ਸੀਨੀਅਰ ਪੱਤਰਕਾਰ ਰਘੂਨੰਦਨ ਪਰਾਸ਼ਰ ਨੂੰ ਜਵਾਈ ਦੇ ਦੇਹਾਂਤ ਦਾ ਸਦਮਾ ਦਿਲ ਦਾ ਦੌਰਾ ਪੈਣ ਕਾਰਨ ਰਿੰਕੂ ਸ਼ਰਮਾ ਦਾ ਦੇਹਾਂਤ; ਸਿਆਸੀ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

Spread the love
ਜੈਤੋ, 21 ਜੁਲਾਈ (ਮਨਜੀਤ ਸਿੰਘ ਢੱਲਾ):=ਸ਼ੇਖ ਫ਼ਰੀਦ ਪ੍ਰੈਸ ਕਲੱਬ ਜੈਤੋ ਦੇ ਵਾਈਸ ਚੇਅਰਮੈਨ ਅਤੇ ਸੀਨੀਅਰ ਪੱਤਰਕਾਰ ਰਘੂਨੰਦਨ ਪਰਾਸ਼ਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਜਵਾਈ ਰਿੰਕੂ ਸ਼ਰਮਾ (ਮੈ. ਪੰਡਿਤ ਸਦਾ ਰਾਮ ਰੂਲੀਆ ਰਾਮ, ਮੋਤੀ ਬਾਜ਼ਾਰ, ਹਿਸਾਰ) ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਵਿਛੋੜੇ ਦੀ ਖ਼ਬਰ ਨਾਲ ਪਰਿਵਾਰ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।ਇਸ ਦੁਖਦਾਈ ਘਟਨਾ ‘ਤੇ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਪ੍ਰਕਾਸ਼ ਸਿੰਘ ਭੱਟੀ ਅਤੇ ਮਾਸਟਰ ਬਲਦੇਵ ਸਿੰਘ, ਭਾਜਪਾ ਦੇ ਕੌਮੀ ਆਗੂ ਸੁਖਵਿੰਦਰਪਾਲ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਭਾਜਪਾ ਆਗੂ ਨਿਧੜਕ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ, ਸੀਨੀਅਰ ਕਾਂਗਰਸੀ ਆਗੂ ਪਵਨ ਗੋਇਲ, ਸੀਨੀਅਰ ਭਾਜਪਾ ਆਗੂ ਪ੍ਰਦੀਪ ਸਿੰਗਲਾ, ਨਗਰ ਕੌਂਸਲ ਜੈਤੋ ਦੀ ਪ੍ਰਧਾਨ ਨਿਰਮਲਾ ਦੇਵੀ ਗਰਗ, ਯੂਨੀਵਰਸਿਟੀ ਕਾਲਜ ਜੈਤੋ ਦੇ ਸੀਨੀਅਰ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਤੱਗੜ ਅਤੇ ਸ਼ੇਖ ਫ਼ਰੀਦ ਪ੍ਰੈਸ ਕਲੱਬ ਜੈਤੋ ਦੇ ਪ੍ਰਧਾਨ ਭੋਲਾ ਸ਼ਰਮਾ ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਪੱਤਰਕਾਰ ਭਾਈਚਾਰੇ ਦੀਆਂ ਸ਼ਖ਼ਸੀਅਤਾਂ ਨੇ ਰਘੂਨੰਦਨ ਪਰਾਸ਼ਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਤੋਂ ਇਲਾਵਾ ਸ਼ਗਨ ਕਟਾਰੀਆ, ਹਰਮੇਸ਼ ਚਾਵਲਾ, ਐਡਵੋਕੇਟ ਸਤੀਸ਼ ਕੁਮਾਰ ‘ਭੀਰੀ’, ਗੁਰਚਰਨ ਸਿੰਘ ਗਾਬੜੀਆ, ਮਨਿੰਦਰਜੀਤ ਸਿੰਘ ਸਿੱਧੂ, ਮਨਜੀਤ ਸਿੰਘ ਢੱਲਾ, ਭੋਲਾ ਸ਼ਰਮਾ,ਧਰਮਪਾਲ ਪੁੰਨੀ, ਗੁਰਤੇਜ ਸਿੰਘ ਸਿੱਧੂ (ਭਗਤੂਆਣਾ), ਕੁਲਦੀਪ ਸਿੰਘ ਖਾਲਸਾ, ਰਾਜੀਵ ‘ਬੌਬੀ’ ਜਿੰਦਲ, ਜੋਗਿੰਦਰ ਸਿੰਘ ਪੁੰਨੀ, ਸੰਦੀਪ ਲੂੰਬਾ, ਗੁਰਪ੍ਰੀਤ ਸਿੰਘ ਸਿੱਧੂ (ਵਾੜਾ ਭਾਈਕਾ), ਜਤਿੰਦਰ ਮਿੱਤਲ (ਬਾਜਾਖਾਨਾ), ਅਵਤਾਰ ਸਿੰਘ ਮੱਲਾ ਅਤੇ ਗੌਰਵ ਗੋਇਲ ‘ਗੋਲਡੀ’ ਸਮੇਤ ਹੋਰ ਅਨੇਕਾਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ।
  • Related Posts

    ਪਰਗਟ ਸਿੰਘ ਦੇ ਹੱਥ ਪੰਜਾਬ ਕਾਂਗਰਸ ਦੀ ਕਮਾਨ, ਸਿੱਕੀ ਤੇ ਢੋਟੀ ਨੇ ਕੀਤਾ ਸਵਾਗਤ ਨਵੀਂ ਅਗਵਾਈ ਨੂੰ ਲੈ ਕੇ ਵਰਕਰਾਂ ਵਿੱਚ ਉਤਸ਼ਾਹ, ਜਥੇਬੰਦਕ ਸਰਗਰਮੀ ਵਧਣ ਦੀ ਆਸ

    Spread the love

    Spread the loveਸ੍ਰੀ ਗੋਇੰਦਵਾਲ ਸਾਹਿਬ: 3 ਅਕਤੂਬਰ ( ਸਤਵਿੰਦਰ ਸਿੰਘ ਬੁੱਗਾ )=ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਸਾਬਕਾ ਵਿਧਾਇਕ ਸ. ਰਮਨਜੀਤ ਸਿੰਘ ਸਿੱਕੀ…

    ਸਮੂਹ ਗ੍ਰਾਮ ਪੰਚਾਇਤ ਪਿੰਡ ਮਾਲੇਵਾਲ ਵਿਖ਼ੇ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ ਖੇਡਾਂ ਪਿੰਡਾਂ ਵਿੱਚ ਆਪਸੀ ਭਾਈਚਾਰੇ ਨੂੰ ਮਜਬੂਤ ਬਣਾਉਂਦੀਆ ਹਨ -ਦੀਪਕ ਰਾਣਾ ਟਰਾਂਸਪੋਰਟਰ 

    Spread the love

    Spread the love ਕਾਹਨਪੁਰ ਖੂਹੀ 3 ਅਕਤੂਬਰ (ਜਗਤਾਰ ਜੱਗੀ ) ਸਮੂਹ ਗ੍ਰਾਮ ਪੰਚਾਇਤ ਪਿੰਡ ਮਾਲੇਵਾਲ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ,ਜਿਸ ਵਿੱਚ   ਸਮਾਜ ਸੇਵੀ ਅਤੇ ਟਰਾਂਸਪੋਰਟਰ ਦੀਪਕ ਰਾਣਾ…

    Leave a Reply

    Your email address will not be published. Required fields are marked *