ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਦੀਪ ਸਿੰਘ ਗੱਬਰ ਵੱਡੇ ਮਾਰਜਨ ਨਾਲ ਜਿੱਤਣਗੇ – ਯਾਦੂ 

Spread the love

 ਸਰਦਾਰ ਯਾਦੂ ਦੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਸਥਿਤੀ  ਮਨਦੀਪ ਸਿੰਘ ਗੱਬਰ ਦੇ ਹੱਕ ਵਿੱਚ ਹੋਈ – ਸੇਖੋਂ

ਖੰਨਾ, 18 ਦਸੰਬਰ (ਜੇ ਐਸ ਖੰਨਾ ) ਖੰਨਾ ਦੇ ਵਾਰਡ ਨੰਬਰ 2 ਦੀ ਹੋ ਰਹੀ ਉਪ ਚੋਣ ਵਿੱਚ ਹਰ ਇੱਕ ਰਾਜਨੀਤਿਕ ਪਾਰਟੀ ਚੋਣ ਜਿੱਤਣ ਲਈ ਜ਼ੋਰ ਅਜਮਾਈ ਕਰ ਰਹੀ ਹੈ। ਇਸ ਉੱਪ ਚੋਣ ਜਿੱਤਣ ਦੇ ਲਈ ਹਰ ਰਾਜਨੀਤਕ ਪਾਰਟੀਆਂ ਦੇ ਸੀਨੀਅਰ ਆਗੂਆ ਵਲੋਂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ , ਡੋਰ ਟੂ ਡੋਰ ਅਤੇ ਨੁੱਕੜ ਮੀਟਿੰਗਾਂ ਲਗਾਤਾਰ ਜਾਰੀ ਹਨ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 2 ਤੋਂ ਉਮੀਦਵਾਰ ਮਨਦੀਪ ਸਿੰਘ ਗੱਬਰ ਦੇ ਲਈ ਅੱਜ ਵਾਰਡ ਨੰਬਰ 2 ਵਿੱਚ ਡੋਰ ਟੂ ਡੋਰ ਪ੍ਰੋਗਰਾਮ ਅਧੀਨ ਵਾਰਡ ਨੰਬਰ 2 ਦੇ ਵੋਟਰਾਂ ਤੱਕ ਪਹੁੰਚ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵੋਟਰਾਂ ਦਾ ਬੜਾ ਹੀ ਭਰਵਾ ਅਤੇ ਹਾਂ ਪੱਖੀ ਰਵੱਈਆ ਸੀ। ਇਸ ਮੌਕੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 2 ਤੋਂ ਉਮੀਦਵਾਰ ਮਨਦੀਪ ਸਿੰਘ ਗੱਬਰ ਪੜੇ ਲਿਖੇ, ਇਮਾਨਦਾਰ ਅਤੇ ਸੂਝਵਾਨ ਤੇ ਰਾਜਨੀਤਿਕ ਸੂਝਬੂਝ ਰੱਖਣ ਵਾਲੇ ਉਮੀਦਵਾਰ ਹਨ। ਉਨਾਂ ਦਾ ਇਲਾਕੇ ਦੇ ਵੋਟਰਾਂ ਨਾਲ ਕਾਫੀ ਦੇਰ ਤੋਂ ਪ੍ਰੇਮ ਪਿਆਰ ਅਤੇ ਦੁੱਖ ਸੁੱਖ ਵਿੱਚ ਆਉਣਾ ਜਾਣਾ ਬਣਿਆ ਹੋਇਆ ਹੈ।  ਇਸ ਕਰਕੇ ਹੀ ਉਨਾਂ ਦੀ ਹਰਮਨ ਪਿਆਰਤਾ ਬਣੀ ਹੋਈ ਹੈ। ਸ: ਯਾਦੂ ਨੇ ਕਿਹਾ ਕਿ ਲੋਕਾਂ ਨੇ ਵਿਸਵਾਸ਼ ਦਵਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ  ਦੇ ਸਮੇਂ ਹੀ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਨਸੀਬ ਹੋਇਆ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਹੀ ਲੋਕਾਂ ਨੂੰ ਵਧੀਆ ਸਹੂਲਤਾਂ ਅਤੇ ਵਧੀਆ ਪ੍ਰਸ਼ਾਸਨ ਮਿਲਿਆ ਹੈ ਇਸ ਲਈ ਉਹ

ਅਕਾਲੀ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਅਤੇ ਉਮੀਦਵਾਰਾਂ ਨੂੰ ਹੀ ਅੱਗੇ ਲਿਆਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਲੋਕਾਂ ਦੀ ਇਹ ਸੋਚ ਦੇਖਦੇ ਹੋਏ ਮਨਦੀਪ ਸਿੰਘ ਗੱਬਰ ਵਾਰਡ ਨੰਬਰ 2 ਵਿੱਚੋਂ ਬੜੇ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਬਲਜਿੰਦਰ ਸਿੰਘ ਸੇਖੋਂ, ਹਰਪ੍ਰੀਤ ਸਿੰਘ ਕਾਲਾ, ਜੱਸੀ ਕਾਲੀ ਰਾਓ, ਜਸਵੀਰ ਸਿੰਘ ਜੱਸੀ, ਮਹਿੰਦਰ ਸਿੰਘ ਬੈਂਸ, ਰਘਬੀਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਮੌਜੂਦ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *