ਅੰਮ੍ਰਿਤਸਰ 15 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਧਰਤੀ ਉਪਰ ਆਲਮੀ ਵਾਯੂਮੰਡਲ ਤਬਦੀਲੀ ਨੂੰ ਘੱਟ ਕਰਨ ਦੇ ਉਦੇਸ਼ ਨਾਲ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਅਰ ਡਵੀਜ਼ਨ ਚੰਡੀਗੜ੍ਹ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ, ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਦੀ ਪ੍ਰੇਰਨਾ ਅਨੁਸਾਰ ਸ੍ਰੀਮਤੀ ਪਰਵਿੰਦਰ ਕੌਰ ਜਿਲ੍ਹਾ ਕਮਿਊਨਟੀ ਪੁਲਿਸ ਅਫਸਰ ਅੰਮ੍ਰਿਤਸਰ ਜੀ ਦੇ ਭੇਜਿਆਂ ਇੰਸਪੈਕਟਰ ਪਰਮਦੀਪ ਕੌਰ ਇੰਚਾਰਜ ਜਿਲਾ ਸਾਂਝ ਕੇਂਦਰ ਅੰਮ੍ਰਿਤਸਰ ਸਮੇਤ ਸਾਂਝ ਸਟਾਫ ਸਬ ਡਵੀਜ਼ਨ ਸਾਝ ਕੇਂਦਰ ਪੂਰਬੀ ਵਲੋ ਅੰਮ੍ਰਿਤਸਰ ਹਰਿਆਵਲ ਮੰਚ ਦੇ ਪ੍ਰਧਾਨ ਇੰਜ ਦਲਜੀਤ ਸਿੰਘ ਕੋਹਲੀ, ਇੰਜ ਮਨਜੀਤ ਸਿੰਘ ਸੈਣੀ, ਮਨਦੀਪ ਸਿੰਘ, ਡਾ ਇਕਬਾਲ ਸਿੰਘ ਤੁੰਗ, ਡਾ ਨਿਰਮਲ ਸਿੰਘ ਆਨੰਦ, ਅਵਤਾਰ ਸਿੰਘ ਬੁੱਟਰ , ਗੁਰਮੀਤ ਸਿੰਘ ਭੱਟੀ, ਸ੍ਰ ਲਖਬੀਰ ਸਿੰਘ ਘੁੰਮਣ ਅਤੇ ਮੈਡਮ ਡੌਲੀ ਭਾਟਿਆ ਜਨਰਲ ਸਕੱਤਰ ਭਾਰਤ ਵਿਕਾਸ ਪ੍ਰੀਸ਼ਦ, ਮੈਡਮ ਸਰੋਜ ਚਾਵਲਾ ਅਤੇ ਸਹਿਯੋਗੀਆ ਦੀ ਮੱਦਦ ਨਾਲ ਮੇਜਰ ਤੇਜਿੰਦਰ ਪਾਲ ਸਿੰਘ ਸੋਹਲ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵੱਲ੍ਹਾ,ਅੰਮ੍ਰਿਤਸਰ ਦੇ ਪ੍ਰਿੰਸੀਪਲ ਸ੍ਰੀਮਤੀ ਆਸ਼ੂ ਵਿਜ ਤੇ ਐਸ ਪੀ ਸੀ ਇੰਚਾਰਜ ਸ੍ਰੀਮਤੀ ਰੇਨੂੰ ਬਾਲਾ ਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਵਾਤਾਵਰਨ ਨੂੰ ਬਚਾਉਣ ਖਾਤਿਰ ਰੁੱਖ ਮਿੱਤਰ ਮੁਹਿਮ ਤਹਿਤ ਸਕੂਲ ਵਿੱਚ ਰੁੱਖ ਲਗਾਏ ਗਏ। ਇੰਜ ਦਲਜੀਤ ਸਿੰਘ ਕੋਹਲੀ ਨੇ ਬੱਚਿਆਂ ਨੂੰ ਦੱਸਿਆ ਕਿ ਅਜੋਕੇ ਸਮੇਂ ਪੌਦੇ ਲਗਾਉਣਾ ਵਾਤਾਵਰਣ, ਆਕਸੀਜਨ, ਪੰਛੀਆਂ ਦੇ ਆਲ੍ਹਣੇ, ਫ਼ਲ, ਫ਼ੁਲ ਅਤੇ ਠੰਡੀਆਂ ਛਾਵਾਂ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਹਰਿਆਲੀ ਵਧਦੀ ਹੈ, ਪ੍ਰਦੂਸ਼ਣ ਘੱਟ ਹੁੰਦਾ ਹੈ ਅੰਮ੍ਰਿਤਸਰ ਹਰਿਆਵਲ ਮੰਚ ਦੇ ਦਵਿੰਦਰ ਪਾਲ ਸਿੰਘ ਅਤੇ ਮਨਦੀਪ ਸਿੰਘ ਨੇ ਕਿਹਾ ਕਿ ਇਹ ਰੁਖ ਹੀ ਹਨ ਜ਼ੋ ਕੁਦਰਤੀ ਆਕਸੀਜਨ ਦੀਆਂ ਫੈਕਟਰੀਆਂ ਹਨ, ਕੁਝ ਰੁੱਖ ਜਿਵੇਂ ਪਿੱਪਲ ਬੋਹੜ ਸਾਨੂੰ ਦਿਨ ਰਾਤ ਚੋਵੀ ਘੰਟੇ ਆਕਸੀਜਨ ਪ੍ਰਦਾਨ ਕਰਦੇ ਹਨ। ਰੁੱਖ ਹਵਾ ਵਿਚੋਂ ਧੂੜ ਮਿੱਟੀ ਅਤੇ ਪ੍ਰਦੂਸ਼ਣ ਦੇ ਕਣ ਸੋਖ ਕੇ ਵਾਤਾਵਰਨ ਸ਼ੁੱਧ ਕਰਦੇ ਹਨ, ਪੰਛੀਆਂ ਦਾ ਮਨੁਖੀ ਜੀਵਨ ਵਿਚ ਬਹੁਤ ਵੱਡਾ ਰੋਲ ਹੈ ਅਤੇ ਇਹਨਾਂ ਰੁਖਾਂ ਉਪਰ ਹੀ ਪੰਛੀਆਂ ਦਾ ਰੈਣ ਬਸੇਰਾ ਹੁੰਦਾ ਹੈ, ਰੁੱਖ ਪੰਛੀਆਂ ਦੀਆਂ ਕੁਦਰਤੀ ਕਲੋਨੀਆਂ ਹੁੰਦੀਆਂ ਹਨ, ਰੁੱਖਾ ਦੀ ਬੇਸ਼ਕੀਮਤੀ ਲਕੜੀ ਦੇਵੀ ਦੇਵਤਿਆਂ ਦੀ ਪੂਜਾ ਤੋਂ ਲੈ ਕੇ ਇਨਸਾਨ ਦੇ ਰੈਣ ਬਸੇਰੇ ਲਈ ਬਹੁਤ ਜ਼ਰੂਰੀ ਹੈ। ਰੁੱਖ ਬਰਸਾਤ ਵਾਸਤੇ ਬਹੁਤ ਜ਼ਰੂਰੀ ਹਨ, ਇਹ ਬਦਲਾ ਨੂੰ ਆਪਣੇ ਵਲ ਆਕਰਸ਼ਿਤ ਕਰਦੇ ਹਨ, ਤਾਂ ਹੀ ਧਰਤੀ ਉਪਰ ਬਰਸਾਤ ਹੁੰਦੀ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਧਰਤੀ ਮਾਤਾ ਨੂੰ ਹਰਿਆਲੀ ਨਾਲ ਸ਼ਿੰਗਾਰਿਆ ਜਾ ਸਕੇ।