ਲਾਇਨਜ਼ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਵੱਲੋਂ ਸਰਕਾਰੀ ਸਕਿੱਲ ਸੈਂਟਰ ਵਿਖੇ 100 ਪੌਦੇ ਲਗਾ ਕੇ ਮਨਾਈ ਹਰਿਆਵਲ ਕ੍ਰਾਂਤੀ.

Spread the love
ਫ਼ਿਰੋਜ਼ਪੁਰ, 10 ਅਗਸਤ (ਅਸ਼ੋਕ ਭਾਰਦਵਾਜ) ਲਾਇਨਜ਼ ਕਲੱਬ ਗ੍ਰੇਟਰ ਫ਼ਿਰੋਜ਼ਪੁਰ ਵੱਲੋਂ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਲਾਈਟਾਂ ਵਾਲੇ ਚੌਂਕ ਸਥਿਤ ਸਰਕਾਰੀ ਸਕਿੱਲ ਸੈਂਟਰ ਵਿਖੇ ਲਗਭਗ 100 ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਇਨਜ਼ ਕਲੱਬ ਦੇ ਪ੍ਰਧਾਨ ਨਿਰਮੋਲਕ ਸਿੰਘ ਮਿੰਟੂ ਕਿੰਗ ਨੇ ਦੱਸਿਆ ਕਿ ਲਾਇਨਜ਼ ਕਲੱਬ ਗ੍ਰੇਟਰ ਵੱਲੋਂ ਸਮੇਂ-ਸਮੇਂ ‘ਤੇ ਅਜਿਹੇ ਸਮਾਜਿਕ ਅਤੇ ਧਾਰਮਿਕ ਕਾਰਜ ਉਲੂਕੇ ਜਾਂਦੇ ਹਨ, ਤਾਂ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਰੱਖਿਆ ਜਾ ਸਕੇ। ਇਸ ਪੌਦੇ ਲਗਾਉਣ ਦੀ ਮੁਹਿੰਮ ਦੌਰਾਨ ਕੈਂਟੋਨਮੈਂਟ ਬੋਰਡ ਦੇ ਸੀ.ਈ.ਓ. ਰਾਮ ਸਰੂਪ ਹਰਿਤਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਸੀ.ਈ.ਓ. ਰਾਮ ਸਰੂਪ ਹਰਿਤਵਾਲ ਨੇ ਕਿਹਾ ਕਿ ਉਹ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕੈਂਟ ਖੇਤਰ ਵਿੱਚ ਰਹਿਣ ਵਾਲੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਬਣਾਏ ਰੱਖਣ ਅਤੇ ਕੈਂਟੋਨਮੈਂਟ ਬੋਰਡ ਦੇ ਸਫ਼ਾਈ ਅਮਲੇ ਨੂੰ ਪੂਰਨ ਸਹਿਯੋਗ ਦੇਣ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਇਨਜ਼ ਕਲੱਬ ਦੇ ਸਕੱਤਰ ਇਕਬਾਲ ਸਿੰਘ ਇੰਪੀ ਛਾਬੜਾ ਨੇ ਦੱਸਿਆ ਕਿ ਲਾਇਨਜ਼ ਕਲੱਬ ਵਿਸ਼ਵ ਦੀ ਸਭ ਤੋਂ ਵੱਡੀ ਐਨ.ਜੀ.ਓ. (NGO) ਹੈ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਗ੍ਰੇਟਰ ਵੱਲੋਂ ਹਰ ਸਾਲ ਅੱਖਾਂ ਦੇ ਮੁਫ਼ਤ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਏ ਜਾਂਦੇ ਹਨ ਅਤੇ ਜਲਦ ਹੀ ਅੱਖਾਂ ਦੇ ਆਪ੍ਰੇਸ਼ਨਾਂ ਲਈ ਇੱਕ ਨਵਾਂ ਕੈਂਪ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਕੁਦਰਤੀ ਆਫ਼ਤ (ਜਿਵੇਂ ਕਿ ਹੜ੍ਹ ਆਦਿ) ਦੌਰਾਨ ਉਨ੍ਹਾਂ ਦੀ ਸੰਸਥਾ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਇਸ ਵਿਸ਼ੇਸ਼ ਮੌਕੇ ‘ਤੇ ਕੈਂਟੋਨਮੈਂਟ ਬੋਰਡ ਦੇ ਸੀ.ਈ.ਓ. ਰਾਮ ਸਰੂਪ ਹਰਿਤਵਾਲ, ਸੁਪਰਡੈਂਟ ਮਨਜੀਤ ਸਿੰਘ, ਸਕੂਲ ਪ੍ਰਿੰਸੀਪਲ ਪਾਰੁਲ ਡੂਮਰਾ, ਕਲੱਬ ਪ੍ਰਧਾਨ ਨਿਰਮੋਲਕ ਸਿੰਘ ਮਿੰਟੂ ਕਿੰਗ, ਸਕੱਤਰ ਇਕਬਾਲ ਸਿੰਘ ਇੰਪੀ ਛਾਬੜਾ, ਕੈਸ਼ੀਅਰ ਰਾਮ ਅਵਤਾਰ ਬੰਸਲ, ਲਾਇਨ ਆਰ. ਪੀ. ਗੋਇਲ, ਲਾਇਨ ਅਮਰਜੀਤ ਸਿੰਘ ਭੋਗਲ, ਲਾਇਨ ਸੁਸ਼ੀਲ ਗੁਪਤਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *