੀ ਤਾਂ ਦਿਓ ਝੋਨਾ ਸੁੱਕਣ ਕਿਨਾਰੇ, ਕਿਸਾਨ ਸਾਰੀ ਰਾਤ ਖੇਤਾਂ ‘ਚ ਜਾਗਣ ਲਈ ਮਜ਼ਬੂਰ – 

Spread the love
ਝਬਾਲ, 27 ਅਗਸਤ (ਮੱਖਣ ਮਨੋਜ )- ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ 24 ਘੰਟੇ ਬਿਜਲੀ ਦੇਣ ਦੇ ਦਮਗਜ਼ੇ ਮਾਰ ਰਹੀ ਹੈ, ਦੂਜੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨ ਬਿਜਲੀ ਦੀ ਉਡੀਕ ‘ਚ ਅੱਤ ਦੀ ਗਰਮੀ ਵਿੱਚ ਸਾਰੀ-ਸਾਰੀ ਰਾਤ ਖੇਤਾਂ ‘ਚ ਜਾਗ ਕੇ ਕੱਟਣ ਲਈ ਮਜ਼ਬੂਰ ਹਨ।ਇਸ ਸਬੰਧੀ ਅੱਜ ਇਲਾਕਾ ਬਘਿਆੜੀ, ਕੋਟ, ਦੋਦੇ ਅਤੇ ਛਾਪਾ ਦੇ ਵੱਡੀ ਗਿਣਤੀ ਕਿਸਾਨ ਕੈਪਟਨ ਸਿੰਘ ਬਘਿਆੜੀ, ਪ੍ਰਧਾਨ ਗੁਰਦਰਸ਼ਨ ਸਿੰਘ ਬਘਿਆੜੀ ਅਤੇ ਮਲਕੀਅਤ ਸਿੰਘ ਛਾਪਾ ਦੀ ਅਗਵਾਈ ਹੇਠ ਇਕੱਠੇ ਹੋਏ।ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਖੇਤਾਂ ਨੂੰ ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਦੇ ਝੋਨੇ ਦੀ ਫ਼ਸਲ ਪਾਣੀ ਤੋਂ ਬਿਨਾਂ ਸੁੱਕਣ ਕਿਨਾਰੇ ਆ ਗਈ ਹੈ। ਜੇਕਰ ਬਿਜਲੀ ਦੀ ਇਹੋ ਹਾਲਤ ਰਹੀ ਤਾਂ ਹਰ ਕਿਸਾਨ ਦਾ ਘੱਟੋ-ਘੱਟ 50-50 ਹਜ਼ਾਰ ਰੁਪਏ ਦਾ ਨੁਕਸਾਨ ਹੋਵੇਗਾ।ਕਿਸਾਨ ਆਗੂਆਂ ਨੇ ਦੱਸਿਆ ਕਿ ਫੀਡਰ ਬਘਿਆੜੀ, ਕੋਟ ‘ਤੇ ਸਾਨੂੰ ਸਿਰਫ 3 ਘੰਟੇ ਬਿਜਲੀ ਮਿਲ ਰਹੀ ਹੈ, ਉਹ ਵੀ ਕਿਸ਼ਤਾਂ ‘ਚ। ਇਸ ਨਾਲ ਅਸੀਂ ਕੀ ਕਰਾਂਗੇ। ਉਨ੍ਹਾਂ ਸਰਕਾਰ ਨੂੰ ਦੋ-ਟੁੱਕ ਚਿਤਾਵਨੀ ਦਿੰਦਿਆਂ ਕਿਹਾ ਕਿ *ਸਾਨੂੰ ਮੁਫ਼ਤ ਬਿਜਲੀ ਨਹੀਂ ਚਾਹੀਦੀ, ਸਰਕਾਰ ਬੇਸ਼ੱਕ ਸਾਨੂੰ ਬਿੱਲ ਲਗਾ ਦੇਵੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਨੂੰ ਪੂਰੀ ਬਿਜਲੀ ਦਿੱਤੀ ਜਾਵੇ* ਤਾਂ ਜੋ ਅਸੀਂ ਮਹਿੰਗੇ ਭਾਅ ਦੀਆਂ ਖਾਦਾਂ, ਦਵਾਈਆਂ, ਬੀਜ ਪਾ ਕੇ ਅਤੇ ਮਹਿੰਗੇ ਠੇਕੇ ‘ਤੇ ਜ਼ਮੀਨਾਂ ਲੈ ਕੇ ਬੀਜੀਆਂ ਫ਼ਸਲਾਂ ਨੂੰ ਬਚਾ ਸਕੀਏ।ਇਸ ਮੌਕੇ ਅਜਮੇਰ ਸਿੰਘ ਕੋਟ, ਦਰਸ਼ਨ ਸਿੰਘ ਕੋਟ, ਨਿਸ਼ਾਨ ਸਿੰਘ ਛਾਪਾ, ਮਾਨਬੀਰ ਸਿੰਘ ਛਾਪਾ, ਸੁਖਵੰਤ ਸਿੰਘ ਛਾਪਾ, ਮਹਿਲ ਸਿੰਘ ਛਾਪਾ, ਬਲਦੇਵ ਸਿੰਘ ਸਰਪੰਚ ਪਿੰਡ ਛਾਪਾ, ਇਕਬਾਲ ਸਿੰਘ ਗਿੱਲ ਛਾਪਾ, ਪਰਮਜੀਤ ਸਿੰਘ ਬਘਿਆੜੀ, ਗੁਰਵਿੰਦਰ ਸਿੰਘ ਕੋਟ, ਸਵਰਨ ਸਿੰਘ ਕੋਟ, ਰਸ਼ਪਾਲ ਸਿੰਘ ਕੋਟ, ਹਰਪ੍ਰੀਤ ਸਿੰਘ ਹੈਪੀ ਦੋਦੇ, ਅੰਗਰੇਜ਼ ਸਿੰਘ ਦੋਦੇ, ਤੇਜਬੀਰ ਸਿੰਘ ਦੋਦੇ, ਸਾਬਕਾ ਸਰਪੰਚ ਮੁਖਤਾਰ ਸਿੰਘ ਦੋਦੇ, ਲੱਖਾ ਸਿੰਘ ਦੋਦੇ, ਮਨਜਿੰਦਰ ਸਿੰਘ ਛਾਪਾ ਆਦਿ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *