– ਭਾਰਤ ਦੇ 4 ਬੋਸ਼ੀਆ ਖਿਡਾਰੀ ਇਜ਼ਿਪਟ ਦੇਸ਼ ਵਿਚ 25 ਤੋਂ 31 ਜੁਲਾਈ 2026 ਨੂੰ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਟੀਮ ਮੈਨੇਜਰ ਪ੍ਰਮੋਦ ਧੀਰ ਦੀ ਅਗਵਾਈ ਹੇਠ ਰਵਾਨਾ ਕੀਤੇ

Spread the love
ਜੈਤੋ-25 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਅਸ਼ੋਕ ਧੀਰ): ਬੋਸ਼ੀਆ ਸਪੋਰਟਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਇਜ਼ਿਪਟ ਦੇਸ਼ ਦੀ ਰਾਜਧਾਨੀ ਕਾਇਰੋ ਵਿਚ 25 ਤੋਂ 31 ਜੁਲਾਈ 2026 ਨੂੰ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ 4 ਬੋਸ਼ੀਆ ਖਿਡਾਰੀ ਹਿੱਸਾ ਲੈਣ ਟੀਮ ਮੈਨੇਜਰ ਪ੍ਰਮੋਦ ਧੀਰ ਦੀ ਅਗਵਾਈ ਹੇਠ ਰਵਾਨਾ ਕੀਤੇ ਗਏ।ਇਹਨਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਦਿੱਲੀ ਵਿਖੇ ਜਰਨਲ ਰਾਜਾ ਸੁਬਰਾਮਨੀ ਡਿਪਟੀ ਐੱਨ ਐੱਸ ਏ ਚੀਫ਼ ਮਿਲਟਰੀ ਐਡਵਾਈਜ਼ਰ ਨੇ ਆਪਣੇ ਨਿਵਾਸ ਸਥਾਨ ਤੇ ਬਹੁਤ ਹੀ ਸ਼ਾਨਦਾਰ ਵੇਲੇਡਿਕਸ਼ਨ ਸ਼ਰਮਨੀ (ਵਿਦਾਇਗੀ ਸਮਾਰੋਹ) ਦਾ   ਆਯੋਜਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਮੀਨਾਕਸ਼ੀ ਆਦਿ ਸ਼ਾਮਿਲ ਹੋਏ। ਬੋਸ਼ੀਆ ਇੰਡੀਆ ਦੇ ਚੈਅਰਮੈਨ ਅਸ਼ੋਕ ਬੇਦੀ ਨੇ ਸਭ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ । ਬੋਸ਼ੀਆ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ, ਕੋਚ ਦਵਿੰਦਰ ਸਿੰਘ ਟਫ਼ੀ ਬਰਾੜ ਨੇ ਸਾਰੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਖਿਡਾਰੀਆਂ ਨੂੰ ਕਿੱਟਾਂ ਆਦਿ ਵੰਡ ਕੇ ਸਨਮਾਨਿਤ ਕੀਤਾ।ਮਿਸਰ ਦੇਸ਼ ਵਿੱਚ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿੱਚ  ਹਿੱਸਾ ਲੈਣ ਲਈ ਜਾਣ ਵਾਲੇ ਖਿਡਾਰੀਆਂ ਵਿੱਚ ਸ਼ਾਮਿਲ ਹਨ  ਬੀ ਸੀ-3 ਕੈਟਾਗਰੀ ਦੇ ਭਾਰਤ ਦੇ ਅੰਤਰਰਾਸ਼ਟਰੀ ਬੋਸ਼ੀਆ ਖਿਡਾਰੀ ਸਚਿਨ ਚਾਮਰੀਆ, ਅਜੇਆ ਰਾਜ, ਜਤਿਨ ਕੁਸ਼ਵਾਹਾ ਅਤੇ ਲੜਕੀਆਂ ਵਿੱਚ ਸਰਿਤਾ ਦਵਿਵੇਦੀ। ਇਹਨਾ ਦੇ ਨਾਲ ਭਾਰਤ ਦੇ ਅੰਤਰਰਾਸ਼ਟਰੀ ਰੈਫਰੀ ਜਸਪ੍ਰੀਤ ਸਿੰਘ ਧਾਲੀਵਾਲ, ਚੇਅਰਮੈਨ ਅਸ਼ੋਕ ਬੇਦੀ ਅਤੇ ਟੀਮ ਮੈਨੇਜਰ ਵਜੋਂ ਪ੍ਰਮੋਦ ਧੀਰ ਇਸ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਇਜ਼ਿਪਟ ਦੇਸ਼ ਜਾਣਗੇ ਹਮ ਅਤੇ ਇਨਾ ਖਿਡਾਰੀਆਂ ਦੀ ਅਗਵਾਈ ਕਰਨਗੇ।24 ਜੁਲਾਈ ਸ਼ਾਮ ਨੂੰ ਦਿੱਲੀ ਵਿਖੇ ਹੋਈ ਵੈਲਿਡਿਕਸ਼ਨ ਸਰਮਨੀ ਦੇ ਮੁੱਖ ਮਹਿਮਾਨ ਜਨਰਲ ਰਾਜਾ ਸੁਬਰਾਮਨੀ ਡਿਪਟੀ ਐੱਨ ਐੱਸ ਏ ਚੀਫ਼ ਮਿਲਟਰੀ ਐਡਵਾਈਜ਼ਰ (ਭਾਰਤ ਦੀਆਂ ਤਿੰਨੇ ਸੈਨਾਵਾਂ ਦੇ ਮੁਖੀ) ਸਨ। ਅੱਜ ਉਹਨਾਂ ਦਾ ਜਨਮ ਦਿਨ ਵੀ ਸੀ ਇਸ ਲਈ ਸਾਰੀ ਬੋਸ਼ੀਆ ਇੰਡੀਆ ਟੀਮ ਨੇ ਕੇਕ ਕੱਟ ਕੇ ਆਰਮੀ ਚੀਫ ਜਰਨਲ ਰਾਜਾ ਸੁਬਰਾਮਨੀ ਜੀ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਕੋਚ ਗੁਰਪ੍ਰੀਤ ਸਿੰਘ ਧਾਲੀਵਾਲ,  ਕੈਸ਼ੀਅਰ ਜਗਰੂਪ ਸਿੰਘ ਸੂਬਾ ਬਰਾੜ, ਅਮਨਦੀਪ ਸਿੰਘ, ਜਸਇੰਦਰ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ, ਡਾਕਟਰ ਰਮਨਦੀਪ ਸਿੰਘ , ਨਵਜੋਤ ਸਿੰਘ ਬੱਲ, ਜਸਵਿੰਦਰ ਸਿੰਘ ਕੁਲਾਰ, ਆਦਿ ਨੇ ਬੋਸੀਆ ਇੰਡੀਆ ਟੀਮ ਦੇ ਖਿਡਾਰੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਫੋਟੋ: ਬੋਸ਼ੀਆ ਇੰਡੀਆ ਵੱਲੋਂ ਦਿੱਲੀ ਵਿਖੇ ਕਰਵਾਈ ਵੇਲੇਡਿਕਸ਼ਨ ਸਰਮਨੀ ਮੌਕੇ ਮਿਸਰ ਦੇਸ਼ ਵਿੱਚ ਹੋਣ ਵਾਲੀ “ਵਰਲਡ ਬੋਸ਼ੀਆ ਚੈਲੇਂਜਰ” ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਜਨਰਲ ਰਾਜਾ ਸੁਬਰਾਮਨੀ ਡਿਪਟੀ ਐੱਨ ਐੱਸ ਏ ਚੀਫ਼ ਮਿਲਟਰੀ ਐਡਵਾਈਜ਼ਰ, ਅਸ਼ੋਕ ਬੇਦੀ ਅਤੇ ਹੋਰ।
  • Related Posts

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆ ਹੱਕਾਂ ਪ੍ਰਤੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਂਦਾ ਰਹੇਗਾ:-ਡਾ, ਇਕਬਾਲ ਸਿੰਘ ਢਿਲਵਾਂ, 

    Spread the love

    Spread the loveਤਪਾ ਮੰਡੀ 29 ਸਤੰਬਰ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਡਾ. ਇਕਬਾਲ ਸਿੰਘ ਢਿਲਵਾਂ, ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਭਵਿੱਖ…

    Leave a Reply

    Your email address will not be published. Required fields are marked *