ਰੇਲ ਕੋਚ ਫੈਕਟਰੀ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ

Spread the love
ਕਪੂਰਥਲਾ, 16 ਅਗਸਤ  ( ਕੌੜਾ )- ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਵਿੱਚ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਆਰ ਸੀ ਐਫ ਦੇ ਜਨਰਲ ਮੈਨੇਜਰ  ਸ੍ਰੀ ਅਜੈ ਨੰਦਨ ਨੇ ਰਾਸ਼ਟਰੀ ਝੰਡਾ ਲਹਿਰਾਇਆ, ਜਿਸ ਉਪਰੰਤ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ। ਇਸ ਮੌਕੇ ਰੇਲਵੇ ਸੁਰੱਖਿਆ ਬਲ , ਸੇਂਟ ਜੌਨ ਐਂਬੂਲੈਂਸ ਬ੍ਰਿਗੇਡ, ਐਨ ਸੀ ਸੀ ਅਤੇ ਭਾਰਤ ਸਕਾਊਟਸ ਐਂਡ ਗਾਈਡਜ਼ ਦੀਆਂ ਟੁਕੜੀਆਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ।ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਨੰਦਨ ਨੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਰਿਆਂ ਨੂੰ ਏਕਤਾ, ਅਖੰਡਤਾ, ਅਨੁਸ਼ਾਸਨ ਅਤੇ ਸਮਰਪਣ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਤਕਨੀਕੀ ਤਰੱਕੀ, ਗੁਣਵੱਤਾ ਵਾਲੇ ਕੋਚ ਨਿਰਮਾਣ ਅਤੇ ਨਵੀਨਤਾ ਦੇ ਖੇਤਰ ਵਿੱਚ ਆਰ ਸੀ ਐਫ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਾਲ 2025-26 ਦੌਰਾਨ ਆਰ ਸੀ ਐਫ ਵੱਲੋਂ ਕੀਤੇ ਗਏ ਰਿਕਾਰਡ ਕੋਚ ਉਤਪਾਦਨ, ਅਪਡੇਟਿਡ ਵੰਦੇ ਭਾਰਤ ਟ੍ਰੇਨਸੈੱਟ ਅਤੇ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ ਗਏ ਕੋਚਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਊਰਜਾ ਸੰਭਾਲ, ਕਰਮਚਾਰੀ ਭਲਾਈ, ਖੇਡਾਂ ਅਤੇ ਹੋਰ ਖੇਤਰਾਂ ਵਿੱਚ ਆਰ ਸੀ ਐਫ ਦੀਆਂ ਉਪਲਬਧੀਆਂ ਦੀ ਵੀ ਸ਼ਲਾਘਾ ਕੀਤੀ।ਸਮਾਗਮ ਵਿੱਚ ਆਰ ਸੀ ਐਫ ਮਹਿਲਾ ਕਲਿਆਣ  ਸੰਗਠਨ ਦੀ ਪ੍ਰਧਾਨ ਸ੍ਰੀਮਤੀ ਨਵਿਤਾ ਨੰਦਨ, ਪ੍ਰਮੁੱਖ ਵਿਭਾਗ ਮੁਖੀ, ਸੀਨੀਅਰ ਅਧਿਕਾਰੀ, ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ , ਤੇ ਭਾਰੀ ਗਿਣਤੀ ਵਿਚ ਬੱਚੇ ਹਾਜ਼ਰ ਸਨ। ਸਕੂਲੀ  ਵਿਦਿਆਰਥੀਆਂ ਅਤੇ ਆਰ ਸੀ ਐਫ ਦੇ ਕਰਮਚਾਰੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਦੀ ਰੌਣਕ ਹੋਰ ਵਧਾ ਦਿੱਤੀ।ਇਸ ਮੌਕੇ ਸ੍ਰੀਮਤੀ ਨਵਿਤਾ ਨੰਦਨ ਅਤੇ ਉਨ੍ਹਾਂ ਦੀ ਟੀਮ ਨੇ ਆਰ ਸੀ ਐਫ ਹਸਪਤਾਲ ਦਾ ਦੌਰਾ ਕੀਤਾ, ਹਸਪਤਾਲ ਨੂੰ ਵਹੀਲ ਚੇਅਰਾਂ ਤੇ ਹੋਰ ਲਾਭਦਾਇਕ ਸਮੱਗਰੀ ਭੇਟ ਕੀਤੀ ਅਤੇ ਮਰੀਜ਼ਾਂ ਵਿੱਚ ਗਿਫ਼੍ਟ/ਮਠਿਆਈਆਂ ਵੰਡੀਆਂ। ਸ਼ਾਮ ਨੂੰ ਆਰ ਸੀ ਐਫ ਕੰਪਲੈਕਸ ਨੂੰ ਸੁੰਦਰ ਰੌਸ਼ਨੀ ਨਾਲ ਸਜਾਇਆ ਗਿਆ, ਜਿਸ ਨਾਲ ਪੂਰੇ ਕੰਪਲੈਕਸ ਦੀ ਸ਼ਾਨ ਹੋਰ ਵਧ ਗਈ। ਇਸ ਤਰ੍ਹਾਂ ਦਿਨ ਭਰ ਚੱਲੇ ਆਜ਼ਾਦੀ ਦਿਵਸ ਸਮਾਗਮਾਂ ਦਾ ਸਮਾਪਨ ਦੇਸ਼ਭਗਤੀ, ਸੱਭਿਆਚਾਰਕ ਉਤਸ਼ਾਹ ਅਤੇ ਭਾਈਚਾਰਕ ਭਾਵਨਾ ਨਾਲ ਭਰਪੂਰ ਯਾਦਗਾਰ ਮਾਹੌਲ ਵਿੱਚ ਹੋਇਆ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *