ਭੁੱਚਰ ਖੁਰਦ ਵਿਖੇ ਛੱਪੜ ਦੇ ਓਵਰਫਲੋ ਕਾਰਨ ਪਾਣੀ ਸੜਕ ਉੱਪਰੋ ਲੰਘਣ ਕਰਕੇ ਕਈ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਵਿੱਚ ਹੋ ਰਹੀ ਮੁਸ਼ਕਿਲ ਕਿਸੇ ਵੇਲੇ ਵੀ ਹੋ ਸਕਦਾ ਹੈ ਵੱਡਾ ਹਾਦਸਾ ਸਰਕਾਰ ਨਹੀਂ ਦੇ ਰਹੀ ਧਿਆਨ

Spread the love
ਸਰਾਏ ਅਮਾਨਤ ਖਾਂ, 11 ਅਗੱਸਤ ( ਗੁਰਸ਼ਰਨ ਸਿੰਘ ਔਲਖ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਜੋਨ ਸਕੱਤਰ ਹਰਪ੍ਰੀਤ ਸਿੰਘ ਭੁਚਰ ਦੀ ਅਗਵਾਈ ਹੇਠ ਜੋਨ ਕੋਰ ਕਮੇਟੀ ਨੇ ਮੀਟਿੰਗ ਇਕਾਈ ਪ੍ਰਧਾਨ ਬਲਵਿੰਦਰ ਸਿੰਘ ਭੁੱਚਰ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਤੋਂ ਬਾਅਦ ਪਿੰਡ ਤੇ ਕਿਸਾਨ ਆਗੂਆਂ ਨੇ ਆਪਣੇ ਪਿੰਡ ਛੱਪੜ ਦੇ ਪਾਣੀ ਦੇ ਓਵਰਫਲੋ ਹੋਣ ਦਾ ਮੁੱਦਾ ਚੁੱਕਿਆ ਜਿਸ ਉੱਤੇ ਕਿਸਾਨ ਆਗੂਆਂ ਨੇ ਮੌਕੇ ਤੇ ਜਾ ਕੇ ਜਾਇਜਾ ਲਿਆ ਤੇ ਦੇਖਿਆ ਇਹ ਛੱਪੜ ਪਿੰਡ ਛੀਨਾ, ਮਾਣੇ ਮੱਲੀਆਂ ਤੇ ਅੱਗੇ ਪੈਂਦੇ ਪਿੰਡਾਂ ਨੂੰ ਝਬਾਲ ਜਾਣ ਵਾਲੇ ਰਸਤੇ ਵਿੱਚ ਪੈਂਦਾ ਹੈ ਜੋ ਇਹ ਸੜਕ ਤੇ ਬਹੁਤ ਆਵਾਜਾਈ ਹੈ ਇਸ ਰਸਤੇ ਹੀ ਅੱਗੇ ਦੇ ਪੈਂਦੇ ਪਿੰਡਾ ਦੀਆਂ ਸਕੂਲ ਬੱਸਾਂ ਝਬਾਲ, ਗੱਗੋਬੂਆ ਜਾਂ ਤਰਨਤਾਰਨ ਨੂੰ ਪੈਂਦੇ ਸਕੂਲਾਂ ਨੂੰ ਜਾਂਦੀਆਂ ਹਨ ਆਗੂਆਂ ਨੇ ਦੱਸਿਆ ਕਿ ਇਹ ਛੱਪੜ ਵਿੱਚ ਬਹੁਤ ਜਿਆਦਾ ਪਾਣੀ ਹੋਣ ਕਾਰਨ ਸੜਕ ਦੇ ਉੱਪਰੋਂ ਦੀ ਪਾਣੀ ਲੰਘ ਰਿਹਾ ਹੈ ਜਿਸ ਨਾਲ ਸੜਕ ਦਾ ਕੰਢਾ ਖੋਰ ਕੇ ਛੱਪੜ ਨਾਲ ਮਿਲਿਆ ਹੈ ਇਸ ਨਾਲ ਸੜਕ ਨਹੀਂ ਦਿਖਾਈ ਦੇ ਰਹੀ ਰਾਹਗੀਰਾਂ ਨੂੰ ਇਸ ਰਸਤੇ ਉੱਤੇ ਜਾਂ ਸਕੂਲ ਬੱਸਾਂ ਨੂੰ ਰਸਤਾ ਨਾਂ ਦਿਸਣ ਕਾਰਨ ਵੱਡਾ ਹਾਦਸਾ ਹੋ ਸਕਦਾ ਹੈ ਤੇ ਛੱਪੜ ਦਾ ਪਾਣੀ ਜਿਸ ਖੇਤਾ ਵਿੱਚ ਪੈ ਰਿਹਾ ਹੈ ਇਹ ਕੈਮੀਕਲ ਵਾਲਾ ਪਾਣੀ ਸਾਡੀਆਂ ਫਸਲਾਂ ਨੂੰ ਵੀ ਖਰਾਬ ਕਰ ਰਿਹਾ ਹੈ ਇਹ ਛੱਪੜ ਦੇ ਗੰਦੇ ਪਾਣੀ ਨਾਲ ਪਿੰਡ ਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਣ ਦਾ ਖਦਸ਼ਾ ਹੈ ਸਕੱਤਰ ਹਰਪ੍ਰੀਤ ਸਿੰਘ ਭੁਚਰ ਤੇ ਪਿੰਡ ਨਿਵਾਸੀਆਂ ਨੇ ਦੱਸਿਆ ਕਿ ਇਸ ਛੱਪੜ ਦੇ ਮਸਲੇ ਬਾਰੇ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਵਾਰ ਗੱਲਬਾਤ ਹੋਈ ਹੈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਵਿਕਾਸ ਕਰਨ ਦਾ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਸਾਡੇ ਨਗਰ ਵੱਲ ਅਜੇ ਤੱਕ ਕਿਸੇ ਕਿਸਮ ਦਾ ਕੋਈ ਵੀ ਵਿਕਾਸ ਨਹੀਂ ਹੋਇਆ। ਕਿਸਾਨ ਆਗੂਆਂ ਵੱਲੋਂ ਮੌਜੂਦਾ ਐਮ.ਐਲ.ਏ ਨੂੰ ਪ੍ਰੈਸ ਰਾਹੀ ਬੇਨਤੀ ਕੀਤੀ ਜਾਦੀ ਹੈ ਕਿ ਇਸ ਛੱਪੜ ਦਾ ਪਾਣੀ ਲਾਗੇ ਪੈਦੀ ਡਰੇਨ ਵਿਚ ਨਿਕਾਸ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਇਸ ਨੂੰ ਖੁਦ ਆਣ ਕੇ ਵੀ ਦੇਖਿਆ ਜਾਵੇ ।ਇਸ ਇਸ ਮੌਕੇ ਸੀਨੀਅਰ ਜੋਨ ਆਗੂ ਕਸ਼ਮੀਰ ਸਿੰਘ ਭੁੱਚਰ, ਪ੍ਰੈਸ ਸਕੱਤਰ ਕੁਲਜੀਤ ਸਿੰਘ, ਜਸਵਿੰਦਰ ਸਿੰਘ ਛੀਨਾ, ਹਰਜਿੰਦਰ ਸਿੰਘ, ਮੁਖਤਾਰ ਸਿੰਘ, ਗੁਰਪ੍ਰੀਤ ਸਿੰਘ ਗੋਪਾ, ਮੇਜਰ ਸਿੰਘ, ਪਰਮਿੰਦਰ ਸਿੰਘ ਗੁਰਜੀਤ ਸਿੰਘ, ਲਖਵਿੰਦਰ ਸਿੰਘ ਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *