– ਬੈਰਾਗੀ ਭਲਾਈ ਬੋਰਡ ਪੰਜਾਬ ਵੱਲੋਂ ਹਲਕਾ ਬਰਨਾਲਾ ਤੇ ਭਦੌੜ ਦੇ ਨਵੇਂ ਚੇਅਰਮੈਨਾਂ ਦੀ ਨਿਯੁਕਤੀ ਦਾ ਸਵਾਗਤ। – ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ:- ਕਿੰਦੀ ਪੰਚ

Spread the love
ਧਨੌਲਾ/ 19 ਜੁਲਾਈ (ਹਰਦੀਪ ਹੈਰੀ) =ਬੈਰਾਗੀ ਭਲਾਈ ਬੋਰਡ ਪੰਜਾਬ ਵੱਲੋਂ ਹਲਕਾ ਬਰਨਾਲਾ ਲਈ ਹਰਚਰਨ ਦਾਸ ਬਾਵਾ ਅਤੇ ਹਲਕਾ ਭਦੌੜ ਲਈ ਬਲਵਿੰਦਰ ਸਿੰਘ ਬਾਵਾ ਦਰਾਜ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ ‘ਤੇ ਕੁਲਵਿੰਦਰ ਸਿੰਘ (ਕਿੰਦੀ ਪੰਚ) (ਜ਼ਿਲ੍ਹਾ ਬਰਨਾਲਾ ਚੇਅਰਮੈਨ ਬੈਰਾਗੀ ਭਲਾਈ ਬੋਰਡ) ਨੇ ਦੋਵਾਂ ਆਗੂਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਹੈ।ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਮਾਜ ਦੇ ਆਮ ਘਰਾਂ ਦੇ ਪੁੱਤਾਂ ਨੂੰ ਸਨਮਾਨ ਅਤੇ ਜ਼ਿੰਮੇਵਾਰੀਆਂ ਦੇ ਕੇ ਨਵਾਂ ਇਤਿਹਾਸ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਅੱਗੇ ਲਿਆਉਣਾ ਸਰਕਾਰ ਦੀ ਲੋਕਪੱਖੀ ਸੋਚ ਨੂੰ ਦਰਸਾਉਂਦਾ ਹੈ।ਕੁਲਵਿੰਦਰ ਸਿੰਘ (ਕਿੰਦੀ ਪੰਚ) ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ,ਹਲਕਾ ਭਦੌੜ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਨਾਲ ਹੀ ਗੁਰਮੀਤ ਸਿੰਘ ਬਾਵਾ (ਚੇਅਰਮੈਨ ਬੈਰਾਗੀ ਭਲਾਈ ਬੋਰਡ ਪੰਜਾਬ) ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਬਰਾਬਰ ਦਾ ਮਾਣ-ਸਨਮਾਨ ਅਤੇ ਨੁਮਾਇੰਦਗੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਸਮਾਜ ਵਿੱਚ ਭਰੋਸਾ ਅਤੇ ਉਤਸ਼ਾਹ ਪੈਦਾ ਕਰਦੇ ਹਨ ਅਤੇ ਨੌਜਵਾਨਾਂ ਨੂੰ ਲੋਕ ਸੇਵਾ ਲਈ ਪ੍ਰੇਰਿਤ ਕਰਦੇ ਹਨ।ਕਿੰਦੀ ਪੰਚ ਨੇ ਨਵ-ਨਿਯੁਕਤ ਚੇਅਰਮੈਨਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਘਰਾਂ ਦੇ ਪੁੱਤਾਂ ‘ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਭਰੋਸੇ ‘ਤੇ ਖਰਾ ਉਤਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਚੇਅਰਮੈਨ ਆਪਣੇ-ਆਪਣੇ ਹਲਕਿਆਂ ਵਿੱਚ ਬੈਰਾਗੀ ਸਮਾਜ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨ, ਉਨ੍ਹਾਂ ਨੂੰ ਸਰਕਾਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਅਤੇ ਸਬੰਧਤ ਵਿਭਾਗਾਂ ਨਾਲ ਮਿਲ ਕੇ ਉਨ੍ਹਾਂ ਦੇ ਹੱਲ ਲਈ ਨਿਰੰਤਰ ਯਤਨ ਕਰਨ। ਉਨ੍ਹਾਂ ਕਿਹਾ ਕਿ ਸਮਾਜ ਦੀ ਸੇਵਾ, ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣਾ ਹੀ ਸਾਡੀ ਅਸਲ ਜ਼ਿੰਮੇਵਾਰੀ ਹੈ।ਕਿੰਦੀ ਪੰਚ ਨੇ ਵਿਸ਼ਵਾਸ ਪ੍ਰਗਟਾਇਆ ਕਿ ਦੋਵੇਂ ਨਵ-ਨਿਯੁਕਤ ਚੇਅਰਮੈਨ ਇਮਾਨਦਾਰੀ, ਸਮਰਪਣ ਅਤੇ ਮਿਸਾਲੀ ਕਾਰਜਸ਼ੈਲੀ ਨਾਲ ਬੈਰਾਗੀ ਸਮਾਜ ਦੀ ਸੇਵਾ ਕਰਦਿਆਂ ਸਰਕਾਰ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੇ ਉਤਰਣਗੇ।
  • Related Posts

    ਬਿਜਲੀ ਦਫਤਰ ਭਾਦਸੋਂ ਵਿਖੇ ਬਿਜਲੀ ਕਾਮਿਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਦਿੱਤਾ ਰੋਸ ਧਰਨਾ ।

    Spread the love

    Spread the love ਭਾਦਸੋਂ,22 ਜੁਲਾਈ (ਜਗਜੀਤ ਸਿੰਘ ਕੈਂਥ) :- ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ਤੇ ਅੱਜ ਸਬ ਡਵੀਜ਼ਨ ਭਾਦਸੋਂ ਦੇ ਮੁਲਾਜ਼ਮ,ਸਬ ਡਵੀਜ਼ਨ ਸਮਸਪੁਰ ਸਬ ਡਵੀਜ਼ਨ ਅਮਲੋਹ, ਸਬ ਡਵੀਜ਼ਨ…

    ਬਰਸਾਤ ਦਾ ਮੌਸਮ ਸਿਰ ਪਰ ਚੌਏ ਚ ਫਸੀ ਜੰਗਲੀ ਬੂਟੀ ਦੀ ਨਹੀ ਹੋਈ ਸਫਾਈ -ਧਰਮਸੋਤ

    Spread the love

    Spread the love ਭਾਦਸੋਂ, 22 ਜੁਲਾਈ ( ਜਗਜੀਤ ਸਿੰਘ ਕੈਂਥ ) ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਨੇ ਬੀਤੇ ਦਿਨੀ ਭਾਦਸੋਂ ਸਰਹੰਦ ਚੋਅ ਵਿਖੇ ਦੌਰਾ ਕੀਤਾ ਅਤੇ…

    Leave a Reply

    Your email address will not be published. Required fields are marked *