ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਮਰਪੁਰ ਵੇਲਾ ਵਿਖੇ ਪਹਿਲਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ   ਨੂਰਪੁਰ ਬੇਦੀ ਦਲਜੀਤ ਚਨੌਲੀ  

Spread the love
ਸ਼ਹੀਦ ਪ੍ਰੀਤਮ ਸਿੰਘ ਅਤੇ ਸ਼ਹੀਦ ਅਵਤਾਰ ਸਿੰਘ ਦੀ ਯਾਦ ਨੂੰ ਸਮਰਪਿਤ ਸਮੂਹ ਗ੍ਰਾਮ ਪੰਚਾਇਤ ਅਮਰਪੁਰਬੇਲਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਖੂਨ ਦਾਨ ਕੈਂਪ ਗੁਰਦੁਆਰਾ ਸਿੰਘਾਂ ਸ਼ਹੀਦਾਂ ਬਣਾ ਸਾਹਿਬ ਵਿਖੇ ਲਗਾਇਆ ਗਿਆ ਜਿਸ ਵਿੱਚ ਖੂਨਦਾਨੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ ਇਹ ਕੈਂਪ  ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਬਲਾਚੋਰ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਇਸ ਕੈਂਪ ਵਿੱਚ ਆਏ ਹੋਏ  ਨੌਜਵਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਇਸ ਮੌਕੇ  ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਬਲਾਚੋਰ ਦੀ ਟੀਮ ਵੱਲੋਂ 33 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦੌਰਾਨ ਪਿੰਡ ਵਾਸੀਆਂ ਨੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਪ੍ਰੀਤਮ ਸਿੰਘ ਨੂੰ ਸ਼ਹੀਦ ਹੋਇਆ 39 ਸਾਲ ਅਤੇ ਸ਼ਹੀਦਾ ਅਵਤਾਰ ਸਿੰਘ ਨੂੰ ਸ਼ਹੀਦ ਹੋਇਆ 55 ਸਾਲ ਹੋ ਗਏ ਹਨ। ਪਰ ਦਹਾਕਿਆਂ ਬਾਅਦ ਵੀ ਕਿਸੇ ਵੀ ਸਰਕਾਰ ਨੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਇਹਨਾਂ ਸ਼ਹੀਦਾਂ ਦੀ ਕੋਈ ਯਾਦਗਾਰ ਬਣਾਈ ਗਈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਿਨੇਸ਼ ਚੱਢਾ  ਤੋਂ ਮੰਗ ਕੀਤੀ ਕਿ ਸ਼ਹੀਦ ਪ੍ਰੀਤਮ ਸਿੰਘ ਅਤੇ ਸ਼ਹੀਦ ਅਵਤਾਰ ਸਿੰਘ ਦੇ  ਨਾਂ ਦਾ ਗੇਟ ਪਿੰਡ ਦੇ ਦੋਵਾਂ ਪਾਸੇ ਬਣਾਇਆ ਜਾਵੇ ਅਤੇ ਜਿਸ ਤਰ੍ਹਾਂ ਹੋਰ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਗਈਆਂ ਹਨ ਇਸ ਤਰਾਂ ਇਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਵੀ ਬਣਾਈਆਂ ਜਾਣ ਪਰ ਬੜੇ ਅਫਸੋਸ ਦੀ ਗੱਲ ਕਿ ਪਿੰਡ ਅਮਰਪੁਰ ਬੇਲਾ  ਦੋ ਸ਼ਹੀਦਾਂ ਦਾ ਪਿੰਡ ਹੋਣ ਤੋਂ ਵੀ ਵਿਕਾਸ ਨੂੰ ਤਰਸ ਰਿਹਾ  ਇਸ ਮੌਕੇ ਸ਼ਹੀਦਾ  ਦੇ ਪਰਿਵਾਰ ਵਿੱਚੋਂ ਪਰਮਿੰਦਰ ਸਿੰਘ!  ਪਿੰਡ ਦੇ ਸਰਪੰਚ ਅਜਮੇਰ ਸਿੰਘ ਦਰਸ਼ਨ ਸਿੰਘ ਹਰਜੀਤ ਸਿੰਘ ਜੀਤੀ ਮਨਦੀਪ ਸਿੰਘ ਦੀਪ ਪੰਚ  ਅਰਸ਼ਦੀਪ ਸਿੰਘ  ਜਸਵੀਰ ਸਿੰਘ ਬਾਬਾ ਗੁਰਚੈਨ  ਸਿੰਘ ਲੰਬੜਦਾਰ ਕਰਮ ਸਿੰਘ ਚੰਨਣ ਸਿੰਘ ਫੌਜੀ ਤਾਰਾ ਸਿੰਘ ਫੌਜੀ ਅਮਰਜੀਤ ਸਿੰਘ ਫੌਜੀ ਗੁਰਦੀਪ ਸਿੰਘ ਦੀਪ ਜਗਤਾਰ ਸਿੰਘ ਸੋਨੀ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ!
  • Related Posts

    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰ ਲਈ ਮਕਾਨ ਦੀ ਉਸਾਰੀ ਸ਼ੁਰੂ-

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 09 ਜੁਲਾਈ (ਮਨਜੀਤ ਸਿੱਧੂ):- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਐੱਸ. ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਚਲਾਈ ਜਾ ਰਹੀ ਸੰਨੀ ਓਬਰਾਏ ਆਵਾਸ ਯੋਜਨਾ…

    ਜੀ.ਟੀ. ਰੋਡ ਫਲਾਈਓਵਰ ਹੇਠਾਂ ਹਰ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝਦੇ ਹਨ ਲੋਕ : ਬੰਟੀ ਵਾਲੀਆ * ਕਿਹਾ: ਮਾਰੂ ਬਿਮਾਰੀਆਂ ਦਾ ਖ਼ਤਰਾ, ਹਾਦਸਿਆਂ ਦੀ ਵੀ ਸੰਭਾਵਨਾ * ਜਨ ਸਮੱਸਿਆਵਾਂ ਦੇ ਹੱਲ ਪ੍ਰਤੀ ਪ੍ਰਸ਼ਾਸਨ ਦੀ ਬੇਰੁਖ਼ੀ ਨਿੰਦਣਯੋਗ

    Spread the love

    Spread the love ਫਗਵਾੜਾ 9 ਜੁਲਾਈ (   ਪ੍ਰੀਤ ਕੌਰ ਪ੍ਰੀਤੀ  ) ਨੈਸ਼ਨਲ ਹਾਈਵੇ-1 ’ਤੇ ਜੇ.ਸੀ.ਟੀ. ਮਿਲ ਅਤੇ ਮਾਡਲ ਟਾਊਨ ਦੇ ਵਿਚਕਾਰ ਬਣੇ ਫਲਾਈਓਵਰ ਹੇਠਾਂ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਖੜਾ ਰਹਿਣ…

    Leave a Reply

    Your email address will not be published. Required fields are marked *