ਸਿਹਤ ਮੰਤਰੀ ਦੇ ਨਾਂ ਤੇ ਸਿਵਲ ਸਰਜਨ ਮਾਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ

Spread the love

ਮਾਲੇਰਕੋਟਲਾ 15 ਅਪ੍ਰੈਲ (ਬੋਪਾਰਾਏ) ਤਾਲਮੇਲ ਕਮੇਟੀ ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਫੈਸਲੇ ਤੇ ਜ਼ਿਲ੍ਹਾ ਮਾਲੇਰਕੋਟਲਾ ਦੀ ਟੀਮ ਵੱਲੋਂ ਸਿਵਲ ਸਰਜਨ ਮਾਲੇਰਕੋਟਲਾ ਰਾਂਹੀ ਸਿਹਤ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸੂਬਾਈ ਆਗੂ ਗੁਲਜ਼ਾਰ ਖਾਨ, ਜਗਤਾਰ ਸਿੰਘ ਅਤੇ ਰਾਜੇਸ਼ ਰਿਖੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਸਿਹਤ ਮੁਲਾਜ਼ਮਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਸਬੰਧੀ ਸਰਕਾਰ ਤੋਂ ਮੰਗ ਕੀਤੀ ਕਿ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਪੀ.ਐਚ.ਸੀ.ਅਤੇ ਐਨ.ਐਚ.ਐਮ.ਵੱਖ-ਵੱਖ ਸਕੀਮਾਂ ਅਧੀਨ ਕੰਮ ਕੰਮ ਕਰਦੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ਤੇ ਪੱਕੇ ਕੀਤਾ ਜਾਵੇ, ਪੰਜਾਬ ਸਕੇਲ ਲਾਗੂ ਕੀਤਾ ਜਾਵੇ,ਜ਼ਿਲ੍ਹਾ ਪ੍ਰੀਸ਼ਦ ਤੋਂ ਸਿਹਤ ਵਿਭਾਗ ਵਿਚ ਸ਼ਿਫਟ ਹੋਏ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।  ਇਹਨਾਂ ਮੁਲਾਜ਼ਮਾਂ ਨੂੰ  ਰੈਗੂਲਰ ਕਰਨ ਦੀ ਪ੍ਰੀਕ੍ਰਿਆ ਪੂਰੀ ਹੋਣ ਤੱਕ,ਤੁਰੰਤ ਬਰਾਬਰ ਕੰਮ -ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ,ਸਮੂਹ ਮੁਲਾਜਮਾਂ ਦੇ ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ, ਸਮੂਹ ਪੈਰਾ ਮੈਡੀਕਲ ਮੁਲਾਜ਼ਮਾਂ ਨੂੰ ਡਾਕਟਰਜ਼ ਪੈਟਰਨ ਤੇ .ਏ.ਸੀ.ਪੀ.ਦਾ ਲਾਭ ਦਿੱਤਾ ਜਾਵੇ। ਸਿਹਤ ਵਿਭਾਗ ਵਿਚ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਮੂਹ ਸਿਹਤ ਮੁਲਾਜ਼ਮਾਂ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ 05-01-2025 ਨੂੰ ਹੋਏ ਫੈਸਲੇ ਨੂੰ ਜਨਰਲਾਈਜ ਕੀਤਾ ਕਰਕੇ ਉਨ੍ਹਾਂ ਤੇ ਛੇਵੇਂ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਇੱਕ ਸਾਲ ਕੀਤਾ ਜਾਵੇ। ਸਮੁੱਚੇ ਸਿਹਤ ਮੁਲਾਜ਼ਮਾਂ ਨੂੰ ਪੇਸ਼ੈਂਟ ਕੇਅਰ ਅਲਾਉਂਸ ਦਿੱਤਾ ਜਾਵੇਂ। ਸਿਹਤ ਸੰਸਥਾਵਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੇ  ਫੈਸਲੇ ਵਾਪਿਸ ਲਏ ਜਾਣ। ਵਧੀ ਹੋਈ ਜਨਸੰਖਿਆ ਅਨੁਸਾਰ ਸਿਹਤ ਵਿਭਾਗ ਵਿਚ ਹਰੇਕ ਕੈਟਾਗਰੀ ਦੀਆਂ ਪੋਸਟਾਂ ਵਿਚ ਵਾਧਾ ਕਰਕੇ ਨਵੀਂ ਭਰਤੀ ਕੀਤੀ ਜਾਵੇ।ਸਿਹਤ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮਾਂ ਤੇ ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸਮੂਹ ਪੈਰਾ ਮੈਡੀਕਲ ਕਾਮਿਆਂ ਦੀਆਂ ਸਮਾਂਬੱਧ ਤਰੱਕੀਆਂ ਕੀਤੀਆਂ ਜਾਣ। ਦਰਜਾ ਚਾਰ ਕਰਮਚਾਰੀਆਂ ਦੀਆਂ ਬਣਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਅਤੇ ਦਰਜਾ ਚਾਰ ਕਰਮਚਾਰੀਆਂ ਤੇ ਟਾਈਪ ਟੈਸਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ। ਇਸ ਮੌਕੇ ਸੂਬਾ ਆਗੂ ਗੁਲਜ਼ਾਰ ਖਾਨ, ਜਗਤਾਰ ਸਿੰਘ, ਮਲਟੀਪਰਪਜ ਯੂਨੀਅਨ ਦੇ ਬਲਾਕ ਅਮਰਗੜ੍ਹ ਦੇ ਪ੍ਰਧਾਨ ਬਲਵਿੰਦਰ ਸਿੰਘ ਤੇ ਬਲਾਕ ਪੰਜਗਰਾਈਆਂ ਦੇ ਪ੍ਰਧਾਨ ਰਾਜੇਸ਼ ਰਿਖੀ,ਬੀ. ਈ ਈ ਰਣਵੀਰ ਸਿੰਘ ਢੰਡੇ,ਐਨ. ਐਚ. ਐਮ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਾਲੀਆ, ਨਜ਼ੀਰ ਮੁਹੰਮਦ, ਕਰਮਦੀਨ ਮਾਲੇਰਕੋਟਲਾ, ਜਸਵੀਰ ਸਿੰਘ, ਮੁਹੰਮਦ ਰਾਸ਼ਿਦ,ਤੇਜਿੰਦਰ ਸਿੰਘ ਨਿਰਮਲ ਸਿੰਘ, ਰਾਜਭਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ, ਮੁੱਨਾਵਰ ਜਹਾ, ਸੁਖਵਿੰਦਰ ਕੌਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *