ਲੋਕ ਹਿੱਤ ਮਿਸ਼ਨ ਨੇ ਬੀਬੀ ਖਾਲੜਾ ਨੂੰ ਹਲਕਾ ਖਰੜ ਤੋਂ ਚੋਣ ਲੜਨ ਲਈ ਕੀਤੀ ਅਪੀਲ 

Spread the love
ਨਿਊ ਚੰਡੀਗੜ੍ਹ, 13 ਜੁਲਾਈ (ਬਜੀਦਪੁਰ) – ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਨੇ ਐਲਾਨ ਕੀਤਾ ਹੈ ਕਿ ਬੀਬੀ ਖਾਲੜਾ ਜੇਕਰ ਪੰਥਕ ਜਥੇਬੰਦੀਆਂ ਵੱਲੋਂ ਹਲਕਾ ਖਰੜ ਤੋਂ ਚੋਣ ਲੜਨਾ ਚਾਹੁੰਣ ਤਾਂ ਓਹ ਸਾਰੇ ਦਾਅਵੇ ਛੱਡਕੇ ਉਨ੍ਹਾਂ ਦੀ ਜਿੱਤ ਲਈ ਦਿਨ ਰਾਤ ਕਾਫ਼ਲੇ ਬਣਾਕੇ ਚੱਲਣਗੇ। ਇਸ ਸਬੰਧੀ ਮਿਸ਼ਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ, ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ ਤੇ ਗੁਰਸ਼ਰਨ ਸਿੰਘ ਨੱਗਲ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨਾਲ ਹੋਏ ਅਨਿਆਂ ਅਤੇ ਸ਼ਹੀਦੀ ਦੇ ਇਨਸਾਫ਼ ਲਈ ਫ਼ਿਲਮ ਸਤਲੁੱਜ ਨਾਲ ਸਿੱਖਾਂ ਤੇ ਮਨੁੱਖੀ ਅਧਿਕਾਰਾਂ ਦੇ ਹਾਮੀ ਲੋਕਾਂ ‘ਚ ਮੁੜ ਲਹਿਰ ਖੜੀ ਹੋਈ ਹੈ। ਇਨ੍ਹਾਂ ਕਿਹਾ ਕਿ ਇਸੇ ਦੇ ਚੱਲਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਦੀ ਕੁਰਬਾਨੀ ਅਤੇ ਉਨ੍ਹਾਂ ਦੀ ਅਖੌਤੀ ਪੰਥਕਾਂ ਦੀ ਨਲਾਇਕੀ ਕਾਰਨ ਖਡੂਰ ਸਾਹਿਬ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਹਰਾਉਣ ਦੀ ਗੱਲ ਵੀ ਚੱਲੀ ਹੈ। ਇਸ ਲਈ ਸਾਡਾ ਮਿਸ਼ਨ ਭਾਵੇਂ ਕਿਸੇ ਵੀ ਸਿਆਸੀ ਧਿਰ ਦਾ ਵਿੰਗ ਨਹੀਂ ਹੈ ਪਰ ਭਾਈ ਖਾਲੜਾ ਦੀ ਕੁਰਬਾਨੀ ਸਦਕਾ ਅਸੀਂ ਇਹ ਫੈਸਲਾ ਲਿਆ ਹੈ ਕਿ ਜੇਕਰ ਬੀਬੀ ਵਾਰਿਸ ਪੰਜਾਬ ਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸਾਡੇ ਹਲਕਾ ਖਰੜ ਤੋਂ ਚੋਣ ਲੜਨ ਤਾਂ ਓਹ ਉਨ੍ਹਾਂ ਦੀ ਕੁਰਬਾਨੀ ਦਾ ਕਿਣਕਾ ਮਾਤਰ ਰਿਣ ਉਤਾਰਨ ਲਈ ਸਮੂਹ ਪੰਥਕ ਉਮੀਦਵਾਰਾਂ ਨੂੰ ਘਰ ਘਰ ਜਾ ਕੇ ਬੀਬੀ ਖਾਲੜਾ ਦੇ ਹੱਕ ‘ਚ ਤੋਰਨਗੇ ਅਤੇ ਵਾਅਦਾ ਕਰਦੇ ਹਾ ਕਿ ਖਰੜ ਹਲਕੇ ਦੇ ਵੋਟਰ ਬੀਬੀ ਜੀ ਨੂੰ ਜਿਤਾਕੇ ਵਿਧਾਨ ਸਭਾ ਵਿੱਚ ਭੇਜਣਗੇ।
  • Related Posts

    ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਨਿੱਜਰਪੁਰਾ ਅਤੇ ਅਮਰਕੋਟ ਵਿਖੇ ਲੋਕ ਮਿਲਣੀਆਂ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਸਮੱਸਿਆਵਾਂ ਦੇ ਨਿਪਟਾਰੇ ਲਈ ਦਿੱਤੇ ਨਿਰਦੇਸ਼ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ, ਜਵਾਬਦੇਹ ਅਤੇ ਘਰ-ਘਰ ਤੱਕ ਪਹੁੰਚਣ ਵਾਲਾ ਪ੍ਰਸ਼ਾਸਨ ਮੁਹੱਈਆ ਕਰਵਾ ਰਹੀ ਹੈ – ਹਰਭਜਨ ਸਿੰਘ ਈ.ਟੀ.ਓ.

    Spread the love

    Spread the love ਅੰਮ੍ਰਿਤਸਰ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ…

    ਜੰਡਿਆਲਾ ਗੁਰੂ ਵਿਖੇ 9.31 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਸਾਈਡ ਡਰੇਨ ਦੇ ਕੰਮ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜਾਇਜ਼ਾ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ ਪ੍ਰੋਜੈਕਟ, ਬਰਸਾਤਾਂ ਦੌਰਾਨ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਮਿਲੇਗੀ ਰਾਹਤ

    Spread the love

    Spread the loveਅੰਮ੍ਰਿਤਸਰ, 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜੰਡਿਆਲਾ ਗੁਰੂ ਸ਼ਹਿਰ ਵਿਖੇ ਨੈਸ਼ਨਲ ਹਾਈਵੇ ਦੇ ਨਾਲ-ਨਾਲ ਪਾਣੀ ਦੇ…

    Leave a Reply

    Your email address will not be published. Required fields are marked *