ਮਿਸ਼ਨ ਸਿਹਤਮੰਦ ਪੰਜਾਬ ਤਹਿਤ 448ਵਾਂ ਕੈਂਪ ਪਿੰਡ ਕਰਤਾਰਪੁਰ ‘ਚ 28 ਨੂੰ 

Spread the love
 ਨੂਰਪੁਰ ਬੇਦੀ 25 ਮਾਰਚ ( ਦਲਜੀਤ ਚਨੋਲੀ) ਇੰਸਪੈਕਟਰ ਰਾਧਾ ਕ੍ਰਿਸ਼ਨ ਹੈਲਥ ਐਂਡ ਐਜੂਕੇਸਨ ਟਰਸੱਟ ਦੇ ਸਹਿਯੋਗ ਨਾਲ ਲਾਈਫ ਕੇਅਰ ਫਾਊਂਡੇਸਨ ਵੱਲੋਂ ਮਿਸ਼ਨ ਸਿਹਤ ਮੰਦ ਪੰਜਾਬ ਤਹਿਤ ਚੈਰੀਟੇਬਲ ਲੈਬੋਟਰੀ ਵਲੋਂ ਇਲਾਕੇ ਦੇ ਲੋਕਾਂ ਦੀ ਜਰੂਰਤ ਨੂੰ ਦੇਖਦਿਆਂ 28 ਮਾਰਚ 2026 ਦਿਨ ਸ਼ਨੀਵਾਰ ਨੂੰ ਸਵੇਰੇ 8 ਤੋਂ 1 ਵਜੇ ਤੱਕ ਸ਼ਿਵ ਮੰਦਰ ਪਿੰਡ ਕਰਤਾਰਪੁਰ ਵਿਖੇ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਉੱਗੇ ਸਮਾਜ ਸੇਵਕ ਪ੍ਰਦੀਪ ਚੌਹਾਨ ਪੋਲੈਂਡ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕਿਡਨੀ ਦੇ ਜਰੂਰੀ ਪੰਜ ਟੈਸਟ ਮੁਫਤ ਕੀਤੇ ਜਾਣਗੇ ਅਤੇ ਇਸ ਮੁਫਤ ਕੈਂਪ ਦੀ ਇੱਕ ਹੋਰ  ਵਿਸ਼ੇਸ਼ਤਾ ਇਹ ਹੋਵੇਗੀ ਕਿ ਮਰੀਜ਼ ਦੀ ਜਰੂਰਤ ਅਨੁਸਾਰ ਇੱਕ ਟੈਸਟ ਹੋਰ ਹੋਵੇਗਾਂ ਤਾਂ ਉਹ ਮੁਫਤ ਕੀਤੇ ਜਾਣਗੇ।  ਉਨਾਂ ਨੇ ਦੱਸਿਆ ਕਿ ਇਸ ਮਿਸ਼ਨ ਤਹਿਤ ਲਾਈਫ ਕੇਅਰ ਫਾਊਡੇਸ਼ਨ ਹਰ ਪਿੰਡ ਕਸਬੇ ਸ਼ਹਿਰ ‘ਚ ਇਸ ਤਰਾ ਦਾ ਕੈਂਪ ਲਗਾ ਕੇ ਪੰਜਾਬ ਵਾਸੀਆਂ ਨੂੰ ਸ਼ੂਗਰ ਅਤੇ ਬਲੱਡ ਪ੍ਰੈਸਰ ਤੋਂ ਹੋਣ ਵਾਲੇ ਗੁਰਦਿਆਂ ਦੇ ਰੋਗਾਂ, ਜਿਵੇਂ ਲਾਇਲਿਸਿਸ,ਗੁਰਦਿਆਂ ਦੀ ਲਾਗ ਅਤੇ ਹੋਰ ਗਲਤ ਖਾਣ ਪੀਣ ਤੋਂ ਹੋਣ ਵਾਲੇ ਸਾਰੇ ਸਰੀਰ ਦੇ ਅੰਗਾਂ ਦੇ ਰੋਗਾਂ ਤੋਂ ਸਹੀ ਸਮਾਂ ਰਹਿੰਦੇ ਹੋਏ ਬਚਾਉਣ ‘ਚ ਬਹੁਤ ਹੀ ਸਹਾਇਕ ਹੁੰਦੇ ਹਨ । ਇਸ ਮੋਕੇ ਉਨਾਂ ਦੇ ਨਾਲ ਪਿੰਡ ਦੇ ਵੱਖ ਵੱਖ ਸਮਾਜ ਸੇਵੀ ਹਾਜ਼ਰ ਸੀ ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *