ਸਰਕਾਰੀ ਹਾਈ ਸਕੂਲ, ਗੁੰਮਜਾਲ ਵਿਖੇ ‘ਵਿਸ਼ਵ ਓਜ਼ੋਨ ਦਿਵਸ’ ਮਨਾਇਆ ਗਿਆ

Spread the love
ਪੱਟੀ ਸਦੀਕ, 16 ਸਤੰਬਰ (ਪੱਤਰ ਪ੍ਰੇਰਕ)- ਅੱਜ ਸਰਕਾਰੀ ਹਾਈ ਸਕੂਲ, ਗੁੰਮਜਾਲ, ਫਾਜ਼ਿਲਕਾ ਵਿਖੇ ਮੁੱਖ ਅਧਿਆਪਕ ਸ੍ਰੀ ਦਵਿੰਦਰ ਸਿੰਘ ਚੌਹਾਨ ਅਤੇ ਇਨਚਾਰਜ ਸ਼੍ਰੀ ਮਤੀ ਕੰਵਲਜੀਤ ਕੌਰ ਦੀ ਰਹਿਨੁਮਾਈ ਹੇਠ ‘ਵਿਸ਼ਵ ਓਜ਼ੋਨ ਦਿਵਸ’ ਬਹੁਤ ਹੀ ਉਤਸ਼ਾਹ ਅਤੇ ਜਾਗਰੂਕਤਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਅਤੇ ਓਜ਼ੋਨ ਪਰਤ ਦੀ ਸੁਰੱਖਿਆ ਪ੍ਰਤੀ ਲਾਮਬੰਦ ਕੀਤਾ ਗਿਆ।ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਕੂਲ ਦੇ ਸਾਇੰਸ ਮਾਸਟਰ ਸਰਦਾਰ ਗਗਨਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਓਜ਼ੋਨ ਪਰਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਨੂੰ ਓਜ਼ੋਨ ਦਿਵਸ ਮਨਾਏ ਜਾਣ ਦੇ ਇਤਿਹਾਸ ਅਤੇ ਇਸ ਸਾਲ ਦੇ ਥੀਮ (Theme) ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਧਰਤੀ ਦੇ ਵਾਤਾਵਰਣ ਅਤੇ ਮਨੁੱਖੀ ਗਤੀਵਿਧੀਆਂ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ ਦਾ ਓਜ਼ੋਨ ਪਰਤ ‘ਤੇ ਕੀ ਮਾੜਾ ਪ੍ਰਭਾਵ ਪੈ ਰਿਹਾ ਹੈ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਓਜ਼ੋਨ ਪਰਤ ਸਾਨੂੰ ਸੂਰਜ ਦੀਆਂ ਹਾਨੀਕਾਰਕ ਪੈਰਾਬੈਂਗਣੀ (Ultraviolet) ਕਿਰਨਾਂ ਤੋਂ ਬਚਾਉਂਦੀ ਹੈ, ਇਸ ਲਈ ਰੁੱਖ ਲਗਾਉਣਾ ਅਤੇ ਪ੍ਰਦੂਸ਼ਣ ਘਟਾਉਣਾ ਸਮੇਂ ਦੀ ਮੁੱਖ ਲੋੜ ਹੈ।ਇਸ ਦਿਹਾੜੇ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਸਕੂਲ ਵਿੱਚ ਵਿਦਿਆਰਥੀਆਂ ਦਾ ਇੱਕ ‘ਚਾਰਟ ਮੇਕਿੰਗ ਮੁਕਾਬਲਾ’ ਵੀ ਕਰਵਾਇਆ ਗਿਆ। ਬੱਚਿਆਂ ਨੇ ਇਸ ਮੁਕਾਬਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਜ਼ੋਨ ਪਰਤ ਦੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦੇ ਬਹੁਤ ਹੀ ਸੁੰਦਰ ਅਤੇ ਅਰਥਭਰਪੂਰ ਚਾਰਟ ਬਣਾਏ।ਅੰਤ ਵਿੱਚ ਚਾਰਟ ਮੇਕਿੰਗ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਣ ਦਾ ਪ੍ਰਣ ਲਿਆ ਗਿਆ।
  • Related Posts

    ਜੈਤੋ ਵਿੱਚ ਵਿਦਿਆਰਥੀ ਜਥੇਬੰਦੀ ਦੀ ਨਵੀਂ ਕਮਾਨ, ਰਣਜੋਧ ਸਿੰਘ ਮੜਾਕ ਬਣੇ ਪ੍ਰਧਾਨ ਸਿੱਖਿਆ ਦੇ ਮੁੱਦਿਆਂ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ; 26 ਸਤੰਬਰ ਦੀ ਮੋਗਾ ਰੈਲੀ ਵਿੱਚ ਵਿਦਿਆਰਥੀਆਂ ਦੀ ਵੱਡੀ ਸ਼ਮੂਲੀਅਤ ਦਾ ਫ਼ੈਸਲਾ

    Spread the love

    Spread the loveਜੈਤੋ, 17 ਸਤੰਬਰ (ਮਨਜੀਤ ਸਿੰਘ ਢੱਲਾ)-ਯੂਨੀਵਰਸਿਟੀ ਕਾਲਜ ਜੈਤੋ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਵਿਦਿਆਰਥੀਆਂ ਦੀ ਮੀਟਿੰਗ ਕਰਵਾਈ ਗਈ, ਜਿਸ ਦੌਰਾਨ ਜਥੇਬੰਦੀ ਦੀ 18 ਮੈਂਬਰੀ ਕਮੇਟੀ ਦੀ ਚੋਣ…

    ਗੁੱਗਾ ਜਾਹਰ ਵੀਰ ਦਾ 30ਵਾਂ ਸਾਲਾਨਾ ਭੰਡਾਰਾ 19 ਸਤੰਬਰ ਨੂੰ ਸਵੇਰੇ ਕੀਰਤਨ ਤੇ ਹਵਨ, ਦੁਪਹਿਰ ਨੂੰ ਭੰਡਾਰਾ, ਸ਼ਾਮ ਨੂੰ ਬੱਚਿਆਂ ਦੀਆਂ ਕੁਸ਼ਤੀਆਂ ਤੇ ਜਾਗਰਣ 

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,17 ਸਤੰਬਰ,(ਮਨਦੀਪ) =ਗੁੱਗਾ ਜਾਹਰ ਵੀਰ ਪ੍ਰਬੰਧਕ ਕਮੇਟੀ ਭਟੋਲੀ ਕੀਰਤਪੁਰ ਸਾਹਿਬ ਵੱਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਵੀਰ ਨੂੰ ਸਮਰਪਿਤ 30ਵਾਂ ਸਾਲਾਨਾ ਭੰਡਾਰਾ…

    Leave a Reply

    Your email address will not be published. Required fields are marked *