ਬੀ.ਐੱਲ.ਓਜ਼. ਨੇ ਪਿੰਡਾਂ ‘ਚ ਪੋਿਲੰਗ ਸਟੇਸ਼ਨਾਂ ‘ਤੇ ਵੋਟਾਂ ਦੀ ਸੁਧਾਈ ਲਈ ਸਪੈਸ਼ਲ ਕੈਂਪ ਲਗਾਏ 

Spread the love
 ਨੂਰਪੁਰਬੇਦੀ, 23 ਨਵੰਬਰ (ਦਲਜੀਤ ਚਨੌਲੀ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਅੱਜ ਵੱਖ-ਵੱਖ ਪੋਿਲੰਗ ਬੂਥਾਂ ਦੇ ਬੀ.ਐੱਲ.ਓਜ਼. ਨੇ ਪਿੰਡਾਂ ‘ਚ ਪਹੁੰਚ ਕੇ ਪੋਿਲੰਗ ਬੂਥਾਂ ‘ਤੇ ਵੋਟਾਂ ਦੀ ਸੁਧਾਈ ਸਬੰਧੀ ਸਪੈਸ਼ਲ ਕੈਂਪ ਲਗਾਇਆ | ਉਕਤ ਕੈਂਪਾਂ ਦੌਰਾਨ ਸਬੰਧਿਤ ਬੀ.ਐੱਲ.ਓਜ਼. ਨੇ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ ਉਕਤ ਕੰਮ ਨੇਪਰੇ ਚਾੜ੍ਹਿਆ | ਇਸ ਦੌਰਾਨ ਪੋਿਲੰਗ ਸਟੇਸ਼ਨਾਂ ‘ਤੇ ਪਹੁੰਚੇ ਨਾਗਰਿਕਾਂ ਨੂੰ  ਬੀ.ਐੱਲ.ਓਜ਼. ਨੇ ਦੱਸਿਆ ਕਿ ਯੋਗ ਨਾਗਰਿਕ ਜਿਨ੍ਹਾਂ ਦੀ ਉਮਰ 1 ਜਨਵਰੀ 2025 ਨੂੰ  18 ਸਾਲ ਜਾਂ ਉਸ ਤੋਂ ਵੱਧ ਹੋਵੇਗੀ ਉਹ ਇਸ ਦੌਰਾਨ ਆਪਣੇ ਫਾਰਮ ਆਨਲਾਈਨ ਅਪਲਾਈ ਕਰ ਸਕਦਾ ਹੈ ਜਾਂ ਫਿਰ ਮੋਬਾਇਲ ਐਪ, ਵੋਟਰ ਹੈੱਲਪਲਾਈਨ ਰਾਹੀਂ ਅਤੇ ਆਫਲਾਈਨ ਆਪਣੇ ਸਬੰਧਿਤ ਬੀ.ਐੱਲ.ਓ. ਕੋਲ ਵੀ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਸਕਦਾ ਹੈ | ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ 1 ਜਨਵਰੀ 2025 ਦੇ ਆਧਾਰ ‘ਤੇ 29 ਅਕਤੂਬਰ 2024 ਤੋਂ 28 ਨਵੰਬਰ 2024 ਤੱਕ ਵੋਟਰ ਸੂਚੀਆਂ ਦੀ ਸੁਧਾਈ ਦੀ ਮੁਹਿੰਮ ਚਲਾਈ ਜਾ ਰਹੀ ਹੈ |  ਇਸ ਤੋਂ ਇਲਾਵਾ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੇ ਆਦੇਸਾਂ ਤਹਿਤ ਪੋਿਲੰਗ ਸਟੇਸ਼ਨਾਂ ‘ਤੇ ਆਰੰਭ ਕੀਤੀ ਗਈ ਉਕਤ 2 ਰੋਜ਼ਾ ਮੁਹਿੰਮ ਤਹਿਤ ਦੂਜੇ ਦਿਨ 24 ਨਵੰਬਰ ਨੂੰ  ਵੀ ਮੁੜ ਬੀ.ਐੱਲ.ਓਜ਼. ਵੱਲੋਂ ਸਵੇਰੇ 10 ਵਜੇ ਤੋਂ 5 ਵਜੇ ਤੱਕ ਸਪੈਸ਼ਲ ਕੈਂਪ ਲਗਾਏ ਜਾਣਗੇ | ਜਿਸ ਵਿਚ ਉਨ੍ਹਾਂ ਵੱਲੋਂ ਨਵੀਂ ਵੋਟ ਬਣਾਉਣ, ਵੋਟ ਕਟਵਾਉਣ, ਵੇਰਵਿਆਂ ਦੀ ਦਰੁੱਸਤੀ, ਰਿਹਾਇਸ਼ ‘ਚ ਤਬਦੀਲੀ ਅਤੇ ਡੁਪਲੀਕੇਟ ਵੋਟਰ ਕਾਰਡ ਪ੍ਰਾਪਤ ਕਰਨ ਸਬੰਧੀ ਫਾਰਮ ਹਾਸਿਲ ਕੀਤੇ ਜਾ ਸਕਣ | ਇਸ ਦੌਰਾਨ ਸੁਪਰਵਾਈਜ਼ਰ ਰਾਜੇਸ਼ ਚੋਪੜਾ ਨੇ ਵੀ ਵੱਖ-ਵੱਖ ਪੋਿਲੰਗ ਸਟੇਸ਼ਨਾਂ ‘ਤੇ ਪਹੁੰਚ ਕੇ
ਬੀ.ਐੱਲ.ਓਜ਼. ਦੇ ਕੰਮ ਦਾ ਨਿਰੀਖਣ ਕੀਤਾ | ਇਸ ਦੌਰਾਨ ਅੱਜ ਅਮਰਜੀਤ ਸਿੰਘ, ਮੁਕੇਸ਼ ਭੰਡਾਰੀ, ਦਵਿੰਦਰ ਕੁਮਾਰ, ਰਾਜੀਵ ਲੂੰਬਾ, ਗੁਰਪ੍ਰਤਾਪ ਸਿੰਘ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ, ਹਰਕੇਸ਼ ਕੁਮਾਰ, ਬਖਸ਼ੀ ਰਾਮ, ਅਮਰਜੀਤ ਸੈਣੀ, ਰਾਜਨ ਸ਼ਰਮਾ, ਹਰਜਿੰਦਰ ਸਿੰਘ, ਇੰਦਰਜੀਤ ਸਿੰਘ ਤੇ ਮਹਿੰਦਰ ਸਿੰਘ ਆਦਿ ਬੀ.ਐੱਲ.ਓਜ਼. ਵੱਲੋਂ ਜੱਟਪੁਰ, ਟੇਡੇਵਾਲ, ਕਰਤਾਰਪੁਰ, ਸੈਣੀਮਾਜਰਾ, ਬਜਰੂੜ ਅਤੇ ਨੂਰਪੁਰਬੇਦੀ ਸਹਿਤ ਵੱਖ-ਵੱਖ ਪਿੰਡਾਂ ‘ਚ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਸਪੈਸ਼ਲ ਕੈਂਪ ਲਗਾਏ ਗਏ |

More News

Youtube

Facebook

Whatsapp

Home

 

  • Related Posts

    ਸਫ਼ਾਈ ਸੇਵਕਾਂ ਨਾਲ ਚੱਲ ਰਿਹਾ ਵਿਵਾਦ ਖ਼ਤਮ, ਡੀਐਸਪੀ ਸਤਵੀਰ ਸਿੰਘ ਬੈਸ਼ ਸਿਸਪੈਂਡ 

    Spread the love

    Spread the loveਬਲਵੰਤ ਸਿੰਘ ਸਿੱਧੂ (ਬਰਨਾਲਾ) 24 ਜੁਲਾਈ 2026 =ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਪੁਲਿਸ ਵਿਚਕਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਖ਼ਤਮ ਹੋ ਗਿਆ, ਜਦੋਂ ਸਰਕਾਰ…

    ਪੱਤਰਕਾਰ ਭਾਈਚਾਰੇ ਨਾਲ ਸਿਟੀ ਇੰਚਾਰਜ ਕੁਲਵੰਤ ਸਿੰਘ ਨੇ ਕੀਤੀ ਮੀਟਿੰਗ।

    Spread the love

    Spread the loveਤਪਾ ਮੰਡੀ 24 ਜੁਲਾਈ( ਗੋਲਡੀ ਵਿਆਸ) ਸਥਾਨਕ ਪੁਲਿਸ ਸਿਟੀ ਚੌਂਕੀ ਦੇ ਨਵੇਂ ਇੰਚਾਰਜ ਕੁਲਵੰਤ ਸਿੰਘ ਕੱਟੂ ਨੇ ਪ੍ਰੈਸ ਨਾਲ ਪਲੇਠੀ ਮੀਟਿੰਗ ਕਰਦਿਆਂ ਸਮੂਹ ਪੱਤਰਕਾਰਾਂ ਨਾਲ ਜਾਣ ਪਹਿਚਾਣ ਕਰਦਿਆਂ…

    Leave a Reply

    Your email address will not be published. Required fields are marked *