ਵਣ ਰੇਂਜ ਦੋਰਾਹਾ ਤੇ ਸਮਰਾਲਾ ਦੇ ਅਧਿਕਾਰੀਆਂ-ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ: ਸੰਤੋਖ ਸਿੰਘ ਬੈਨੀਪਾਲ ਵਣ ਮੰਡਲ ਅਫ਼ਸਰ ਲੁਧਿਆਣਾ ਨੂੰ ਸੌਂਪਿਆ ਮੰਗ ਪੱਤਰ, ਜੰਗਲਾਂ ਦੀ ਸੁਰੱਖਿਆ ਵਿੱਚ ਲਾਪਰਵਾਹੀ ਦੇ ਲਗਾਏ ਦੋਸ਼; ਨਿਯਮਤ ਨਿਗਰਾਨੀ ਅਤੇ ਸਖ਼ਤ ਕਾਰਵਾਈ ਦੀ ਕੀਤੀ ਮੰਗ

Spread the love
ਦੋਰਾਹਾ 23 ਜੁਲਾਈ (ਗੁਰਦੀਪ ਸਿੰਘ ਸ਼ਾਹਪੁਰ):=ਪਿੰਡ ਰੋਹਣੋ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਵਣ ਰੇਂਜ ਦੋਰਾਹਾ ਅਤੇ ਵਣ ਰੇਂਜ ਸਮਰਾਲਾ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਉਂਦਿਆਂ ਜ਼ਿਲ੍ਹਾ ਜੰਗਲਾਤ ਅਫ਼ਸਰ (ਵਣ ਮੰਡਲ ਅਫ਼ਸਰ) ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੋਵੇਂ ਰੇਂਜਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਦਫ਼ਤਰਾਂ ਅਤੇ ਫ਼ੀਲਡ ਬੀਟਾਂ ਵਿੱਚ ਰੋਜ਼ਾਨਾ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਡਿਊਟੀ ਵਿੱਚ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੈਨੀਪਾਲ ਨੇ ਕਿਹਾ ਕਿ ਜੰਗਲਾਤ ਵਿਭਾਗ ਦਾ ਮੁੱਖ ਉਦੇਸ਼ ਸਰਕਾਰੀ ਜੰਗਲਾਂ, ਦਰੱਖਤਾਂ ਅਤੇ ਕੁਦਰਤੀ ਸੰਪਦਾ ਦੀ ਸੁਰੱਖਿਆ ਕਰਨਾ ਹੈ, ਪਰ ਕੁਝ ਕਰਮਚਾਰੀਆਂ ਦੀ ਕਥਿਤ ਅਣਗਹਿਲੀ ਕਾਰਨ ਵਿਭਾਗ ਨੂੰ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫ਼ੀਲਡ ਸਟਾਫ਼ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਏ ਤਾਂ ਲੱਕੜ ਚੋਰੀ ਅਤੇ ਗੈਰ-ਕਾਨੂੰਨੀ ਦਰੱਖਤਾਂ ਦੀ ਕਟਾਈ ਵਰਗੀਆਂ ਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।ਉਨ੍ਹਾਂ ਦੋਸ਼ ਲਗਾਇਆ ਕਿ ਬੀਤੇ ਮਹੀਨੇ ਮਾਛੀਵਾੜਾ ਸਾਹਿਬ ਨੇੜੇ ਨਵਾਂ ਸ਼ਹਿਰ-ਖੰਨਾ ਮੁੱਖ ਸੜਕ ‘ਤੇ ਰਾਤ ਸਮੇਂ ਕਰੀਬ ਡੇਢ ਦਰਜਨ ਸਰਕਾਰੀ ਦਰੱਖਤ ਕਥਿਤ ਤੌਰ ‘ਤੇ ਕੱਟ ਦਿੱਤੇ ਗਏ ਸਨ। ਇਹ ਮਾਮਲਾ ਇੱਕ ਰਾਹਗੀਰ ਵੱਲੋਂ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ। ਇਸ ਤੋਂ ਪਹਿਲਾਂ ਜੂਨ ਮਹੀਨੇ ਗੜ੍ਹੀ ਨਹਿਰ ਨੇੜੇ ਸਰਕਾਰੀ ਲੱਕੜ ਚੋਰੀ ਹੋਣ ਦੇ ਮਾਮਲੇ ਵੀ ਦਰਜ ਹੋਏ ਸਨ, ਜਿਨ੍ਹਾਂ ਸਬੰਧੀ ਥਾਣਾ ਮਾਛੀਵਾੜਾ ਸਾਹਿਬ ਵਿੱਚ ਕੇਸ ਦਰਜ ਕੀਤੇ ਗਏ ਅਤੇ ਡਿਊਟੀ ਵਿੱਚ ਕੁਤਾਹੀ ਦੇ ਦੋਸ਼ ਹੇਠ ਇੱਕ ਵਣ ਗਾਰਡ ਨੂੰ ਮੁਅੱਤਲ ਵੀ ਕੀਤਾ ਗਿਆ ਸੀ।ਬੈਨੀਪਾਲ ਨੇ ਕਿਹਾ ਕਿ ਇਹ ਘਟਨਾਵਾਂ ਜੰਗਲਾਤ ਵਿਭਾਗ ਦੀ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਵੱਲ ਇਸ਼ਾਰਾ ਕਰਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵਣ ਰੇਂਜ ਦੋਰਾਹਾ ਅਧੀਨ ਖੰਨਾ ਅਤੇ ਧਮੋਟ ਬਲਾਕਾਂ ਵਿੱਚ ਕੁਝ ਕਰਮਚਾਰੀ ਆਪਣੀ ਡਿਊਟੀ ‘ਤੇ ਘੱਟ ਹੀ ਨਜ਼ਰ ਆਉਂਦੇ ਹਨ, ਜਿਸ ਕਾਰਨ ਸਰਕਾਰੀ ਜੰਗਲਾਂ ਅਤੇ ਸੰਪਤੀ ਦੀ ਸੁਰੱਖਿਆ ਪ੍ਰਭਾਵਿਤ ਹੋ ਰਹੀ ਹੈ।ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੂਤਰਾਂ ਅਨੁਸਾਰ ਖੰਨਾ ਬਲਾਕ ਵਿੱਚ ਨਵੇਂ ਤਾਇਨਾਤ ਬਲਾਕ ਅਫ਼ਸਰ ਨੂੰ ਅਜੇ ਤੱਕ ਰਸਮੀ ਤੌਰ ‘ਤੇ ਚਾਰਜ ਨਹੀਂ ਦਿੱਤਾ ਗਿਆ, ਫਿਰ ਵੀ ਉਹ ਰੋਜ਼ਾਨਾ ਨਰਸਰੀ ਵਿੱਚ ਮੌਜੂਦ ਰਹਿੰਦੇ ਹਨ। ਬੈਨੀਪਾਲ ਨੇ ਕਿਹਾ ਕਿ ਅਜਿਹੇ ਮਾਮਲਿਆਂ ਦੀ ਜਾਂਚ ਕਰਕੇ ਪ੍ਰਸ਼ਾਸਨਿਕ ਸਥਿਤੀ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਵਣ ਗਾਰਡ ਦੀ ਡਿਊਟੀ 24 ਘੰਟਿਆਂ ਦੀ ਜ਼ਿੰਮੇਵਾਰੀ ਵਾਲੀ ਹੁੰਦੀ ਹੈ ਅਤੇ ਬੀਟ ਤੋਂ ਬਾਹਰ ਜਾਣ ਲਈ ਵਿਭਾਗੀ ਮਨਜ਼ੂਰੀ ਲੈਣੀ ਲਾਜ਼ਮੀ ਹੈ। ਇਸ ਲਈ ਅਧਿਕਾਰੀਆਂ ਨੂੰ ਕਰਮਚਾਰੀਆਂ ਦੀ ਹਾਜ਼ਰੀ ਅਤੇ ਫ਼ੀਲਡ ਡਿਊਟੀ ਦੀ ਨਿਯਮਤ ਜਾਂਚ ਕਰਨੀ ਚਾਹੀਦੀ ਹੈ।ਬੈਨੀਪਾਲ ਨੇ ਦੱਸਿਆ ਕਿ ਜਦੋਂ ਉਹ ਆਪਣਾ ਮੰਗ ਪੱਤਰ ਵਣ ਮੰਡਲ ਅਫ਼ਸਰ ਰਾਜੇਸ਼ ਗੁਲਾਟੀ ਨੂੰ ਦੇਣ ਲਈ ਦਫ਼ਤਰ ਪਹੁੰਚੇ ਤਾਂ ਉਹ ਛੁੱਟੀ ‘ਤੇ ਸਨ। ਇਸ ਮੌਕੇ ਦਫ਼ਤਰ ਵਿੱਚ ਮੌਜੂਦ ਸੁਪਰਡੈਂਟ ਸੁਰਿੰਦਰ ਸ਼ਰਮਾ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿੱਤਾ ਕਿ ਇਹ ਮਾਮਲਾ ਅਗਲੇ ਹੀ ਦਿਨ ਵਣ ਮੰਡਲ ਅਫ਼ਸਰ ਦੇ ਧਿਆਨ ਵਿੱਚ ਲਿਆ ਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
  • Related Posts

    ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਲਾਪਤਾ ਮਹਿਲਾ ਆਪਣੇ ਪਰਿਵਾਰ ਨਾਲ ਮੁੜ ਮਿਲੀ ਕਮਿਊਨਟੀ ਹੋਮ ਅਤੇ ਸਖੀ ਵਨ ਸਟਾਪ ਸੈਂਟਰ ਦੇ ਸਾਂਝੇ ਉਪਰਾਲਿਆਂ ਨਾਲ ਪੱਛਮੀ ਬੰਗਾਲ ਦੇ ਪਰਿਵਾਰ ਨਾਲ ਕਰਵਾਇਆ ਸੰਪਰਕ

    Spread the love

    Spread the love ਅੰਮ੍ਰਿਤਸਰ, 24 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ )  =ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਚੱਲ ਰਹੀ ਕਮਿਊਨਟੀ ਹੋਮ ਫਾਰ ਮੈਂਟਲੀ ਰਿਟਾਰਡਿਡ, ਮਜੀਠਾ ਰੋਡ,…

    ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਸ਼ਰਧਾ  ਨਾਲ ਮਨਾਇਆ ਗਿਆ 

    Spread the love

    Spread the love ਸ਼੍ਰੀ ਕੀਰਤਪੁਰ ਸਾਹਿਬ 24 ਜੁਲਾਈ (ਮਨਦੀਪ)=ਇਤਿਹਾਸਿਕ ਧਰਤੀ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਤਖਤ ਸ਼੍ਰੀ ਕੇਸਗੜ ਸਾਹਿਬ ਛਤਰ ਛਾਇਆ…

    Leave a Reply

    Your email address will not be published. Required fields are marked *