ਰੋਟਰੀ ਕਲੱਬ ਫ਼ਰੀਦਕੋਟ ਨੇ ਮੁਫ਼ਤ ਮੈਗਾ ਮੈਡੀਕਲ ਚੈੱਕਅੱਪ ਕੈਂਪ ਲਗਾਕੇ 185 ਮਰੀਜ਼ਾਂ ਦਾ ਮੁਫ਼ਤ ਨਿਰੀਖਣ ਕੀਤਾ

Spread the love

 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ,ਮੁਫ਼ਤ ਟੈਸਟ ਕੀਤੇ, ਮੁਫ਼ਤ ਮੈਡੀਕਲ ਚੈੱਕਅੱਪ ਨਿਰੰਤਰ ਲਗਾਏ ਜਾਣਗੇ: ਬਾਂਸਲ/ਬਰਾੜ

ਫ਼ਰੀਦਕੋਟ 16 ਦਸੰਬਰ (ਵਿਪਨ ਮਿੱਤਲ)-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਮੈਗਾ ਚੈੱਕਅੱਪ ਚੈੱਕਅੱਪ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਚੰਨੀਆਂ ਵਿਖੇ ਲਗਾਇਆ ਗਿਆ। ਇਸ ਕੈਂਪ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਅਤੇ ਜਿੰਦਲ ਹੈੱਲਥ ਕੇਅਰ ਫ਼ਰੀਦਕੋਟ ਨੇ ਵੱਡਮੁੱਲਾ ਯੋਗਦਾਨ ਦਿੱਤਾ। ਇਸ ਕੈਂਪ ਦੌਰਾਨ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗੁਣਵੰਤੀ ਮੈਮੋਰੀਅਲ ਕੈਂਸਰ ਚੈੱਕਅੱਪ ਵੈਨ ਕੈਂਪ ਸਥਾਨ ਤੇ ਲਿਜਾ ਕੇ ਮੈਮੋਗ੍ਰਾਫ਼ੀ, ਸਮੀਰ ਪੈਪ ਟੈਸਟ, ਹਰ ਪ੍ਰਕਾਰ ਦੇ ਕੈਂਸਰ ਦੀ ਜਾਂਚ, ਖੂਨ ਦੀ ਜਾਂਚ ਕੀਤੀ ਗਈ। ਇਸ ਕੈਂਪ ਦੌਰਾਨ 185 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਮੌਕੇ ਜਿੰਦਲ ਹੈਲਥ ਕੇਅਰ ਵੱਲੋਂ ਸੀ.ਬੀ.ਸੀ, ਸ਼ੂਗਰ ਚੈੱਕਅੱਪ, ਬਲੱਡ ਪ੍ਰੈਸ਼ਰ ਦੇ ਵੱਡੀ ਗਿਣਤੀ ’ਚ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੰਦਰੁਸਤ ਰਹਿਣ ਵਾਸਤੇ ਅਹਿਮ ਸੁਝਾਅ ਵੀ ਦਿੱਤੇ ਗਏ। ਇਸ ਮੌਕੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਪਹੁੰਚੇ ਡਾਕਟਰ ਸਾਹਿਬਾਨ, ਕਲੱਬ ਮੈਂਬਰਾਂ, ਮਰੀਜ਼ਾਂ ਅਤੇ ਸਹਿਯੋਗੀਆਂ ਨੂੰ ਜੀ ਆਇਆਂ ਨੂੰ ਆਖਿਆ। ਧੰਨਵਾਦ ਕਰਨ ਦੀ ਰਸਮ ਕਲੱਬ ਦੇ ਸਕੱਤਰ ਅਸ਼ਵਨੀ ਬਾਂਸਲ ਨੇ ਅਦਾ ਕੀਤੀ। ਉਨ੍ਹਾਂ ਦੱਸਿਆ ਭਵਿੱਖ ’ਚ ਅਜਿਹੇ ਕੈਂਪ ਨਿਰੰਤਰ ਲਗਾਏ ਜਾਣਗੇ। ਕਲੱਬ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਆਮ ਲੋਕਾਂ ਨੂੰ ਤੰਦਰੁਸਤ ਰੱਖਣ ਵਾਸਤੇ ਕਲੱਬ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ ਦਾ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਈਆਂ ਦਿੱਤੀਆ ਗਈਆਂ ਗਈਆਂ। ਆਉਂਦੇ ਦਿਨਾਂ ’ਚ ਮੈਗਾ ਮੈਡੀਕਲ ਚੈੱਕਅੱਪ ਨਿਰੰਤਰ ਜਾਰੀ ਰਹਿਣਗੇ।  ਪਿੰਡ ਚੰਨੀਆਂ ਵਿਖੇ ਲਗਾਏ ਕੈਂਪ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾ.ਪ੍ਰਭਜੋਤ ਕੌਰ, ਡਾ.ਹਰਪ੍ਰੀਤ ਕੌਰ, ਡਾ.ਅੁੰਕਮਿਤਾ, ਡਾ.ਸ਼ੀਨਾ ਮੱਟੂ, ਡਾ.ਅੰਬਿਕਾ, ਡਾ.ਵਿਕਰਮਜੋਤ, ਡਾ.ਨਿਸ਼ਾਂਤ, ਡਾ.ਨਿਸ਼ਿਠਾ, ਡਾ.ਅਰਸ਼ਪ੍ਰੀਤ ਸਿੰਘ, ਡਾ.ਲਖਿਤਾ, ਡਾ.ਲਵਿਸ਼, ਡਾ.ਕੋਮਲ, ਸੁਖਵੀਰ ਕੌਰ ਏ.ਐਨ.ਐਮ, ਬਿਰਿੰਕਾ ਰੇਡੀਓਲਜਿਸਟ, ਗਮਦੂਰ ਸਿੰਘ ਲੈਬ ਟੈਕਨੀਸ਼ਨ, ਮਿਸਟਰ ਮਨਮੋਹਨ ਫ਼ਾਰਮਾਸਿਸਟ, ਜਿੰਦਲ ਹੈੱਲਥ ਕੇਅਰ ਦੇ ਮੈਨੇਜਿੰਗ ਡਾਇਰੈਕਟਰ ਡਾ.ਦਾਨਿਸ਼ ਜਿੰਦਲ, ਡਾ.ਵਰਸ਼ਾ ਜਿੰਦਲ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਡਾ.ਪ੍ਰਾਂਚੀ ਸ਼ਰਮਾ, ਡਾ.ਰਾਹੁਲ ਅਤੇ ਟੀਮ ਨੇ ਆਪਣੀ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਦਿਆਂ ਮਰੀਜ਼ਾਂ ਦਾ ਨਿਰੀਖਣ ਤਸੱਲੀਬਖਸ਼

ਢੰਗ ਨਾਲ ਕੀਤਾ ਗਿਆ। ਇਸ ਕੈਂਪ ਦੌਰਾਨ ਰਮਨਦੀਪ ਸਿੰਘ ਜਿੰਮੀ ਭੋਲੂਵਾਲਾ, ਸੀਨੀਅਰ ਆਗੂ ਗੁਰਜੰਟ ਸਿੰਘ ਚੰਨੀਆਂ, ਸੁਰਜੀਤ ਸਿੰਘ, ਜੋਗਿੰਦਰ ਸਿੰਘ ਪੰਚਾਇਤ ਮੈਂਬਰ, ਦਸਮੇਸ਼ ਸਿੰਘ ਪੰਚਾਇਤ ਮੈਂਬਰ, ਮਨਪ੍ਰੀਤ ਕੌਰ ਸਾਬਕਾ ਚੇਅਰਪਰਸਨ ਪੰਚਾਇਤ ਸੰਮਤੀ, ਗੁਰਚਰਨ ਸਿੰਘ ਪ੍ਰਧਾਨ ਚੰਨੀਆ, ਹਰਜੀਤ ਸਿੰਘ ਸਰਪੰਚ ਚੰਨੀਆਂ, ਗੁਰਦਾਨ ਸਿੰਘ ਗੋਲਡੀ ਕਲੱਬ ਪ੍ਰਧਾਨ,  ਰੋਟਰੀ ਕਲੱਬ ਦੇ ਸੀਨੀਅਰ ਆਗੂ  ਸੰਜੀਵ ਮਿੱਤਲ, ਕੇ.ਪੀ.ਸਿੰਘ ਸਰਾਂ, ਸ਼ਿਵਮ ਗਰਗ, ਮੇਹਲ ਗਰਗ ਨੇ ਕੈਂਪ ਦੀ ਸਫ਼ਲਤਾ ਲਈ  ਅਹਿਮ ਯੋਗਦਾਨ ਦਿੱਤਾ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    Leave a Reply

    Your email address will not be published. Required fields are marked *