ਸਰਸਵਤੀ ਕੰਨਿਆ ਮਹਾਂਵਿਦਿਆਲਿਆ ਸੁਸਾਇਟੀ ਦੇ ਸਕੱਤਰ ਵੱਲੋਂ ਆਪਣੇ ਜਨਮਦਿਨ ਤੇ ਪਾਰਟੀ ਦਾ ਆਯੋਜਨ।

Spread the love
ਜੈਤੋ 10 ਜੁਲਾਈ(ਗੁਰਦੀਪ ਸਿੰਘ ਢਿੱਲੋਂ ) ਸਥਾਨਕ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਸਵਤੀ ਕੰਨਿਆ ਮਹਾਂਵਿਦਿਆਲਿਆ ਸੁਸਾਇਟੀ ਦੇ ਸਕੱਤਰ ਸ੍ਰੀ ਮਦਨ ਲਾਲ ਗੋਇਲ ਜੀ ਵੱਲੋਂ ਆਪਣੇ 83 ਵੇਂ ਜਨਮਦਿਨ ਮੌਕੇ ਤਿੰਨੋਂ ਸੰਸਥਾਵਾਂ (ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਸਰਸਵਤੀ ਜੀਨੀਅਸ ਸਕੂਲ ਅਤੇ ਸਰਸਵਤੀ ਪਲੇਅ ਵੇ ਸਕੂਲ) ਦੇ ਸਟਾਫ ਅਤੇ ਸਮੂਹ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਸ੍ਰੀ ਪਵਨ ਕੁਮਾਰ ਗੋਇਲ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖਜ਼ਾਨਚੀ ਅਨਿਲ ਬੰਸਲ, ਸਿੱਖਿਆ ਸਮਿਤੀ ਦੇ ਚੇਅਰਮੈਨ ਸੁਖਵਿੰਦਰ ਗਰਗ, ਸਾਲਸੀ ਬੋਰਡ ਦੇ ਚੇਅਰਮੈਨ ਪ੍ਰਸ਼ੋਤਮ ਸਿੰਗਲਾ, ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬੰਸਲ, ਮੈਂਬਰ ਸਤਪਾਲ ਗਰਗ ਅਤੇ ਸਾਹਿਲ ਮਿੱਤਲ ਜੀ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਸਰਸਵਤੀ ਜੀਨੀਅਸ ਸਕੂਲ ਦੇ ਪ੍ਰਿੰਸੀਪਲ ਗਗਨਦੀਪ ਕੌਰ, ਸਰਸਵਤੀ ਪਲੇਅ ਵੇ ਦੇ ਪ੍ਰਿੰਸੀਪਲ ਵਨੀਤਾ ਮਿੱਤਲ ਅਤੇ ਅੰਕੁਰ ਮਿੱਤਲ ਵੀ ਮੌਜੂਦ ਸਨ। ਸਭ ਤੋਂ ਪਹਿਲਾਂ ਕੇਕ ਕਟਿੰਗ ਦੀ ਰਸਮ ਅਦਾ ਕੀਤੀ ਗਈ। ਉਸ ਤੋਂ ਬਾਅਦ ਸਭ ਨੇ ਉਹਨਾਂ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ, ਚੰਗੀ ਸਿਹਤ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਸਰਸਵਤੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਕੇਸ਼ ਰੋਮਾਨਾ ਜੀ ਅਤੇ ਸਰਸਵਤੀ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਿੰਸੀਪਲ ਕੁਸਮ ਕਾਲੜਾ ਜੀ ਇਸ ਮੌਕੇ ਮੌਜੂਦ ਨਾ ਹੋਣ ਕਰਕੇ ਉਹਨਾਂ ਵੱਲੋਂ ਵੀਡੀਓ ਰਾਹੀਂ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈ ਭੇਜੀ ਗਈ।
  • Related Posts

    ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲ ਬੁਲਾਉਣਾ ਗੈਰ ਵਾਜਬ : ਨਵਪ੍ਰੀਤ ਬੱਲੀ 

    Spread the love

    Spread the loveਸ੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ…

    ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸਿੱਧ ਸਮਾਜਸੇਵੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦਵਿੰਦਰ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ :ਚੇਅਰਮੈਨ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਬਹੁਤ ਵੱਡੀ ਸੇਵਾ :ਸੋਨੀ ਬਾਬਾ ਜੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ ) ਪਰਾਈਵੇਟ ਡਰਾਈਵਰਾਂ ਦੀ ਜਥੇਬੰਦੀ ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਮਹੀਨਾ ਵਾਰ ਜਨਰਲ…

    Leave a Reply

    Your email address will not be published. Required fields are marked *