ਸਬਜ਼ੀ ਮੰਡੀ ਵੱਲਾ ਵਿੱਚ ਮਾਰਕੀਟ ਕਮੇਟੀ ਦੀਆਂ  ਹਦਾਇਤਾਂ ਅਨੁਸਾਰ ਹੀ ਲਈ ਜਾਂਦੀ ਹੈ ਪਰਚੀ ਫੀਸ. ਠੇਕੇਦਾਰ

Spread the love
ਅੰਮ੍ਰਿਤਸਰ 10 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )ਮਾਰਕੀਟ ਕਮੇਟੀ ਅੰਮ੍ਰਿਤਸਰ ਵੱਲੋਂ ਸਬਜ਼ੀ ਮੰਡੀ ਵੱਲਾ ਦੇ ਵਿੱਚ ਸਬਜੀ ਤੇ ਫਲ ਫਰੂਟ ਲੈ ਕੇ ਆਉਣ ਤੇ ਖਰੀਦ ਕੇ ਜਾਣ ਵਾਲੇ ਵਹੀਕਲ ਡਰਾਈਵਰਾਂ ਕੋਲੋਂ ਵੱਧ ਪਰਚੀ ਵਸੂਲਨ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ। ਜਿਸ ਦੀਆਂ ਖਬਰਾਂ ਅਖਬਾਰਾਂ ਤੇ ਹੋਰ ਟੀਵੀ ਚੈਨਲ ਤੇ ਵੀ ਲਗਾਈਆਂ ਜਾ ਰਹੀਆਂ ਹਨ। ਪਰ ਮੰਡੀ ਦੇ ਵਿੱਚ ਜਾ ਕੇ ਪੱਤਰਕਾਰਾਂ ਵੱਲੋਂ ਵੇਖਿਆ ਗਿਆ ਕਿ ਅਨੇਕਾਂ ਟਰੱਕ ਤੇ ਹੋਰ ਵਹੀਕਲ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਕੋਲੋਂ ਮਾਰਕੀਟ ਕਮੇਟੀਆਂ ਦੀਆਂ ਹਦਾਇਤਾਂ ਅਨੁਸਾਰ ਲਿਖੇ ਗਏ ਰੇਟਾਂ ਅਨੁਸਾਰ ਹੀ ਪਰਚੀ ਵਸੂਲੀ ਜਾਂਦੀ ਹੈ ਉਹ ਵੱਧ ਪਰਚੀ ਨਾ ਤਾ ਦਿੰਦੇ ਹਨ ਤੇ ਨਾ ਹੀ ਠੇਕੇਦਾਰ ਉਹਨਾਂ ਕੋਲੋਂ ਲੈਂਦੇ ਹਨ। ਪੱਤਰਕਾਰਾਂ ਵੱਲੋ ਸਬਜ਼ੀ ਮੰਡੀ ਦੇ ਵਿੱਚ ਆਉਣ ਵਾਲੇ ਟਰੱਕ   ਤੇ ਹੋਰ ਵਹੀਕਲਾ ਵਾਲੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ ਜਿਨਾਂ ਦੇ ਵਿੱਚੋਂ ਜਿਆਦਾਤਰ ਲੋਕਾਂ ਨੇ ਕਿਹਾ ਕਿ ਉਹਨਾਂ ਕੋਲੋਂ ਉਹ ਹੀ ਪਰਚੀ ਲਈ ਜਾਂਦੀ ਹੈ ਜੋ ਇੱਥੇ ਇਹਨਾਂ ਵੱਲੋਂ ਮਾਰਕੀਟ ਕਮੇਟੀ ਦੇ ਹੁਕਮਾਂ ਅਨੁਸਾਰ ਲਿਖਤੀ ਰੂਪ ਵਿੱਚ ਲਿਖ ਕੇ ਲਗਾਇਆ ਹੈ। ਠੇਕੇਦਾਰ ਦੇ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਕੁਝ ਟਰੱਕ ਡਰਾਈਵਰ ਬਣਦੀ ਫੀਸ ਦੇਣ ਦੀ ਬਜਾਏ ਲੜਾਈ ਝਗੜਾ ਕਰਦੇ ਹਨ। ਗਾਲੀ ਗਲੋਚ ਵੀ ਕਰਦੇ ਹਨ ਤੇ ਕਈ ਵਾਰ ਆਪਣੇ ਵਹੀਕਲ ਭਜਾ ਕੇ ਵੀ ਲੈ ਜਾਂਦੇ ਹਨ, ਫਿਰ ਵੀ ਉਹ ਉਹਨਾਂ ਨੂੰ ਸਮਝਉਂਦੇ ਵੀ ਹਨ ਕਿ ਉਹ ਆਪਣਾ ਕਾਰੋਬਾਰ ਆਰਾਮ ਨਾਲ ਕਰਨ ਤੇ ਜੋ ਮਾਰਕੀਟ ਕਮੇਟੀ ਦੀਆਂ ਹਦਾਇਤਾਂ ਹਨ ਉਸ ਅਨੁਸਾਰ ਹੀ ਉਹ ਪਰਚੀ ਫੀਸ ਅਦਾ ਕਰਨ ਤੇ ਉਹ ਕਿਸੇ ਵੀ ਟਰੱਕ ਡਰਾਈਵਰ ਕੋਲੋਂ ਵੱਧ ਫੀਸ ਨਹੀਂ ਵਸੂਲਦੇ ਹਨ। ਉਹਨਾਂ ਨੇ ਕਿਹਾ ਕਿ ਸਬਜ਼ੀ ਮੰਡੀ ਦੇ ਵਿੱਚ ਕਈ ਬੈਟਰੀ ਵਾਲੇ ਤੇ ਹੋਰ ਵਹੀਕਲ ਵਾਲੇ ਢੋਆ ਢੁਆਈ ਨੂੰ ਲੈ ਕੇ ਅਨੇਕਾਂ ਚੱਕਰ ਲਗਾਉਂਦੇ ਹਨ। ਜਿਸ ਹਿਸਾਬ ਨਾਲ ਹਰ ਚੱਕਰ ਤੇ ਉਹਨਾਂ ਕੋਲੋਂ ਪਰਚੀ ਵਸੂਲਣਾ ਬਣਦਾ ਹੈ। ਪਰ ਫਿਰ ਵੀ ਉਹ ਡੀਐਮਆਈ ਕਾਨੂੰਨ ਅਨੁਸਾਰ ਉਨਾਂ ਲੋਕਾਂ ਨੂੰ ਪਾਸ ਬਣਾ ਕੇ ਦੇ ਦਿੰਦੇ ਹਨ ਜਾਂ ਫਿਰ ਡਬਲ ਪਰਚੀ ਲੈ ਲੈਂਦੇ ਹਨ ਜਿਸ ਨਾਲ ਉਹਨਾਂ ਨੂੰ ਬਾਰ ਬਾਰ ਪੈਸੇ ਦੇਣ ਦੀ ਲੋੜ ਨਹੀਂ ਪੈਂਦੀ ਤੇ ਇਸੇ ਐਕਟ ਬਾਰੇ ਜਦੋਂ ਉਹਨਾਂ ਨੇ ਸਬਜੀ ਮੰਡੀ ਦੇ ਆੜਤੀਆਂ ਨਾਲ ਗੱਲਬਾਤ ਕੀਤੀ ਤਾਂ ਜਿਆਦਾਤਰ ਆੜਤੀਆਂ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਕਿਉਂਕਿ ਕਈ ਗਰੀਬ ਬੈਟਰੀ ਵਾਲੇ ਆਟੋ ਵਾਲੇ ਜਾਂ ਹੋਰ ਡਰਾਈਵਰ ਬਾਰ ਬਾਰ ਪਰਚੀ ਨਹੀਂ ਦੇ ਸਕਦੇ ਇਸ ਲਈ ਉਹਨਾਂ ਦਾ ਪਾਸ ਬਣਾਉਣਾ ਜਾਂ ਉਹਨਾਂ ਕੋਲੋਂ ਇੱਕ ਮੁਸ਼ਤ ਪਰਚੀ ਫੀਸ ਵਸੂਲਣਾ ਹੀ ਬਿਹਤਰ ਹੈ ਜਿਸ ਨਾਲ ਉਹ ਸਹਿਮਤੀ ਵੀ ਹੁੰਦੇ ਹਨ ਉਹਨਾਂ ਦਾ ਟਾਈਮ ਵੀ ਬਚਦਾ ਹੈ ਤੇ ਉਹਨਾਂ ਨੂੰ ਜਿਆਦਾ ਪੈਸੇ ਵੀ ਨਹੀਂ ਖਰਚਣੇ ਪੈਂਦੇ ਪਰ ਕੁਝ ਲੋਕ ਇਹਨਾਂ ਪੈਸਿਆਂ ਦੀ ਆੜ ਵਿੱਚ ਗਲਤ ਪ੍ਰਚਾਰ ਵੀ ਕਰਦੇ ਹਨ ਜੋ ਕਿ ਸਰਾਸਰ ਗਲਤ ਹੈ। ਠੇਕੇਦਾਰ ਨੇ ਕਿਹਾ ਕਿ ਉਹ ਮਾਰਕੀਟ ਕਮੇਟੀ ਕੋਲ ਵੱਡੀ ਰਕਮ ਭਰ ਕੇ ਠੇਕਾ ਲਿਆ ਹੈ ਤੇ ਇਹ ਇਸ ਠੇਕੇ ਦੀ ਰਕਮ ਉਹਨਾਂ ਨੇ ਇਸੇ ਮੰਡੀ ਦੇ ਵਿੱਚੋਂ ਪਰਚੀ ਵਸੂਲ ਕੇ ਇਕੱਠੀ ਕਰਨੀ ਹੁੰਦੀ ਹੈ ਜਿਸ ਲਈ ਉਹਨਾਂ ਨੂੰ ਬਹੁਤ ਵੱਡਾ ਖਰਚ ਵੀ ਕਰਨਾ ਪੈਂਦਾ ਹੈ ਫਿਰ ਜਾ ਕੇ ਸਰਕਾਰ ਨੂੰ ਵੀ ਟਾਈਮ ਸਿਰ ਪੈਸੇ ਦੇਣੇ ਪੈਂਦੇ ਹਨ ਤੇ ਜੇਕਰ ਉਹ ਪਰਚੀ ਨਹੀਂ ਵਸੂਲਣਗੇ ਤਾਂ ਫਿਰ ਸਾਰੇ ਕੰਮ ਚੁਪ ਹੋ ਜਾਣਗੇ ਇਸ ਕਰਕੇ ਉਹਨਾਂ ਨੇ ਸਬਜੀ ਮੰਡੀ ਦੇ ਆੜਤੀ ਦੁਕਾਨਦਾਰ ਟਰੱਕ ਡਰਾਈਵਰ ਤੇ ਹੋਰ ਵਹੀਕਲਾਂ ਵਾਲਿਆਂ ਨੂੰ ਬੇਨਤੀ ਕੀਤੀ ਕਿ ਸਾਰੇ ਰਲ ਮਿਲ ਕੇ ਆਪੋ ਆਪਣੇ ਕਾਰੋਬਾਰ ਵੱਲ ਧਿਆਨ ਦੇਣ

  • Related Posts

    ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲ ਬੁਲਾਉਣਾ ਗੈਰ ਵਾਜਬ : ਨਵਪ੍ਰੀਤ ਬੱਲੀ 

    Spread the love

    Spread the loveਸ੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ…

    ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸਿੱਧ ਸਮਾਜਸੇਵੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦਵਿੰਦਰ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ :ਚੇਅਰਮੈਨ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਬਹੁਤ ਵੱਡੀ ਸੇਵਾ :ਸੋਨੀ ਬਾਬਾ ਜੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ ) ਪਰਾਈਵੇਟ ਡਰਾਈਵਰਾਂ ਦੀ ਜਥੇਬੰਦੀ ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਮਹੀਨਾ ਵਾਰ ਜਨਰਲ…

    Leave a Reply

    Your email address will not be published. Required fields are marked *