ਤਪਾ ਮੰਡੀ 12 ਅਗਸਤ (ਗੋਲਡੀ ਵਿਆਸ) ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਿਰ ਕੱਢ ਆਗੂ ਅਤੇ ਬਲਾਕ ਸੰਮਤੀ ਸਹਿਣਾ ਦੇ ਸਾਬਕਾ ਚੇਅਰਮੈਨ ਸ੍ਰ ਰਣਦੀਪ ਸਿੰਘ ਢਿੱਲਵਾਂ ਨੂੰ ਹਾਈ ਕਮਾਂਡ ਵੱਲੋਂ ਯੂਥ ਵਿੰਗ ਦਿਹਾਤੀ ਦਾ ਜਿਲ੍ਹਾ ਪ੍ਧਾਨ ਨਿਯੁਕਤ ਹੋਣ ਤੇ ਨੰਗੇ ਪੈਰੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੋਵੀਂ ਢਿੱਲਵਾਂ ਵਿਖੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਕੇ ਅਸੀਰਵਾਦ ਪ੍ਰਾਪਤ ਕਰਦਿਆਂ ਪਾਰਟੀ ਅਤੇ ਨਗਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ।ਇਸ ਸਮੇਂ ਗੁਰੂਦੁਆਰਾ ਸਾਹਿਬ ਦੀ ਸਮੁੱਚੀ ਪ੍ਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਵੱਲੋਂ ਨਵ ਨਿਯੁਕਤ ਯੂਥ ਵਿੰਗ ਦੇ ਦਿਹਾਤੀ ਜਿਲ੍ਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਰਣਦੀਪ ਸਿੰਘ ਢਿੱਲਵਾਂ ਨੇ ਕਿਹਾ ਕਿ ਸਮੂਹ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਚਲਾਂਗਾ ਅਤੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨਾਲ ਜੋੜਿਆ ਜਾਵੇਗਾ ਤਾਂ ਜੋ ਪਾਰਟੀ ਹੋਰ ਤਕੜੀ ਹੋ ਸਕੇ। ਇਸ ਸਮੇਂ ਸਰਪੰਚ ਕੁਲਵਿੰਦਰ ਸਿੰਘ ਢਿੱਲੋਂ ਸਰਕਲ ਪ੍ਧਾਨ ਤਪਾ(ਦਿਹਾਤੀ),ਕੁਲਦੀਪ ਸਿੰਘ ਖਾਲਸਾ ਪ੍ਧਾਨ ,ਨੰਬਰਦਾਰ ਸਤਵਿੰਦਰ ਸਿੰਘ ਸੋਨਾ,ਇਕਬਾਲ ਸਿੰਘ,ਦਵਿੰਦਰ ਸਿੰਘ,ਕੁਲਵੰਤ ਸਿੰਘ,ਲਖਵਿੰਦਰ ਸਿੰਘ,ਚਰਨਾ ਸਿੰਘ ਪੰਚ,ਤੇਜਾ ਸਿੰਘ ਪੰਚ,ਜਰਨੈਲ ਸਿੰਘ,ਸਤਵੰਤ ਸਿੰਘ ਪੰਚ,ਜਸਪਾਲ ਸਿੰਘ ਮੋਲੀ,ਬਲਦੀਪ ਸਿੰਘ ,ਜਗਰਾਜ ਸਿੰਘ,ਜਗਸੀਰ ਸਿੰਘ ,ਗੁਰਜੀਤ ਸਿੰਘ ਅਤੇ ਇੰਦਰਜੀਤ ਸਿੰਘ ਢਿੱਲੋਂ ਅਤੇ ਹੋਰ ਪਤਵੰਤੇ ਹਾਜ਼ਰ ਸਨ।






