ਸਾਬਕਾ ਕੈਬਿਨਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਹੋਏ ਗ੍ਰਨੇਡ ਹਮਲੇ ਦੇ ਵਿਰੋਧ ਵਿੱਚ ਭਾਜਪਾ ਆਗੂਆਂ ਨੇ ਆਪ ਸਰਕਾਰ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ 

Spread the love
 ਆਪ ਦੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਪੰਜਾਬ ਪੁਲਿਸ ਫੋਰਸ ਦੀ ਵਰਤੋਂ ਕਾਰਨ ਜਨਤਾ ਦੀ ਸੁਰੱਖਿਆ ਰੱਬ ਭਰੋਸੇ-ਖੋਜੇਵਾਲ
ਕਪੂਰਥਲਾ, 8 ਅਪ੍ਰੈਲ ( ਕੌੜਾ) – ਸਾਬਕਾ ਕੈਬਿਨਟ ਮੰਤਰੀ ਤੇ ਭਾਜਪਾ ਰਾਸ਼ਟਰੀ ਕਾਰਜਕਾਰਣੀ ਦੇ ਮੈਂਬਰ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ਤੇ ਹੋਏ ਗ੍ਰਨੇਡ ਹਮਲੇ ਦੇ ਵਿਰੋਧ ਵਿੱਚ ਵਿਰਾਸਤੀ ਸ਼ਹਿਰ ਵਿਖੇ ਭਾਜਪਾ ਆਗੂਆਂ ਨੇ ਸ਼ਹਿਰ ਦੇ ਮਾਲ ਰੋਡ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਘਰ ਤੇ ਗ੍ਰਨੇਡ ਹਮਲਾ ਪੰਜਾਬ ਵਿੱਚ ਵਿਗੜਦੀ ਹੋਈ ਅਤੇ ਕਾਬੂ ਤੋਂ ਬਾਹਰ ਹੋਈ ਕਾਨੂੰਨ ਵਿਵਸਥਾ ਦੀ ਇੱਕ ਵੱਡੀ ਜਿਉਂਦੀ ਜਾਗਦੀ ਉਦਾਹਰਣ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਸ਼ਹਿਰ ਜਲੰਧਰ ਦੇ ਵਿਚਕਾਰ ਸਥਿਤ ਕਾਲੀਆ ਦੇ ਨਿਵਾਸ ਸਥਾਨ ਤੇ ਗ੍ਰਨੇਡ ਹਮਲਾ ਹੋਇਆ। ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਸ਼ਹਿਰ ਵੀ ਹੁਣ ਸੁਰੱਖਿਅਤ ਨਹੀਂ ਹਨ।ਖੋਜੇਵਾਲ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ,ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੈ।ਚਾਹੇ ਮਈ 2022 ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡ ਕੁਆਰਟਰ ਤੇ ਹਮਲਾ ਹੋਵੇ ਜਾਂ ਅਪ੍ਰੈਲ 2022 ਵਿੱਚ ਪਟਿਆਲਾ ਵਿੱਚ ਕਾਲੀ ਮਾਤਾ ਮੰਦਰ ਤੇ ਹਮਲਾ ਹੋਵੇ ਜਾਂ ਮਈ 2023 ਵਿੱਚ ਹਰਿਮੰਦਰ ਸਾਹਿਬ ਨੇੜੇ ਲੜੀਵਾਰ ਧਮਾਕੇ ਹੋਣ ਜਾਂ 15 ਮਾਰਚ 2025 ਨੂੰ ਅੰਮ੍ਰਿਤਸਰ ਨੇੜੇ ਪੰਜਾਬ ਦੇ ਖੰਡਵਾਲਾ ਵਿੱਚ ਠਾਕੁਰ ਦੁਆਰਾ ਹਿੰਦੂ ਮੰਦਰ ਤੇ ਗ੍ਰਨੇਡ ਹਮਲਾ ਹੋਵੇ। ਇਹ ਸਭ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿੱਚ ਅਸਫਲਤਾ ਨੂੰ ਦਰਸਾਉਂਦਾ ਹੈ।ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਦੇ ਸ਼ਾਸਨਕਾਲ ਦੌਰਾਨ ਜਿਸ ਤਰ੍ਹਾਂ ਪੁਲਿਸ ਥਾਣਿਆਂ ਅਤੇ ਚੌਕੀਆਂ ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਬਜਾਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ,ਮਨੀਸ਼ ਸਿਸੋਦੀਆ,ਸੰਜੇ ਸਿੰਘ,ਵੈਭਵ ਕੁਮਾਰ ਅਤੇ ਹੋਰ ਦਿੱਲੀ ਆਗੂਆਂ ਨੂੰ ਜ਼ੈੱਡ ਪਲੱਸ ਸੁਰੱਖਿਆ ਪ੍ਰਦਾਨ ਕਰਨ ਵਿੱਚ ਰੁੱਝੀ ਹੋਈ ਹੈ ਅਤੇ ਇਸ ਦੇ ਨਾਲ ਹੀ ਕਾਂਗਰਸ, ਅਕਾਲੀ ਦਲ,ਭਾਜਪਾ ਆਦਿ ਵਰਗੀਆਂ ਵਿਰੋਧੀ ਪਾਰਟੀਆਂ ਦੀ ਜਾਸੂਸੀ ਕਰਨ ਵਿੱਚ ਵੀ ਰੁੱਝੀ ਹੋਈ ਹੈ। ਖੋਜੇਵਾਲ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਵਿੱਚੋਂ ਅੱਤਵਾਦ ਨੂੰ ਜੜ੍ਹੋਂ ਪੁੱਟਣ ਵਾਲੀ ਬਹਾਦਰ ਪੰਜਾਬ ਪੁਲਿਸ
ਆਪਣੇ ਥਾਣਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਯੋਗ ਨਹੀਂ ਹੈ। ਅਜਨਾਲਾ ਪੁਲਿਸ ਸਟੇਸ਼ਨ,ਅੰਮ੍ਰਿਤਸਰ ਦੇ ਬਾਹਰ ਪੁਲਿਸ ਚੌਕੀ,ਗੁਰਬਖਸ਼ ਨਗਰ ਪੁਲਿਸ ਚੌਕੀ, ਕਾਠਗੜ੍ਹ ਪੁਲਿਸ ਚੌਕੀ,ਮਜੀਠਾ ਪੁਲਿਸ ਸਟੇਸ਼ਨ, ਘਣੀਆਂ ਦਾ ਬਾਂਗਰ ਪੁਲਿਸ ਸਟੇਸ਼ਨ,ਅਲੀਵਾਲ ਪੁਲਿਸ ਸਟੇਸ਼ਨ,ਇਸਲਾਮਾਬਾਦ ਪੁਲਿਸ ਸਟੇਸ਼ਨ, ਬਖਸ਼ੀਵਾਲ ਪੁਲਿਸ ਚੌਕੀ,ਵਡਾਲਾ ਪੁਲਿਸ ਚੌਕੀ, ਗੁਮਟਾਲਾ ਪੁਲਿਸ ਚੌਕੀ ਆਦਿ ਤੇ ਹਮਲੇ ਇਸ ਦੀਆਂ ਸਪੱਸ਼ਟ ਉਦਾਹਰਣਾਂ ਹਨ।ਉਨ੍ਹਾਂਨੇ ਕਿਹਾ ਕਿ ਸਮੱਸਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੀਡਰਸ਼ਿਪ ਸਮਰੱਥਾ ਵਿੱਚ ਹੈ ਜੋ ਪੰਜਾਬ ਪੁਲਿਸ ਨੂੰ ਹੁਕਮ ਦੇਂਦੇ ਨੇ। ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਪੰਜਾਬ ਪੁਲਿਸ ਫੋਰਸ ਦੀ ਵਰਤੋਂ ਦੇ ਕਾਰਨ,ਜਨਤਾ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੋਈ ਫੋਰਸ ਨਹੀਂ ਬਚੀ ਹੈ।ਇਸ ਮੌਕੇ ਤੇ ਕਪੂਰਚੰਦ ਥਾਪਰ,ਸੰਨੀ ਬੈਂਸ ਰੋਸ਼ਨ ਲਾਲ ਸੱਭਰਵਾਲ,ਕਮਲ ਪ੍ਰਭਾਕਰ,ਅਸ਼ਵਨੀ ਤੁਲੀ,ਸਰਬਜੀਤ ਸਿੰਘ ਦਿਓਲ,ਬਲਵੰਤ ਸਿੰਘ ਬੂਟਾ,ਆਸ਼ੀਸ਼ ਮਹਿਤਾ, ਬਲਵਿੰਦਰ ਸਿੰਘ ਰਾਇਆਵਾਲ,ਅਸ਼ੋਕ ਮਾਹਲਾ, ਜਗਦੀਸ਼ ਸ਼ਰਮਾ,ਨਿਰਮਲ ਸਿੰਘ ਨਾਹਰ,ਮਹਿੰਦਰ ਸਿੰਘ ਬਲੇਰ,ਬੌਬੀ ਮਲਹੋਤਰਾ,ਲੱਕੀ ਸਰਪੰਚ,ਸੁਨੀਲ ਅਰੋੜਾ,ਸੁਨੀਲ ਸ਼ਰਮਾ,ਮਧੂ ਸੂਦ,ਰੇਣੁ,ਸਾਹਿਲ ਵਾਲੀਆ ਅੰਤਿਮ ਖੋਸਲਾ,ਸਰਬਜੀਤ ਬੰਟੀ ਰਾਜਨ ਚੌਹਾਨ, ਅੰਕੁਸ਼ ਚੋਹਾਨ,ਸਤਬੀਰ,ਸੰਨੀ,ਹਰਸ਼ ਪੋਵਾਰ,ਅਰੁਣ ਸਿੰਘ,ਤੀਰਥ ਸ਼ਾਰਪ ਸੱਭਰਵਾਲ ਆਦਿ ਹਾਜ਼ਰ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *