ਸਾਬਕਾ ਫੌਜੀ ਅਤੇ ਉੱਘੇ ਸਮਾਜ ਸੇਵੀ ਸ. ਹਰੀ ਸਿੰਘ ਕਟਾਰੀਆ ਨੂੰ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Spread the love
ਬਲਾਚੌਰ, 1 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ) : ਪਿੰਡ ਮੋਹਣ ਮਾਜਰਾ ਦੇ ਸਾਬਕਾ ਫੌਜੀ ਅਤੇ ਉੱਘੇ ਸਮਾਜ ਸੇਵੀ  ਸ. ਹਰੀ ਸਿੰਘ ਕਟਾਰੀਆ  ਦਾ ਅੱਜ ਅੰਤਿਮ ਸਸਕਾਰ  ਪਿੰਡ ਮੋਹਣ ਮਾਜਰਾ ਸ਼ਮਸ਼ਾਨਘਾਟ ਵਿੱਚ ਪੂਰੇ ਸਿੱਖ ਧਾਰਮਿਕ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਤੋਂ ਸੈਂਕੜੇ ਲੋਕ ਰਿਸ਼ਤੇਦਾਰ ਮਿੱਤਰ ਸੱਜਣ ਵੱਡੀ ਗਿਣਤੀ ਵਿੱਚ  ਪਹੁੰਚੇ ਹੋਏ ਸਨ ਜਿਨ੍ਹਾਂ ਨੇ ਕੇ  ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਸ. ਹਰੀ ਸਿੰਘ ਕਟਾਰੀਆ ਮੋਰਿੰਡੇ ਵਾਲੇ ਸੰਤ ਬਾਬਾ ਅਜਮੇਰ ਸਿੰਘ (ਨਿੰਹਗ ਸਿੰਘ )ਜੀ ਦੇ ਅਨਿਨ ਸੇਵਾਦਾਰ ਸਨ ਜਿਨ੍ਹਾਂ ਨੇ ਲੰਮਾ ਸਮਾਂ ਅਖੰਡ ਪਾਠਾਂ ਸੇਵਾ ਇਲਾਕੇ ਭਰ ਵਿੱਚ ਨਿਭਾਈ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੈਕਸ ਹਸਪਤਾਲ ਵਿਖੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਹ ਮਿਤੀ 29 ਸਤੰਬਰ ਨੂੰ ਆਪਣੇ ਸਵਾਸਾਂ ਦੀ ਪੂੰਜੀ ਭੋਗਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਨੇ ਲੰਬਾ ਸਮਾਂ ਫੌਜ ਵਿੱਚ ਆਪਣੀ ਡਿਊਟੀ ਬੜੀ ਬਹਾਦਰੀ ਅਤੇ ਤਨਦੇਹੀ ਨਾਲ ਨਿਭਾਈ । ਫੌਜ ਤੋਂ ਰਿਟਾਇਰ ਹੋਣ ਉਪਰੰਤ ਉਨ੍ਹਾਂ ਨੇ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਲੰਬਾ ਸਮਾਂ ਨਿਸ਼ਕਾਮ ਸੇਵਾ ਕੀਤੀ, ਜਿਸ ਕਰਕੇ ਉਹ ਇਲਾਕੇ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ।ਅੱਜ ਉਹਨਾਂ ਦੇ ਅੰਤਿਮ ਯਾਤਰਾ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਹੈਡ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਅਤੇ ਅਰਦਾਸ ਕਰਨ ਉਪਰੰਤ   ਉਨ੍ਹਾਂ ਦੀ ਚਿਖਾ ਨੂੰ ਅਗਨੀ  ਉਨ੍ਹਾਂ ਦੇ ਸਪੁੱਤਰਾਂ ਅਵਤਾਰ ਸਿੰਘ ਨੰਬਰਦਾਰ ਅਤੇ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਪੋਤਰੇ ਨਿਸ਼ਾਨ ਸਿੰਘ (ਅਸਟ੍ਰੇਲੀਆ ) ਵਲੋਂ ਦਿੱਤੀ ਗਈ । ਇਸ ਮੌਕੇ ਇਸ ਮੌਕੇ ਰਮਨ ਨੰਦ ਲਾਲ, ਚੋਧਰੀ ਮੋਹਨ ਲਾਲ ਸਾਬਕਾ ਸਰਪੰਚ, ਚੂਹੜ ਰਾਮ ਸਾਬਕਾ ਸਰਪੰਚ ਕਲਾਰ, ਡਾਕਟਰ ਬਲਦੇਵ ਸਿੰਘ ਪਨੇਸਰ ਕਾਬਲ ਸਿੰਘ ਚੇਚੀ, ਪ੍ਰਧਾਨ ਜੋਗਿੰਦਰ ਸਿੰਘ ਸਰਪੰਚ, ਗੁਰਸ਼ਕਤੀ ਬਾਗੜੀ ਮੋਹਣਮਾਜਰਾ ਸਰਪੰਚ, ਹੈਪੀ ਬਾਗੜੀ ਮੋਹਣਮਾਜਰਾ, ਸੇਠੀ ਸਰਪੰਚ ਥੋਪੀਆ, ਦੀਪਾ ਸਰਪੰਚ ਨਿੱਘੀ, ਮੋਹਨ ਲਾਲ ਸਾਬਕਾ ਸਰਪੰਚ ਮੋਹਣਮਾਜਰਾ, ਮੋਹਣ ਸਿੰਘ ਪਨੇਸਰ, ਜਰਨੈਲ ਸਿੰਘ ਮੋਹਣ ਮਾਜਰਾ, ਨਿਸ਼ਾਨ ਸਿੰਘ ਅਸਟ੍ਰੇਲੀਆ, ਰਾਮ ਜੀ ਕੋਹਲੀ, ਮਾਸਟਰ ਕ੍ਰਿਸ਼ਨ ਲਾਲ, ਮਾਸਟਰ ਅਜੇ ਪਾਲ, ਰਾਜੂ ਖੇਪੜ, ਚਮਨ ਲਾਲ ਬਾਗੜੀ, ਪੰਮੀ ਬਰੇਤਾ, ਪਰਮਵੀਰ ਥੋਪੀਆ, ਰਾਜੂ ਚੰਡੀਗੜ੍ਹ, ਸੋਮਨਾਥ ਥੋਪੀਆ, ਮਦਨ ਲਾਲ ਖੀਵੇਵਾਲ, ਭਾਗ ਚੰਡੀਗੜ੍ਹ, ਰਾਜ ਕੁਮਾਰ ਬਾਗੜੀ, ਬਲਵੀਰ ਬਾਗੜੀ, ਪੰਮੀ ਬਰੇਤਾ, ਸ਼ੁਭਾਸ਼ ਚੰਦਰ ਸੋਭੂਵਾਲ, ਮੁਕਲ ਚੌਧਰੀ, ਬਿੱਲਾ ਕੋਹਲੀ, ਮਾਸਟਰ ਅਮਰਜੀਤ ਜੰਡੀ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *