ਸਮਾਜ ਸੇਵੀਆਂ ਨੇ ਟੀ ਬੀ ਦੇ ਮਰੀਜਾਂ ਨੂੰ ਖੁਰਾਕ ਕਿੱਟਾਂ ਦਿੱਤੀਆਂ 

Spread the love
ਸੰਦੌੜ  14 ਸਤੰਬਰ (ਬੋਪਾਰਾਏ) ਸਮਾਜ ਸੇਵੀ ਅਤੇ ਸਿਹਤ ਕਰਮਚਾਰੀ ਸ੍ਰੀ ਰਾਜੇਸ਼ ਰਿਖੀ ਪੰਜਗਰਾਈਆਂ ਦੀ ਪ੍ਰੇਰਨਾ ਸਦਕਾ ਭਾਰਤ ਵਿਕਾਸ ਪ੍ਰੀਸ਼ਦ ਮਾਲੇਰਕੋਟਲਾ ਦੇ ਪ੍ਰੋਜੈਕਟ ਇੰਚਾਰਜ ਸ੍ਰੀ ਹੰਸ ਰਾਜ ਡੁਡੇਜਾ ਅਤੇ ਸ੍ਰੀ ਸੁਖਪਾਲ ਗਰਗ ਪੰਜਗਰਾਈਆਂ ਦੇ ਵਿਸ਼ੇਸ਼ ਉੱਦਮ ਸਦਕਾ ਸਮੂਹ ਮੈਂਬਰਾਂ ਵੱਲੋਂ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਪਿੰਡਾਂ ਦੇ ਵਿੱਚ ਟੀ. ਬੀ ਨਾਲ ਪੀੜਤ ਲੋੜਵੰਦ ਮਰੀਜਾਂ ਲਈ ਦਾਨ ਕੀਤੀਆਂ ਗਈਆਂ ਖੁਰਾਕ ਕਿੱਟਾਂ ਅੱਜ ਮਰੀਜਾਂ ਨੂੰ ਸੌਂਪੀਆਂ ਗਈਆਂ ਹਨ,ਬਲਾਕ ਬੀ ਈਂ ਈਂ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਿਵਲ ਸਰਜਨ  ਡਾ. ਪ੍ਰਦੀਪ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਕਿੱਟਾਂ  ਲੋੜਵੰਦ ਮਰੀਜਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ,ਇਸ ਮੌਕੇ ਗੱਲਬਾਤ ਕਰਦਿਆਂ ਐਸ ਐਮ ਓ ਡਾ. ਜੀ ਐਸ ਭਿੰਡਰ ਨੇ ਕਿਹਾ  ਕਿ ਟੀ. ਬੀ ਦੇ ਮਰੀਜ ਨੂੰ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ ਇਸ ਲਈ  ਉਹਨਾਂ ਦੀ ਮਦਦ ਲਈ ਦਾਨੀ ਸੱਜਣਾਂ ਵੱਲੋਂ ਇਹ ਸੇਵਾ ਕੀਤੀ ਗਈ ਹੈ,ਜਿਸਨੂੰ ਨਿਕਸ਼ੇ ਮਿੱਤਰ ਸਕੀਮ ਤਹਿਤ ਰਜਿਸਟਰਡ ਕੀਤਾ ਜਾਵੇਗਾ , ਉਹਨਾਂ ਕਿਹਾ ਕੇ ਹੋਰ ਵੀ ਸਮਾਜ ਸੇਵੀ ਇਸ ਸੇਵਾ ਲਈ ਅੱਗੇ ਆਉਣ,ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਰਾਜੇਸ਼ ਰਿਖੀ ਨੇ ਦੱਸਿਆ ਕਿ ਸਿਵਲ ਸਰਜਨ ਮਾਲੇਰਕੋਟਲਾ ਡਾ.ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਦੀ ਅਗਵਾਈ ਹੇਠ ਟੀ ਬੀ ਮਰੀਜਾਂ ਲਈਂ ਇਹ ਸੇਵਾ ਮਾਨਵਤਾ ਦੀ ਭਲਾਈ ਦੇ ਤੌਰ ਤੇ ਕੀਤੀ ਜਾ ਰਹੀ ਹੈ, ਜੋ ਅੱਗੇ ਵੀ ਜਾਰੀ ਰਹੇਗੀ ਉਹਨਾਂ ਕਿਹਾ ਕਿ ਨਿਕਸ਼ੇ ਮਿੱਤਰਾ ਤਹਿਤ ਹੋਰ ਵੀ ਦਾਨੀ ਸੱਜਣ ਲੋੜਵੰਦ ਟੀ ਬੀ ਮਰੀਜਾਂ ਦੀ ਸੇਵਾ ਲਈਂ ਅੱਗੇ ਆ ਸਕਦੇ ਹਨ ,ਇਸ ਮੌਕੇ  ਬਲਾਕ ਬੀ ਈ ਈ ਹਰਪ੍ਰੀਤ ਕੌਰ,ਰਾਜੇਸ਼ ਰਿਖੀ,ਐਲ ਟੀ. ਰਜ਼ੀਆ ਬੇਗਮ,ਪੀ. ਓ ਵਰਸਦੀਪ,ਗੁਰਵੀਰ ਸਿੰਘ ਭੂਦਨ ਐਲ. ਟੀ ਅਮਰੀਕ ਸਿੰਘ ਕੁਠਾਲਾ, ਰੁਪਿੰਦਰ ਕੌਰ ਅਤੇ ਆਸ਼ਾ ਵੀ ਹਾਜ਼ਰ ਸਨ |.
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *