ਸਮਾਜ ਵਿੱਚ ਨੇ ਗਿਰਾਵਟਾਂ ਜੀ ਭਾਰੀਆਂ,ਆਜੋ ਲੇਖਕੋ ਨਿਭਾਈਏ ਜਿਮੇਵਾਰੀਆਂ”ਗੀਤ ਜਲਦੀ ਹੀ ਯੂ ਟਿਊਬ ਤੇ ਫੇਸਬੁੱਕ ਤੇ ਸੁਣੋਂਗੇ : ਦੱਦਾਹੂਰ

Spread the love
ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) ਆਮ ਕਹਾਵਤ ਹੈ ਕਿ ਕਿਸੇ ਵੀ ਹਥਿਆਰ ਨਾਲੋਂ ਕਲਮ ਦੀ ਤਾਕਤ ਜਿਆਦਾ ਹੁੰਦੀ ਹੈ। ਨਿਰਸੰਦੇਹ ਇਸ ਦੀ ਮਿਸਾਲ ਵੀ ਇਤਿਹਾਸਕਾਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਤੋਂ ਔਰੰਗਜ਼ੇਬ ਨੂੰ ਲਿਖੇ ਖਤ ਰੂਪੀ ਜ਼ਫਰਨਾਮਾ ਰਾਹੀਂ ਸੰਗਤਾਂ ਨੂੰ ਦਿੱਤੀ ਹੈ ਜੋ ਅੱਜ ਵੀ ਤੇ ਰਹਿੰਦੀ ਦੁਨੀਆਂ ਤੱਕ ਜਿਉਂਦੀ ਜਾਗਦੀ ਮਿਸਾਲ ਰਹੇਗੀ ਓਨਾਂ ਦੀ ਇਸ ਲਿਖਤ ਨੂੰ ਲੁਕਾਈ ਸਦਾ ਨਮਨ ਕਰਦੀ ਹੈ ਕਰਦੀ ਰਹੇਗੀ। ਸਮਾਜ ਨੂੰ ਸੇਧ ਦੇਣ ਲਈ ਵੀ ਕਲਮ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਸਮਾਜ ਵਿੱਚ ਬਹੁਤ ਹੀ ਕਲਮ ਦੇ ਧਨੀ ਹੋਏ ਹਨ ਜਿਨ੍ਹਾਂ ਦੀਆਂ ਉਦਾਹਰਣਾਂ ਦੁਨੀਆਂ ਦੇ ਸਾਹਮਣੇ ਹਨ ਤੇ ਓਨਾਂ ਦੀਆਂ ਲਿਖਤਾਂ ਨੂੰ ਵੀ ਸਦਾ ਨਮਨ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਅਜੋਕੇ ਸਮਾਜ ਵਿੱਚ ਬਹੁਤ ਗਿਰਾਵਟ ਆ ਚੁੱਕੀ ਹੈ। ਇਸੇ ਪ੍ਤੀ ਹੀ ਸਤਿਕਾਰਯੋਗ ਲੇਖਕਾਂ ਨੂੰ ਆ ਰਹੀਆਂ ਕੁੱਝ ਕੁ ਗਿਰਾਵਟਾਂ ਦੀ ਮਿਸਾਲ ਦੇ ਕੇ ਓਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਬੇਨਤੀ ਕਰਦੀ ਇਹ ਗੀਤ ਰੂਪੀ ਰਚਨਾ ਜੋ ਦਾਸ ਦੀ ਲਿਖੀ ਤੇ ਗਾਈ ਹੈ ਤੁਹਾਡੇ ਨਾਲ 12-7-2026 ਦਿਨ ਐਤਵਾਰ ਨੂੰ ਸ਼ਾਮ ਪੰਜ ਵਜੇ ਯੂ ਟਿਊਬ ਅਤੇ ਫੇਸਬੁੱਕ ਤੇ ਇੱਕੋ ਸਮੇਂ ਰਲੀਜ਼ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ ਤੇ ਤੁਸੀਂ ਪਹਿਲਾਂ ਜਿਹਾ ਪਿਆਰ ਦਿਓਗੇ ਤੇ ਆਪੋ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਨੇ ਜੀ ।
  • Related Posts

    ਜ਼ਿਲ੍ਹਾ ਫ਼ਾਜ਼ਿਲਕਾ ਦੇ ਹਲਕਾ ਬੱਲੂਆਣਾ ਅਬੋਹਰ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਚੇਤਨਾ ਸੰਘ ਵੱਲੋਂ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਗਈ

    Spread the love

    Spread the love ਪੱਟੀ ਸਦੀਕ, 11 ਜੁਲਾਈ (ਬਲਕਰਨ ਸਿੰਘ ਮਸ਼ਾਲ)- ਨਸ਼ਾ ਮੁਕਤੀ ਚੇਤਨਾ ਸੰਘ ਦੇ ਪ੍ਰਾਂਤ ਸਹਿ-ਸੰਯੋਜਕ ਡਾ. ਅਮਿਤ ਕਾਂਸਲ ਅਤੇ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਜਸਪ੍ਰੀਤ…

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    Leave a Reply

    Your email address will not be published. Required fields are marked *