* *ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਲੰਬੂਆ ‘ਚ ਨਵੀਂ ਸੜਕ ਦਾ ਨੀਂਹ ਪੱਥਰ*

Spread the love
ਬਲਾਚੌਰ, 2 ਅਗਸਤ(ਜਤਿੰਦਰ ਪਾਲ ਸਿੰਘ ਕਲੇਰ )ਹਲਕਾ ਬਲਾਚੌਰ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵੱਲੋਂ ਪਿੰਡ ਲੰਬੂਆ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ।​ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ  ਨੇ ਦੱਸਿਆ ਕਿ ਪਿੰਡ ਲੰਬੂਆ ਤੋਂ ਨਿਊ ਮਝੋਟ ਅਤੇ ਹੋਰ ਸੰਬੰਧਿਤ ਰਸਤਿਆਂ ਨੂੰ ਜੋੜਨ ਵਾਲੀ ਕੁੱਲ 1.27 ਕਿਲੋਮੀਟਰ ਲੰਬੀ ਨਵੀਂ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਆਉਣ-ਜਾਣ ਵਿੱਚ ਹੋ ਰਹੀ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਖੇਤਰ ਦੇ ਲੋਕਾਂ ਦਾ ਸਫਰ ਸੁਖਾਲਾ ਹੋਵੇਗਾ।​ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੇ ਕਿਹਾ​”ਸਾਡੀ ਸਰਕਾਰ ਦਾ ਮੁੱਖ ਮਨੋਰਥ ਹਰ ਪਿੰਡ ਅਤੇ ਸ਼ਹਿਰ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਹੈ। ਹਲਕੇ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸੜਕਾਂ ਦੇ ਸੁਧਾਰ ਨਾਲ ਇਲਾਕੇ ਦੀ ਆਰਥਿਕਤਾ ਅਤੇ ਆਵਾਜਾਈ ਨੂੰ ਵੱਡਾ ਹੁਲਾਰਾ ਮਿਲਦਾ ਹੈ।​ਉਨ੍ਹਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸੜਕ ਦੇ ਨਿਰਮਾਣ ਕਾਰਜ ਵਿੱਚ ਮਿਆਰੀ ਸਮੱਗਰੀ  ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਇਹ ਕੰਮ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇ।​ਇਸ ਮੌਕੇ ਪਿੰਡ ਲੰਬੂਆ ਅਤੇ ਨਿਊ ਮਝੋਟ ਦੇ ਮੋਹਤਬਰਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਵਿਧਾਇਕਾ ਸੰਤੋਸ਼ ਕਟਾਰੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੌਰਾਨ  ਹੈੱਡ ਮਾਸਟਰ ਹਰਮੇਸ਼ ਲਾਲ ਸਰਪੰਚ ਲੰਬੂਆ, ਮਹਿੰਦਰਪਾਲ ਲੰਬੜਦਾਰ ,ਭਜਨੋ ਦੇਵੀ , ਪੁਰਸ਼ੋਤਮ ਲਾਲ, ਚਰਨ ਦਾਸ ,ਭੀਮ ਸਿੰਘ, ਕਸ਼ਲਿਆ ਦੇਵੀ, ਕਮਲਜੀਤ ਸਾਰੇ ਪੰਚ ਲੰਬੂਆ ਸਤਨਾਮ ਚੌਧਰੀ, ਕ੍ਰਿਸ਼ਨਾ ਦੇਵੀ, ਪ੍ਰਕਾਸ਼ੋ ਦੇਵੀ ਸਾਰੇ ਦਾਨੀ ਸੱਜਣ, ਚੌਧਰੀ ਬੁੱਧਰਾਮ ਪ੍ਰਧਾਨ, ਬਿੰਸਬਰ ਚੌਧਰੀ, ਪ੍ਰਧਾਨ ਅਸ਼ਵਨੀ ਕੁਮਾਰ,  ਰਾਜ ਕੁਮਾਰ ਰਿਟਾਇਰ ਏਐਸਆਈ, ਪਵਨ ਕੁਮਾਰ ਰੀਠੂ, ਸਤਨਾਮ ਕਟਵਾਰਾ ਸਰਪੰਚ, ਕੇਵਲ ਕ੍ਰਿਸ਼ਨ , ਰਾਮ ਜੀ ਦਾਸ,  ਸੋਹਨ ਲਾਲ ਸਰਪੰਚ ਜੀਤਪੁਰ,  ਸੁਭਾਸ਼ ਚੌਹਾਨ ,ਤਰਸੇਮ ਲਾਲ, ਰਾਮ ਸਰਨ, ਸੋਹਨ ਲਾਲ ਸਰਪੰਚ ਨਾਨੋਵਾਲ, ਲਖਵਿੰਦਰ ਚੌਧਰੀ, ਦਵਿੰਦਰ ਚੌਧਰੀ,  ਹਰਮੇਸ਼ ਲਾਲ ਨੀਕਾ ਬੂੰਗੜੀ,   ਪ੍ਰਿਥੀ ਰਾਮ ਭਗਤ,ਅਸ਼ਵਨੀ ਸਰਪੰਚ ਭਾਣੇਵਾਲ ,ਦਵਿੰਦਰ ਸਰਪੰਚ ਰਾਜੂ ਮਾਜਰਾ, ਸੰਤੋਸ਼ ਸ਼ਰਮਾ , ਪਿਆਰੇ ਲਾਲ ਸਰਪੰਚ ਭੱਦੀ ,ਐਸਡੀਓ ਜਗਜੀਤ ਸਿੰਘ ਮੰਡੀ ਬੋਰਡ ਤੇ ਪ੍ਰਸ਼ਾਸਨਿਕ ਅਧਿਕਾਰੀ, ਪੰਚ-ਸਰਪੰਚ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *