ਮੈਡਮ ਰਜਿੰਦਰ ਕੌਰ ਨੇ ਤਰਨ ਤਾਰਨ ਜ਼ਿਲੇ ਦੇ ਉਪ ਜਿਲ੍ਹਾ ਸਿੱਖਿਆ ਅਫਸਰ ( ਸਕੈਂਡਰੀ ਵਿਭਾਗ) ਦਾ ਅਹੁਦਾ ਸੰਭਾਲਿਆ

Spread the love

ਸਰਾਏ ਅਮਾਨਤ ਖਾਂ, 10 ਜੂਨ (ਗੁਰਸ਼ਰਨ ਸਿੰਘ ਔਲਖ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਿੱਛਲੇ ਦਿਨੀਂ ਪ੍ਰਿੰਸੀਪਲਾ ਦੀਆਂ ਤਰੱਕੀਆਂ ਕੀਤੀਆਂ ਗਈਆਂ ਜਿਸ ਵਿੱਚ ਪ੍ਰਿੰਸੀਪਲ ਮੈਡਮ ਰਜਿੰਦਰ ਕੌਰ ਨੂੰ ਤਰਨ ਤਾਰਨ ਜ਼ਿਲੇ ਦੇ ਸਕੈਂਡਰੀ ਸਿੱਖਿਆ ਵਿਭਾਗ ਦਾ ਉਪ ਜ਼ਿਲਾ ਸਿੱਖਿਆ ਅਫ਼ਸਰ ਨਿਯੁਕਤ ਕੀਤਾ ਗਿਆ ਹੈ, ਮੈਡਮ ਰਜਿੰਦਰ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਜਿਸ ਨਾਲ ਤਰਨ ਤਾਰਨ ਦੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਹੈੱਡ ਮਾਸਟਰ ਨੋਸ਼ਹਿਰਾਂ, ਚੀਮਾ ਮਨਜੀਤ ਸਿੰਘ ਲਾਡੀ ਪੰਜਵੜ ਅਤੇ ਨਰਿੰਦਰ ਨੂਰ ਨੇ ਮੈਡਮ ਨੂੰ “ਜੀ ਆਇਆਂ”  ਕਹਿੰਦੇ ਹੋਏ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤਰਨ ਤਾਰਨ ਜਿਲ੍ਹੇ ਚ ਪਿੱਛਲੇ ਲੰਮੇ ਸਮੇਂ ਤੋਂ ਇਹ ਬਹੁਤ ਜਰੁਰੀ ਪੋਸਟ ਖਾਲੀ ਸੀ। ਪ੍ਰੰਤੂ ਹੁਣ ਮੈਡਮ ਦੇ ਇਹ ਅਹੁਦਾ ਸੰਭਾਲ ਲੈਣ ਨਾਲ ਜਿੱਥੇ ਅਧਿਆਪਕਾਂ ਦੇ ਕੰਮ ਪੂਰੇ ਹੋਣ ਚ ਤੇਜੀ ਆਏਗੀ ਉੱਥੇ ਸਕੂਲਾਂ ਅਤੇ ਬੱਚਿਆਂ ਦੀ ਪੜਾਈ ਚ ਬਹੁਤ ਤੇਜੀ ਨਾਲ ਵਿਕਾਸ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੈਡਮ ਰਜਿੰਦਰ ਕੌਰ ਪਿੱਛਲੇ ਸਮੇਂ ਚ ਵੀ ਤਰਨ ਤਾਰਨ ਜਿਲ੍ਹੇ ਚ ਇਸ ਅਹੁਦੇ ਤੇ ਬਹੁਤ ਵਧੀਆ ਕੰਮ ਕਰ ਚੁਕੇ ਹਨ। ਮੈਡਮ ਰਜਿੰਦਰ ਕੌਰ ਨੇ ਕਿਹਾ ਕਿ ਉਹ ਅੱਗ੍ਹੇ ਵਾਂਗ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਸ ਪਾਵਨ ਧਰਤੀ ਤੇ ਆਪਣੇ ਤਨੋ ਮਨੋ ਧਨੋ ਸਕੂਲਾਂ ਦੀ ਅਤੇ ਬੱਚਿਆਂ ਦੀ ਬੇਹਤਰੀ ਲਈ ਦਿਨ ਰਾਤ ਸੇਵਾ ਕਰਦੇ ਰਹਿਣਗੇ. ਅਧਿਆਪਕਾਂ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ. ਇਸ ਮੌਕੇ ਮੁੱਖ ਅਧਿਆਪਕ ਬੁਰਜ਼ ਪਿੰਕਪਾਲ ਸਿੰਘ ਚਾਹਲ, ਸੁਪਰਡੈਂਟ  ਇਕਬਾਲ ਸਿੰਘ, ਸੀਨੀਅਰ ਸਹਾਇਕ  ਤਰਸੇਮ ਸਿੰਘ, ਆਲਮਬੀਰ ਸਿੰਘ, ਹਰਵਿੰਦਰ ਸਿੰਘ ਮੰਡ, ਗੁਰਸ਼ਿੰਦਰ ਪਾਲ ਸਿੰਘ, ਸੁਖਰਾਜ  ਸਿੰਘ  ਅਤੇ ਹੋਰ ਦਫ਼ਤਰੀ ਸਟਾਫ਼  ਹਾਜ਼ਿਰ ਸੀ।

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *