ਮਨਿਸਟਰੀਅਲ ਕਾਮਿਆਂ ਨੇ ਕਲਮ ਛੋੜ ਹੜਤਾਲ ਕੀਤੀ- ਡੀ.ਸੀ ਦਫਤਰ ਮੂਹਰੇ ਦਿੱਤਾ ਧਰਨਾ-

Spread the love
ਸ੍ਰੀ ਮੁਕਤਸਰ ਸਾਹਿਬ, 08 ਸਤੰਬਰ (ਮਨਜੀਤ ਸਿੱਧੂ)- ਮਨਿਸਟਰੀਅਲ ਕਾਮਿਆਂ ਵੱਲੋਂ ਡੀਏ ਅਤੇ ਹੋਰ ਮੰਗਾਂ ਦੇ ਹੱਕ ਵਿੱਚ ਅੱਜ ਕਲਮ ਛੋੜ ਹੜਤਾਲ ਕੀਤੀ। ਇਸ ਮੌਕੇ ਮੁਲਾਜ਼ਮਾਂ ਵੱਲੋਂ ਰੈਲੀ ਅਤੇ ਡੀਸੀ ਦਫਤਰ ਮੁਹਰੇ ਰੋਸ ਮੁਜ਼ਾਹਰਾ ਵੀ ਕੀਤਾ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਮਨੋਹਰ ਲਾਲ ਸ਼ਰਮਾ, ਪਰਮਜੀਤ ਸਿੰਘ, ਗੌਰਮਿੰਟ ਪੈਨਸ਼ਨ ਯੂਨੀਅਨ ਦੇ ਕਰਮਜੀਤ ਸ਼ਰਮਾ, ਪੀ ਐਸ ਐਮ ਐਸ ਯੂ ਦੇ ਖੁਸ਼ਕਰਨਜੀਤ ਸਿੰਘ, ਡੀਸੀ ਦਫਤਰ ਦੇ ਹਰਜਿੰਦਰ ਸਿੰਘ ਸਿੱਧੂ ਤੇ ਪੁਸ਼ਪਿੰਦਰ ਸਿੰਘ, ਸੁਖਵਿੰਦਰ ਸਿੰਘ ਦੋਦਾ, ਕਾਨੂੰਗੋ ਐਸੋਸੀਏਸ਼ਨ ਦੇ ਸੁਖਦੇਵ ਮੁਹੰਮਦ, ਪਟਵਾਰ ਯੂਨੀਅਨ ਦੇ ਹਰਜਿੰਦਰ ਸਿੰਘ, ਡਰਾਇਵਰ ਯੂਨੀਅਨ ਦੇ ਕੁਲਦੀਪ ਸਿੰਘ, ਓਂਕਾਰ ਸਿੰਘ, ਪੰਜਾਬ ਰੋਡਵੇਜ਼ ਦੇ ਮੇਜਰ ਸਿੰਘ ਅਤੇ ਬਿਜਲੀ ਵਿਭਾਗ ਦੇ ਬਲਵੰਤ ਸਿੰਘ ਹੋਰਾਂ ਅਤੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਡੀਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਜਿਸ ਕਰਕੇ ਮੁਲਾਜ਼ਮਾਂ ’ਚ ਰੋਸ ਹੈ। ਇਸਦੇ ਨਾਲ ਸੈਕਟਰੀਏਟ ਦੇ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਦੀ ਵੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਮੁਲਾਜ਼ਮ ਸ਼ਾਂਤ ਨਹੀਂ ਬੈਠਣਗੇ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *