ਦੋਦਾ, 22 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਜਿਲ੍ਹਾ ਸੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ਦੇ ਸਾਬਕਾ ਸਰਪੰਚ ਸ. ਸੁਖਮੰਦਰ ਸਿੰਘ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਨੂੰਹ ਰਾਣੀ ਬੇਅੰਤ ਕੌਰ,ਧਰਮ ਸਪਤਨੀ ਗੁਰਪਿੰਦਰਦੀਪ ਸਿੰਘ ਬਹੁਤ ਹੀ ਛੋਟੀ ਉਮਰ ਵਿੱਚ ਮਿਤੀ 14 ਜੁਲਾਈ 2026 ਨੂੰ ਕੈਂਸਰ ਦੀ ਨਾਮੁਰਦ ਬਿਮਾਰੀ ਦੇ ਚੱਲਦੇ ਇਲਾਜ ਦੋਰਾਨ ਅਕਾਲ ਚਲਾਣਾ ਕਰ ਗਏ ਸਨ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 23 ਜੁਲਾਈ 2026 (ਵੀਰਵਾਰ) ਨੂੰ ਦੁਪਹਿਰ 12:30 ਵਜੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ, ਪਿੰਡ ਛੱਤੇਆਣਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਹੋਵੇਗੀ।ਇਸ ਸਮੇ ਪਰਿਵਾਰ ਵੱਲੋਂ ਸਮੂਹ ਰਿਸਤੇਦਾਰਾ,ਸਾਕ-ਸੰਬੰਧੀਆਂ, ਇਲਾਕਾ ਨਿਵਾਸੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਿ ਉਹ ਗੁਰਦੁਆਰਾ ਗੁਪਤਸਰ ਸਾਹਿਬ (ਪਿੰਡ ਛੱਤਿਆਣਾ) ਵਿਖੇ ਸਮੇ ਸਿਰ ਪਹੁੰਚ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਹੋਣ ਵਾਲੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਅਤੇ ਵਿਛੜੀ ਰੂਹ ਨੂੰ ਦੇ ਫੁੱਲ ਭੇਟ ਕਰਨ ਦੀ ਖੇਚਲ ਕਰਨ ਅਤੇ ਦੁੱੱਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ।





