– ਬੰਗੇਹਰ ਪੱਤੀ ਧਨੌਲੇ ਬਾਬੇ ਦਾ ਟਿੱਲਾ: ਜਿੱਥੇ ਕਦੇ ਬਣਨਾ ਸੀ ਬਹੁ ਤਕਨੀਕੀ ਸਿੱਖਿਆ ਕਾਲਜ,  – ਅੱਜ ਬਣਿਆ ਗੰਦਗੀ ਦਾ ਢੇਰ, ਅਵਾਰਾ ਪਸ਼ੂਆਂ ਅਤੇ ਨਸ਼ੇੜੀਆਂ ਦਾ ਅੱਡਾ – ਨਗਰ ਕੌਂਸਲ ਦਾ ਬੰਦ ਪਿਆ ਖ਼ਸਤਾ ਹਾਲ ਟਿਊਬਲ ਦਾ ਕਮਰਾ ਨਸ਼ੇੜੀਆਂ ਲਈ ਬਣਿਆ ਅੱਡਾ

Spread the love
ਧਨੌਲਾ 18 ਜੁਲਾਈ (ਹਰਦੀਪ ਹੈਰੀ)=ਧਨੌਲਾ ਦੀ ਬੰਗੇਹਰ ਪੱਤੀ ਸਥਿਤ ਬਾਬੇ ਦਾ ਟਿੱਲਾ ਇੱਕ ਵਾਰ ਫਿਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਹ ਉਹ ਥਾਂ ਹੈ ਜਿਸ ਥਾਂ ਨੂੰ ਸਮੇਂ ਸਮੇਂ ਦੀਆਂ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸੇ ਜਗ੍ਹਾ ਤੇ ਬਹੁ ਤਕਨੀਕੀ ਸਿੱਖਿਆ ਕਾਲਜ ਬਣਾਉਣ ਦਾ ਵਾਅਦਾ ਕਰਦਿਆਂ ਕਦੇ ਇਲਾਕੇ ਦੀ ਤਰੱਕੀ ਦੀ ਨਿਸ਼ਾਨੀ ਦੱਸਿਆ ਸੀ, ਪਰ ਇਥੋਂ ਦੇ ਭੋਲੇ ਭਾਲੇ ਲੋਕਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਨੇ ਸਿਰਫ ਆਪਣਾ ਉੱਲੂ ਸਿੱਧਾ ਕਰਨ ਲਈ (ਵੋਟਾਂ ਵਟੋਰਨ ਲਈ) ਇੱਕ ਨਹੀਂ ਅਨੇਕਾਂ ਵਾਰ ਇੱਥੇ ਕਾਲਜ ਬਣਾਉਣ ਦਾ ਵਾਅਦਾ ਕੀਤਾ ਹੈ , ਅਸਲੀਅਤ ਇਹ ਹੈ ਕਿ ਇਸ ਥਾਂ ਤੇ ਅੱਜ ਤੱਕ ਕਾਲਜ ਤਾਂ ਨਹੀਂ ਬਣਿਆ, ਅੱਜ ਉਹੀ ਥਾਂ ਗੰਦਗੀ, ਕੂੜੇ ਦੇ ਢੇਰ, ਅਵਾਰਾ ਪਸ਼ੂਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਪਨਾਹਗਾਹ ਬਣ ਕੇ ਰਹਿ ਗਈ ਹੈ। ਇਸੇ ਗੱਲ ਦਾ ਰੋਸ ਪ੍ਰਗਟ ਕਰਦੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ ਦੇ ਸਮੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਵੱਲੋਂ ਇਸ ਥਾਂ ‘ਤੇ ਬਹੁਤ ਤਕਨੀਕੀ ਸਿੱਖਿਆ ਕਾਲਜ ਬਣਾਉਣ, ਕੁੜੀਆਂ ਲਈ ਵੱਖਰਾ ਸਕੂਲ ਜਾਂ ਹੋਰ ਵੱਡੇ ਵਿਕਾਸ ਪ੍ਰੋਜੈਕਟ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਰਹੇ। ਹਰ ਚੋਣ ਦੌਰਾਨ ਇਹ ਮੁੱਦਾ ਵੋਟਰਾਂ ਸਾਹਮਣੇ ਰੱਖਿਆ ਗਿਆ, ਇਸੇ ਮੁੱਦੇ ਨੂੰ ਏਜੰਡਾ ਬਣਾ ਕੇ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਉਹਨਾਂ ਦੀਆਂ ਵੋਟਾਂ ਬਟੋਰੀਆਂ ਗਈਆਂ ਪਰ ਚੋਣਾਂ ਖਤਮ ਹੋਣ ਤੋਂ ਬਾਅਦ ਇਹ ਵਾਅਦੇ ਵੀ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਗਏ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਾਲਾਂ ਤੋਂ ਵੱਖ-ਵੱਖ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ, ਮੰਤਰੀ ਅਤੇ ਵਿਧਾਇਕ ਬਦਲਦੇ ਰਹੇ, ਹਰੇਕ ਵਾਰ ਉਹੀ ਘੜਿਆ ਘੜਾਇਆ ਵਾਧਾ ਕਿ ਇੱਥੇ ਕਾਲਜ ਬਣਾਵਾਂਗੇ ਇਥੇ ਕੁੜੀ ਦਾ ਸਕੂਲ ਬਣਾਵਾਂਗੇ ਇੱਥੇ ਸ਼ਾਨਦਾਰ ਪਾਰਕ ਬਣਾਵਾਂਗੇ, ਵੋਟਾਂ ਵਿੱਚ ਜਿੱਤ ਕੇ ਉਹਨਾਂ ਦੀ ਕਿਸਮਤ ਤਾਂ ਬਦਲ ਗਈ ਪਰ ਬਾਬੇ ਦੇ ਟਿੱਲੇ ਦੀ ਕਿਸਮਤ ਨਹੀਂ ਬਦਲੀ। ਨਾ ਇੱਥੇ ਬਹੁਤ ਤਕਨੀਕੀ ਕਾਲਜ ਬਣਿਆ, ਨਾ ਕੁੜੀਆਂ ਲਈ ਸਕੂਲ ਦੀ ਸ਼ਿਫਟਿੰਗ ਹੋਈ ਅਤੇ ਨਾ ਹੀ ਇਲਾਕੇ ਲਈ ਕੋਈ ਪਾਰਕ ਜਾਂ ਹੋਰ ਜਨਤਕ ਸਹੂਲਤ ਵਿਕਸਤ ਕੀਤੀ ਗਈ। ਅੱਜ ਹਾਲਾਤ ਇਹ ਹਨ ਕਿ ਇਹ ਥਾਂ ਪੂਰੇ ਸ਼ਹਿਰ ਲਈ ਕੂੜਾ ਸੁੱਟਣ ਦਾ ਕੇਂਦਰ ਬਣ ਚੁੱਕੀ ਹੈ। ਚਾਰੇ ਪਾਸੇ ਗੰਦਗੀ ਦੇ ਢੇਰ, ਅਵਾਰਾ ਪਸ਼ੂਆਂ, ਕੁੱਤਿਆਂ ਦੀ ਭਰਮਾਰ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਆਵਾਜਾਈ ਕਾਰਨ ਇਲਾਕੇ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਮੀਂਹ ਦੇ ਮੌਸਮ ਦੌਰਾਨ ਇੱਥੇ ਬਦਬੂ ਅਸਹਿਣਯੋਗ ਹੋ ਜਾਂਦੀ ਹੈ। ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਗਿਣਤੀ ਵੱਧ ਜਾਂਦੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ‘ਤੇ ਪੈ ਰਿਹਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਲਾਕੇ ਦੇ ਕੁਝ ਆਪੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਣ ਵਾਲੇ ਤੇ ਕੁਝ ਆਪੇ ਬਣੇ ਘੜੰਮ ਚੌਧਰੀ ਅਕਸਰ ਮੰਤਰੀਆਂ ਅਤੇ ਵੱਡੇ ਨੇਤਾਵਾਂ ਨਾਲ ਤਸਵੀਰਾਂ ਖਿੱਚਵਾ ਕੇ ਆਪਣੀ ਲੀਡਰੀ ਚਮਕਾਉਣ ਵਿੱਚ ਰੁੱਝੇ ਰਹਿੰਦੇ ਹਨ, ਹਮੇਸ਼ਾ ਉਹਨਾਂ ਵੱਲੋਂ ਬਾਬੇ ਦੇ ਟਿੱਲੇ ਦੀ ਸਮੱਸਿਆ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ । ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇ ਇਲਾਕੇ ਦੇ ਮੋਹਤਵਰ ਆਗੂ ਜੋ ਮੌਜੂਦਾ ਸੱਤਾਧਾਰੀ ਪਾਰਟੀ ਨਾਲ ਵੀ ਸੰਬੰਧਿਤ ਹਨ ਜੇਕਰ ਉਹ ਹੀ ਇੱਥੋਂ ਦੇ ਗੰਦਗੀ ਭਰੇ ਮਾਹੌਲ ਨੂੰ ਸਾਫ ਸੁਥਰਾ ਕਰਵਾਉਣ ਲਈ ਕੋਈ ਠੋਸ ਪਹਿਲ ਨਹੀਂ ਕਰਦੇ ਤਾਂ ਇਥੋਂ ਦੇ ਲੋਕਾਂ ਵੱਲੋਂ ਇਹ ਸਵਾਲ ਕਰਨ ਦਾ ਬਿਲਕੁਲ ਜਾਇਜ ਹੈ ਕਿ ਜੇਕਰ ਸਾਲਾਂ ਤੋਂ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਤਾਂ ਫਿਰ ਇਸ ਥਾਂ ਦੀ ਇਹ ਹਾਲਤ ਇੰਨੀ ਤਰਸਯੋਗ ਕਿਉਂ ਹੈ? ਇਲਾਕਾ ਨਿਵਾਸੀ ਅਨੁਸਾਰ ਇੱਕ ਹੋਰ ਸਭ ਤੋਂ ਵੱਡੀ ਸਮੱਸਿਆ ਬਾਬੇ ਦੇ ਟਿੱਲੇ ਚ ਬਣਿਆ ਨਗਰ ਕੌਂਸਲ ਧਨੌਲਾ ਦਾ ਖ਼ਸਤਾ ਹਾਲ ਟਿਊਬਲ ਦਾ ਕਮਰਾ ਨਸ਼ੇੜੀਆਂ ਲਈ ਪਨਾਹਗਾਹ ਬਣ ਚੁੱਕਿਆ ਜਿੱਥੇ ਦਿਨੇ ਵੀ ਤੇ ਰਾਤ ਦੇ ਹਨੇਰੇ ਵਿੱਚ ਨਸ਼ੇੜੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਜਿਸ ਕਾਰਨ ਆਲੇ ਦੁਆਲੇ ਰਹਿਣ ਵਾਲੇ ਘਰਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇੱਥੇ ਬਹਿ ਕੇ ਨਸ਼ਾ ਪਤਾ ਕਰਨ ਵਾਲੇ ਹੀ ਘਰਾਂ ਅੰਦਰ ਹਨੇਰੇ ਸਵੇਰੇ ਚੋਰੀ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਨੂੰ ਵੀ ਅੰਜਾਮ ਦਿੰਦੇ ਹਨ ਉਹਨਾਂ ਨੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਕਰਦਿਆਂ ਇਸ ਮਸਲੇ ਨੂੰ ਹੱਲ ਕਰਨ ਦੀ ਅਪੀਲ ਵੀ ਕੀਤੀ ਕਈਆਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਇਹ ਮਸਲਾ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਵੀ ਧਿਆਨ ਵਿੱਚ ਵੀ ਲਿਆਂਦਾ ਹੈ ਪਰ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਗਈ। ਬਾਬੇ ਦੇ ਟਿੱਲੇ ਦੇ ਕੋਲ ਵੱਸਦੇ ਲੋਕਾਂ ਦੇ ਬਿਆਨ “ਬਾਬੇ ਦੇ ਟਿੱਲੇ ਨੂੰ ਵਿਕਾਸ ਦਾ ਪ੍ਰਤੀਕ ਬਣਾਉਣ ਦੇ ਵਾਅਦੇ ਕੀਤੇ ਗਏ ਸਨ, ਪਰ ਅੱਜ ਇਹ ਸਰਕਾਰੀ ਅਣਗਹਿਲੀ ਦੀ ਮਿਸਾਲ ਬਣ ਗਿਆ ਹੈ। ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਤੁਰੰਤ ਇਸ ਥਾਂ ਦਾ ਵਿਕਾਸ ਕਰਨਾ ਚਾਹੀਦਾ ਹੈ।”ਹਰ ਚੋਣ ਵਿੱਚ ਵੱਡੇ-ਵੱਡੇ ਐਲਾਨ ਹੁੰਦੇ ਹਨ, ਪਰ ਚੋਣਾਂ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਵੀ ਖਤਮ ਹੋ ਜਾਂਦੀਆਂ ਹਨ। ਵਿਕਾਸ ਸਿਰਫ਼ ਭਾਸ਼ਣਾਂ ਵਿੱਚ ਨਹੀਂ, ਜ਼ਮੀਨ ‘ਤੇ ਵੀ ਦਿਖਣਾ ਚਾਹੀਦਾ ਹੈ।”ਗੰਦਗੀ ਅਤੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਜੇਕਰ ਸਮੇਂ ਸਿਰ ਸਫਾਈ ਅਤੇ ਵਿਕਾਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।”
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *