ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਲਾਦਾਦ ਚੱਕ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਤੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

Spread the love

ਕਪੂਰਥਲਾ, 2 ਅਪ੍ਰੈਲ (ਕੌੜਾ)- ਸਕੂਲ ਦੀ ਸਾਫ ਸਫਾਈ, ਵਿਦਿਅਕ ਸੈਸ਼ਨ 2025-26 ਲਈ ਦਾਖਲੇ ਵਿੱਚ ਸਹਿਯੋਗ, ਸਕੂਲ ਦੀ ਬਦਲ ਰਹੀ ਨਹਾਰ , ਨਵੇਂ ਸਿੱਖਿਆ ਨੀਤੀ 2020, ਸਹਿ ਵਿਦਿਅਕ ਗਤੀਵਿਧੀਆਂ ਦੀ ਮਹੱਤਤਾ, ਗ੍ਰੈਜੂਏਸ਼ਨ ਸੈਰਾਮਨੀ ਅਤੇ ਸਲਾਨਾ ਸਮਾਗਮ ਤੋਂ ਇਲਾਵਾ ਸਲਾਨਾ ਪ੍ਰੀਖਿਆਵਾਂ 2024- 25 ਆਦਿ ਮੁੱਖ ਏਜੰਡਿਆਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਅਤੇ  ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤਹਿਤ ਅੱਜ  ਜ਼ਿਲ੍ਹਾ ਕਪੂਰਥਲਾ ਦੇ  ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅੱਲਾਦਾਦ ਚੱਕ ( ਮਸੀਤਾਂ ,(ਸ- 2) ਵਿਖੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ  ਸਕੂਲ਼ ਮੁੱਖੀ ਅਜੈ ਸ਼ਰਮਾ ਦੇਖ ਰੇਖ ਹੇਠ  ਮੈਗਾ ਐੱਸ ਐੱਮ ਸੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੈਗਾ ਐੱਸ ਐੱਮ ਸੀ ਮੀਟਿੰਗ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਮੈਂਬਰਾਂ ਗ੍ਰਾਮ ਪੰਚਾਇਤ ਦੇ ਪਤਵੰਤਿਆਂ ਅਤੇ ਸਕੂਲ ਦੇ ਅਧਿਆਪਕ ਸਟਾਫ ਵੱਲੋਂ  ਉਤਸ਼ਾਹ ਨਾਲ ਹਿੱਸਾ ਲਿਆ ਗਿਆ।  ਮੈਗਾ ਐੱਸ ਐੱਮ ਸੀ ਮੀਟਿੰਗ ਦੇ ਆਯੋਜਨ ਵਿਚ ਹਾਜ਼ਰ ਪਤਵੰਤਿਆਂ, ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਕੂਲ ਮੁਖੀ ਅਜੈ ਸ਼ਰਮਾ  ਨੇ ਸਕੂਲ ਦੀ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਿਅਕ ਅਤੇ ਸਹਿ ਵਿਦਿਅਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ, ਵਿਦਿਆਰਥੀਆਂ ਦੀ ਹੋਣ ਵਾਲੀ ਸਲਾਨਾ ਪ੍ਰੀਖਿਆ ਬਾਰੇ ਜਾਣੂੰ ਕਰਵਾਇਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ  ਅਤੇ ਪਤਵੰਤਿਆਂ ਦਾ ਸਹਿਯੋਗ ਮੰਗਿਆ। ਉਹਨਾਂ ਨੇ  ਹਾਜ਼ਰੀਨ ਨੂੰ ਸਕੂਲ ਵਿੱਚ ਸੰਪਨ ਹੋਏ ਅਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ ਅਤੇ ਸਕੂਲ ਵਿੱਚ ਸਾਫ ਸਫਾਈ ਬਾਰੇ ਹਾਜ਼ਰੀਨ ਨੂੰ ਸਕੂਲ ਦਾ ਗੇੜਾ ਵੀ ਮਰਵਾਇਆ । ਉਹਨਾਂ ਵਿਦਿਅਕ ਸੈਸ਼ਨ 2025 – 26 ਦੌਰਾਨ ਨਵੇਂ ਦਾਖਲੇ ਬਾਰੇ ਹਾਜ਼ਰੀਨ ਦਾ ਪੂਰਨ ਸਹਿਯੋਗ ਮੰਗਿਆ ।  ਮੈਗਾ ਐੱਸ ਐੱਮ ਸੀ ਮੀਟਿੰਗ ਦੇ ਆਯੋਜਨ  ਦੌਰਾਨ ਡਾ ਹਰਜੀਤ ਸਿੰਘ,

ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ  ਅਤੇ ਸੀ ਐੱਚ ਟੀ ਰਾਜਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪ੍ਰਭਾਵਸ਼ਾਲੀ ਮੈਗਾ ਐੱਸ ਐੱਮ ਸੀ ਮੀਟਿੰਗ ਦੇ ਆਯੋਜਨ ਦੌਰਾਨ ਹਾਜ਼ਰੀਆਂ ਦੇ ਮਾਪਿਆਂ ਪਤਵੰਤਿਆਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ  ਬੱਚੇ ਦੇ ਸਰਬਪੱਖੀ ਵਿਕਾਸ ਲਈ ਅਧਿਆਪਕਾਂ ਤੇ ਬੱਚੇ ਦੇ ਮਾਪਿਆਂ ਦਾ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ।  ਉਹਨਾਂ ਨਵੇਂ ਵਿਦਿਅਕ ਸੈਸ਼ਨ ਦੌਰਾਨ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਨ ਲਈ  ਅਧਿਆਪਕਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ।ਉਕਤ ਮੈਗਾ ਐੱਸ ਐੱਮ ਸੀ ਮੀਟਿੰਗ ਦੇ ਆਯੋਜਨ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ  ਉਪ ਚੇਅਰਮੈਨ ਮਨਜੀਤ ਕੌਰ ਆਂਗਣਵਾੜੀ ਵਰਕਰ, ਵਰਿੰਦਰ ਸਿੰਘ, ਬਲਵਿੰਦਰ ਕੌਰ,ਨੀਰਜਾ ਸ਼ਰਮਾ, ਰਸ਼ਮੀ ਪਰਾਸ਼ਰ ਆਦਿ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *