ਸੀਰਤ-ਉਨ-ਨਬੀ ਕਾਨਫਰੰਸ 30 ਅਗਸਤ ਐਤਵਾਰ ਨੂੰ ਫਗਵਾੜਾ ਵਿੱਚ

Spread the love
ਫਗਵਾੜਾ 27 ਅਗਸਤ (ਪ੍ਰੀਤ ਕੌਰ ਪ੍ਰੀਤੀ)=ਦਾਵਤ-ਏ-ਇਸਲਾਮੀਆਂ ਕਮੇਟੀ ਐਂਡ ਵੈਲਫੇਅਰ ਸੋਸਾਇਟੀ, ਦਰਗਾਹ ਵਾਲੀ ਮਸਜਿਦ, ਪਲਾਹੀ ਰੋਡ, ਫਗਵਾੜਾ ਵੱਲੋਂ ਸੀਰਤ-ਉਨ-ਨਬੀ ਕਾਨਫਰੰਸ 30 ਅਗਸਤ ਐਤਵਾਰ ਨੂੰ ਸਿਟੀ ਪੈਲੇਸ, ਪਲਾਹੀ ਰੋਡ, ਫਗਵਾੜਾ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਈ ਜਾ ਰਹੀ ਹੈ। ਇਹ ਕਾਨਫਰੰਸ ਪ੍ਰਧਾਨ ਹਯਾਤ ਮੁਹੰਮਦ ਅਤੇ ਉਪ-ਪ੍ਰਧਾਨ ਮੁਹੰਮਦ ਅਲਾਉੱਦੀਨ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਯਾਤ ਮੁਹੰਮਦ ਖਾਨ (ਪ੍ਰਧਾਨ), ਅਲਾਉੱਦੀਨ (ਉਪ-ਪ੍ਰਧਾਨ), ਐਮ.ਡੀ. ਨੂਰ ਇਸਲਾਮ ਮਿਲਕ (ਮਹਾਸਚਿਵ), ਮੁਹੰਮਦ ਯੂਸਫ਼ (ਉਪ-ਸਚਿਵ), ਅਲਮੋਦੀਨ ਅੰਸਾਰੀ (ਖ਼ਜ਼ਾਨਚੀ), ਨਿਸਾਰ ਅਹਿਮਦ (ਉਪ-ਖ਼ਜ਼ਾਨਚੀ), ਇਕਬਾਲ ਮਾਸਟਰ, ਆਬਿਦ ਅਲੀ ਸ਼ੇਖ, ਈਦ ਮੁਹੰਮਦ (ਮੈਂਬਰ), ਇਮਤਿਆਜ਼ ਆਲਮ ਅਤੇ ਸ਼ਾਹਨਵਾਜ਼ ਆਲਮ ਨੇ ਦੱਸਿਆ ਕਿ ਕਾਨਫਰੰਸ ਵਿੱਚ ਪੀਰ-ਏ-ਤਰੀਕਤ, ਮੁਹਸਿਨ-ਏ-ਅਹਲੇ-ਸੁੰਨਤ ਵਲ-ਜਮਾਤ, ਫਖ਼ਰ-ਉਸ-ਸਆਦਤ ਹਜ਼ਰਤ ਹਾਫਿਜ਼-ਓ-ਕਾਰੀ ਸੱਯਦ ਮੁਹੰਮਦ ਨੂਰਾਨੀ ਸ਼ਾਹ ਰਜ਼ਵੀ (ਨਾਜ਼ਿਮ-ਏ-ਆਲਾ, ਜਾਮੀਆ ਮੁਜੱਦਦੀਆ ਰਜ਼ਵੀਆ, ਪਾਂਛਟਾ, ਫਗਵਾੜਾ, ਪੰਜਾਬ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।ਇਸ ਮੌਕੇ ਹਜ਼ਰਤ ਅੱਲਾਮਾ ਵ ਮੌਲਾਨਾ ਮੁਫ਼ਤੀ ਸ਼ੱਬੀਰ ਅਹਿਮਦ ਨੂਰੀ, ਮੁਸਲਿਮ ਪਰਸਨਲ ਲਾਅ ਬੋਰਡ ਦੇ ਉਪ-ਪ੍ਰਧਾਨ ਅਤੇ ਸੈਂਟਰਲ ਜਾਮੀਆ ਮਸਜਿਦ, ਕ੍ਰਿਯਾਨੀ ਤਾਲਾਬ, ਜੰਮੂ-ਕਸ਼ਮੀਰ ਦੇ ਖ਼ਤੀਬ-ਓ-ਇਮਾਮ, ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਜ਼ੇਰੇ-ਏ-ਹਿਮਾਇਤ ਸੱਯਦ ਨਜ਼ੀਰ-ਅਹਿਮਦ ਨਜ਼ੀਰ (ਜਲੰਧਰ, ਪੰਜਾਬ) ਵੀ ਵਿਸ਼ੇਸ਼ ਤੌਰ ’ਤੇ ਕਾਨਫਰੰਸ ਵਿੱਚ ਸ਼ਾਮਲ ਹੋਣਗੇ।ਇਸ ਮੌਕੇ ਹਯਾਤ ਮੁਹੰਮਦ ਖਾਨ, ਅਲਾਉੱਦੀਨ, ਐਮ.ਡੀ. ਨੂਰ ਇਸਲਾਮ ਮਿਲਕ, ਮੁਹੰਮਦ ਯੂਸਫ਼, ਅਲਮੋਦੀਨ ਅੰਸਾਰੀ, ਨਿਸਾਰ ਅਹਿਮਦ, ਇਕਬਾਲ ਮਾਸਟਰ, ਆਬਿਦ ਅਲੀ ਸ਼ੇਖ, ਈਦ ਮੁਹੰਮਦ, ਇਮਤਿਆਜ਼ ਆਲਮ, ਸ਼ਾਹਨਵਾਜ਼ ਆਲਮ, ਅਲਾਉੱਦੀਨ ਖਾਨ, ਜ਼ਹੀਰ-ਉਲ-ਹੁਸੈਨ, ਮੁਹੰਮਦ ਅਫ਼ਰੋਜ਼, ਅਰਸਲਾਨ ਖਾਨ, ਕੁਤੁਬ ਖਾਨ, ਅਜ਼ੀ-ਉਰ-ਮਲਿਕ, ਅਫ਼ਰੋਜ਼ ਮਲਿਕ, ਸਦਾਮ ਹੁਸੈਨ, ਨੂਰ ਮੁਹੰਮਦ, ਮੁਹੰਮਦ ਹਨੀਫ਼, ਤਾਜ ਭਾਈ, ਵਾਜਿਦ ਅਲੀ, ਸਾਬਿਰ ਖਾਨ, ਈਸਾ ਮੁਹੰਮਦ, ਸੁਬਰਾਤ, ਅਬਦੁਲ ਰਸ਼ੀਦ, ਅਬਦੁਲ ਸੱਤਾਰ ਆਦਿ ਵੀ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *