ਸਟੇਜਾਂ ਤੇਂ ਕਾਮੇਡੀ ਸ਼ੋਂ ਛੱਡ ਕੇ ਸਫਾਈ ਕਾਮਿਆਂ ਦੀਆਂ ਮੰਗਾ ਵੱਲ ਧਿਆਨ ਦੇਵੇ ਸਰਕਾਰ :-ਗੁਰਪ੍ਰਤਾਪ ਪਡਿਆਲਾ 

Spread the love
ਕੁਰਾਲੀ 19 ਜੁਲਾਈ (ਜਗਦੇਵ ਸਿੰਘ )ਸਰਕਾਰ ਦੇ ਢੀਠ ਰਵਈਏ ਕਾਰਨ ਸਫਾਈ ਕਰਮੀ ਅੱਤ ਦੀ ਪੈ ਰਹੀ ਗਰਮੀ ਚ ਵੀ ਆਪਣੇ ਹੱਕਾਂ ਲਈ ਧਰਨੇ ਲਾਉਣ ਲਈ ਮਜਬੂਰ ਹਨ ਪਰ ਏਸ ਤਾਨਾਸ਼ਾਹ ਸਰਕਾਰ ਦੇ ਕੰਨੀ ਜੂ ਨਹੀਂ ਸਰਕ ਰਹੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇਂ ਸਮਾਜ ਸੇਵਕ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋ ਅੱਜ ਸਫਾਈ ਸੇਵਕ ਕਾਮਿਆਂ ਵੱਲੋ ਕੁਰਾਲੀ ਵਿਖ਼ੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸਮੂਲੀਅਤ ਦੌਰਾਨ ਕੀਤਾ,ਉਹਨਾਂ ਕਿਹਾ ਕਿ ਸਫਾਈ ਸੇਵਕ ਸਾਥੀ ਹਰ ਮੌਸਮ ਹਰ ਹਾਲਾਤ ਚ ਸ਼ਹਿਰ ਨੂੰ ਸਾਫ ਸੁਥਰਾ ਰੱਖਦੇ ਹਨ,ਇਹ ਵਰਗੇ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਹੈ ਜੋ ਸਾਡੇ ਸਮਾਜ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ,ਜੋ ਕਿ ਪਿਛਲੇ ਲੰਬੇ ਸਮੇ ਤੋਂ ਵੱਖ ਵੱਖ ਸ਼ਹਿਰਾ ਵਿੱਚ ਆਪਣੇ ਹੱਕਾਂ ਲਈ ਤਪਦੀ ਗਰਮੀ ਵਿੱਚ ਵੀ ਧਰਨੇ ਲਾਉਣ ਲਈ ਮਜਬੂਰ ਹਨ,ਪਰ ਸ਼ਹਿਰਾ ਵਿੱਚ ਲੱਗੇ ਕੂੜੇ ਦੇ ਢੇਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਤੇਂ ਏਸ ਸਭ ਤੋਂ ਬੇਫਿਕਰ ਘੂਕ ਸੁੱਤੀ ਸਰਕਾਰ ਇਹਨਾਂ ਦੀ ਸਾਰ ਲੈਣ ਦੀ ਥਾਂ ਸਟੇਜਾਂ ਤੇਂ ਚੁਟਕੁਲੇ ਸੁਣਾਉਣ ਵਿਚ ਮਸ਼ਰੂਫ ਹੈ,ਸਫਾਈ ਸੇਵਕ ਯੂਨੀਅਨ ਵੱਲੋ ਸਰਕਾਰ ਨੂੰ ਚੇਤਾਵਨੀ ਵਿਚ ਦਿੱਤੀ ਗਈ ਕਿ ਜ਼ੇਕਰ ਉਹਨਾਂ ਦੀਆਂ ਮੰਗਾ ਜਲਦ ਨਾਂ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ,ਗੁਰਪ੍ਰਤਾਪ ਪਡਿਆਲਾ ਵੱਲੋ ਧਰਨਾਕਾਰੀਆਂ ਨੂੰ ਸੰਘਰਸ਼ ਮੌਕੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ,ਇਸ ਮੌਕੇ ਯੂਨੀਅਨ ਵੱਲੋਂ ਸਰਦਾਰ ਗੁਰਪ੍ਰਤਾਪ ਪਡਿਆਲਾ ਜੀ ਦਾ ਸਨਮਾਨ ਵੀ ਕੀਤਾ ਗਿਆ!
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *