ਘਨੌਰ 14 ਜੁਲਾਈ (ਅਭਿਸ਼ੇਕ ਸੂਦ) ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਦੇ ਸਬੰਧ ਵਿੱਚ, ਹਲਕਾ ਰਾਜਪੁਰਾ ਦੇ ਪਿੰਡ ਮਠਿਆੜਾਂ (ਬਨੂੜ) ਵਿਖੇ, ਅਤੇ ਹਲਕਾ ਘਨੌਰ ਦੇ ਪਿੰਡ ਸੇਖੂਪੁਰ ਵਿਖੇ, ਸ: ਰਘਵੀਰ ਸਿੰਘ ਗੋਪਾਲਪੁਰ ਜਿਲ੍ਹਾ ਪ੍ਰਧਾਨ:- ਵਿਰਾਸਤ ਸੇਵਾ ਸੰਗਠਨ ਪਟਿਆਲਾ ਜੀ ਨੇ ਸੰਗਤਾਂ ਦੇ ਤੀਰਥ ਯਾਤਰੀ ਡਰਾਅ ਕੱਢੇ। ਇਸ ਮੋਕੇ ਸਾਬਕਾ ਸਰਪੰਚ ਅਵਤਾਰ ਸਿੰਘ ਜੀ ਸੇਖੂਪੁਰ, ਸਰਪੰਚ ਸਵਰਨ ਸਿੰਘ ਜੀ ਮਠਿਆੜਾਂ, ਬਲਾਕ ਪ੍ਰਧਾਨ ਮਨਜੀਤ ਕੋਰ ਜੀ, ਯਾਤਰਾ ਮੈਨੇਜਰ ਤਰੁਣ ਸ਼ਰਮਾਂ ਜੀ, ਸੰਦੀਪ ਸਿੰਘ ਜੀ, ਅਵਨੀਤ ਸਿੰਘ ਜੀ, ਮਨਪ੍ਰੀਤ ਕੋਰ ਜੀ, ਸਾਈਨ ਜੀ ਅਤੇ ਹੋਰ ਵੀ ਪਤਵੰਤੇ ਆਗੂ ਸਾਹਿਬਾਨ ਮੋਜੂਦ ਸਨ।






