ਸਾਲਾਪੁਰ ਚੌਂਕ ਮਾਰਕੀਟ ‘ਚ ਵਾਰ ਵਾਰ ਹੋ ਰਹੀਆਂ ਨੇ ਚੋਰੀਆਂ -ਚੋਰਾਂ ਨੇ ਚੌਕੀਦਾਰ ਨੂੰ ਕੁੱਟਮਾਰ ਕਰਕੇ ਬੰਨ੍ਹਕੇ ਸੁੱਟ ਦਿੱਤਾ

Spread the love
ਸਿੰਘ ਭਗਵੰਤਪੁਰ, 27 ਸਤੰਬਰ (ਗੁਰਵਿੰਦਰ ਸਿੰਘ ਸੋਨਾ)-ਰੋਪੜ- ਮੋਰਿੰਡਾਂ ਮੇਨ ਰੋਡ ਸਥਿਤ  ਸਾਲਾਪੁਰ ਚੌਂਕ ਦੀ ਮਸ਼ਹੂਰ ਮਾਰਕੀਟ ਜਿੱਥੇ ਕਿ ਆਏ ਦਿਨ ਦੁਕਾਨਾਂ ਦੀਆਂ ਚੋਰੀਆਂ ਦੀਆਂ  ਵਾਰਦਾਤਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ। ਵਰਨਣਯੋਗ ਹੈ ਕਿ ਜਿੱਥੇ ਹੋਰ ਕਈ ਦੁਕਾਨਾਂ ਤੇ ਚੋਰੀਆਂ ਕਾਰਨ ਦੋ ਦੋ ਤਿੰਨ ਤਿੰਨ ਵਾਰ ਨੁਕਸਾਨ ਹੋਇਆ, ਉਥੇ ਹੁਣ ਥੋੜੇ ਦਿਨ ਪਹਿਲਾਂ ਹੀ ਜਿਸ ਦੁਕਾਨ ਤੇ ਕਈ ਲੱਖਾਂ ਰੁਪਿਆ ਦਾ ਸਮਾਨ ਚੋਰੀ ਹੋਇਆ ਸੀ ਉਸੇ ਦੁਕਾਨ ਉੱਤੇ ਅੱਜ ਫਿਰ ਸਵੇਰੇ ਸਾਲਾਪੁਰ ਚੌਂਕ ਮਾਰਕੀਟ ਦੇ ਚੌਂਕੀਦਾਰ ਦਰਬਾਰਾ ਸਿੰਘ ਨੂੰ ਬੰਦੀ ਬਣਾਕੇ ਕੁੱਟਮਾਰ ਕਰਕੇ ਬੰਨ੍ਹਕੇ ਸੁੱਟ ਦਿੱਤਾ ਅਤੇ ਚੋਰਾਂ ਨੇ ਧਨੋਆ ਇਲੈਕਟਰੀਕਲ ਸ਼ਾਂਤਪੁਰ ਵਾਲਿਆਂ ਦੀ ਦੁਕਾਨ ਵਿੱਚ ਦੁਬਾਰਾ ਲੱਖਾਂ ਰੁਪਏ ਦੀ ਚੋਰੀ ਕੀਤੀ।  ਇਸ ਚੌਕੀਦਾਰ ਨੂੰ ਸਵੇਰੇ ਛੇ  ਵਜੇ ਸੜਕ ਤੋਂ ਜਾਂਦੇ ਅਤੇ ਲਾਗੇ ਘਰ ਵਾਲਿਆਂ ਨੇ ਦੇਖਿਆ ਤਾਂ ਜਾ ਕੇ ਉਸਨੂੰ ਹਸਪਤਾਲ ਲੈਕੇ ਗਏ ਚੌਕੀਦਾਰ ਦੇ ਹੱਥਾਂ ਤੇ ਅਤੇ ਬਾਕੀ ਸਰੀਰ ਤੇ ਕਾਫ਼ੀ ਸੱਟਾਂ ਵੱਜੀਆਂ ਹੋਈਆਂ ਹਨ। ਮਾਰਕੀਟ ਕਮੇਟੀ ਦੇ ਮੋਹਰੀ ਦੁਕਾਨਦਾਰਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਪ੍ਰਕਾਰ ਦੀ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਬੇਦੀ ਇਲੈਕਟਰੀਕਲ ਤੇ ਵੀ ਦੋ ਵਾਰ ਚੋਰੀ ਹੋ ਚੁੱਕੀ ਹੈ ਪਰ ਐਨੀ ਦਲੇਰੀ ਨਾਲ ਚੋਰ ਵਾਰ ਵਾਰ ਦੁਕਾਨਾਂ ਤੋਂ ਸਮਾਨ ਲੁੱਟ ਰਹੇ ਹਨ ਪਰ ਪੁਲਿਸ ਹੁਣ ਤੱਕ ਚੋਰਾਂ ਦਾ ਕੋਈ ਸੁਰਾਗ ਪਤਾ ਨਹੀਂ ਲੱਗਾ ਸਕੀ। ਜਿਸ ਕਾਰਨ ਦੁਕਾਨਦਾਰ ਇੱਥੋਂ ਦੁਕਾਨਾਂ ਬੰਦ ਕਰਕੇ ਜਾਣ ਲਈ ਮਜ਼ਬੂਰ ਹਨ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *