ਸੀ.ਐੱਮ. ਮਾਨ ਦੀ ਫੇਰੀ ‘ਤੇ ਸੁਰੱਖਿਆ ਦੇ ਫੋਕੇ ਦਾਅਵੇ: ਸੈਂਟਰਲ ਜੇਲ੍ਹ ਪਿੱਛੇ ਅਤੇ ਸ਼ਹਿਰ ‘ਚ ਅਣਪਛਾਤੇ ਗੈਰ-ਪ੍ਰਵਾਸੀਆਂ ਦੇ ਡੇਰੇ, ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ।

Spread the love

ਨਾਰੀਅਲ, ਔਰਤਾਂ ਦੇ ਕਪੜੇ ਵੇਚਣ ਦੀ ਆੜ ‘ਚ ਗੁਪਤ ਪਛਾਣ ਨਾਲ ਰਹਿ ਰਹੇ ਲੋਕ; ਵਾਰ-ਵਾਰ ਖ਼ਬਰਾਂ ਲੱਗਣ ‘ਤੇ ਵੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਕੰਨ ‘ਤੇ ਨਹੀਂ ਸਰਕੀ ਜੂੰ

ਹਾਊਸਿੰਗ ਬੋਰਡ ‘ਚੋਂ ਪਹਿਲਾਂ ਵੀ ਫੜਿਆ ਜਾ ਚੁੱਕਾ ਹੈ ਪਾਕਿਸਤਾਨੀ ਜਾਸੂਸ, ਅਤੀਤ ਤੋਂ ਵੀ ਨਹੀਂ ਲਿਆ ਕੋਈ ਸਬਕ

ਫਿਰੋਜ਼ਪੁਰ 10 ਅਗਸਤ (ਅਸ਼ੋਕ ਭਾਰਦਵਾਜ)15 ਅਗਸਤ ਦੇ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਫਿਰੋਜ਼ਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਆ ਰਹੇ ਹਨ। ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਿਖਾਵੇ ਵਜੋਂ ਪੱਬਾਂ ਭਾਰ ਹੋਇਆ ਪਿਆ ਹੈ ਅਤੇ ਸ਼ਹਿਰ ਦੇ ਚੌਂਕਾਂ-ਚੌਰਾਹਿਆਂ ‘ਤੇ ਚੌਕਸੀ ਵਧਾਉਣ ਦੇ ਵੱਡੇ-ਵੱਡਾ ਦਾਅਵੇ ਕੀਤੇ ਜਾ ਰਹੇ ਹਨ। ਪਰ ਧਰਾਤਲ ‘ਤੇ ਹਕੀਕਤ ਇਸ ਦੇ ਬਿਲਕੁਲ ਉਲਟ ਅਤੇ ਖ਼ਤਰਨਾਕ ਹੈ। ਸ਼ਹਿਰ ਅਤੇ ਛਾਉਣੀ ਦੀਆਂ ਮੁੱਖ ਜਨਤਕ ਥਾਵਾਂ ‘ਤੇ ਗੈਰ-ਪ੍ਰਵਾਸੀ ਆਪਣੀ ਗੁਪਤ ਪਛਾਣ ਨਾਲ ਪਨਾਹ ਲੈ ਕੇ ਰਹਿ ਰਹੇ ਹਨ। ਪੁਲਿਸ ਦਾ ਪੂਰਾ ਜ਼ੋਰ ਆਮ ਨਾਗਰਿਕਾਂ ‘ਤੇ ਰੋਬ਼ ਝਾੜਨ ਤੱਕ ਸੀਮਤ ਹੈ, ਜਦਕਿ ਨਾਕਿਆਂ ਦੇ ਬਿਲਕੁਲ ਨਜ਼ਦੀਕ ਬੈਠੇ ਇਨ੍ਹਾਂ ਅਣਪਛਾਤੇ ਲੋਕਾਂ ਵੱਲ ਵੇਖਣ ਦੀ ਵਿਹਲ ਕਿਸੇ ਕੋਲ ਨਹੀਂ ਹੈ।ਇਸ ਤੋਂ ਪਹਿਲਾਂ ਵੀ ਖ਼ਬਰਾਂ ਨਸ਼ਰ ਕਰਕੇ ਪ੍ਰਸ਼ਾਸਨ ਨੂੰ ਚੇਤੰਨ ਕੀਤਾ ਗਿਆ ਸੀ ਕਿ ਸੈਂਟਰਲ ਜੇਲ੍ਹ ਦੇ ਪਿਛਲੇ ਪਾਸੇ ਨਾਰੀਅਲ ਵੇਚਣ ਦੀ ਆੜ ਹੇਠ ਗੈਰ-ਪ੍ਰਵਾਸੀ ਗੁਪਤ ਤੌਰ ‘ਤੇ ਪਨਾਹ ਲੈ ਕੇ ਰਹਿ ਰਹੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਨਾ ਤਾਂ ਸਿਵਲ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਸਰਕੀ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਦੀ ਵੈਰੀਫਿਕੇਸ਼ਨ ਕਰਨ ਦੀ ਜ਼ਹਿਮਤ ਉਠਾਈ। ਇੱਕ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਾ ਹੋਣ ਦੇ ਨਾਤੇ ਅਤੇ ਸੀ.ਐੱਮ. ਦੀ ਫੇਰੀ ਦੌਰਾਨ ਸੁਰੱਖਿਆ ‘ਚ ਇਹ ਵੱਡੀ ਸੰਨ੍ਹ ਕਿਸੇ ਭਿਆਨਕ ਹਾਦਸੇ ਨੂੰ ਸੱਦਾ ਦੇ ਸਕਦੀ ਹੈ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਕਾਰਨ ਫਿਰੋਜ਼ਪੁਰ ਪਹਿਲਾਂ ਵੀ ਵੱਡਾ ਝਟਕਾ ਸਹਿ ਚੁੱਕਾ ਹੈ। ਸ਼ਹਿਰ ਦੇ ਹਾਊਸਿੰਗ ਬੋਰਡ ਇਲਾਕੇ ਤੋਂ ਇੱਕ ਪਾਕਿਸਤਾਨੀ ਜਾਸੂਸ ਫੜਿਆ ਗਿਆ ਸੀ, ਜੋ ਲੰਮਾ ਸਮਾਂ ਆਪਣੀ ਪਛਾਣ ਛੁਪਾ ਕੇ ਇੱਥੇ ਰਿਹਾ ਅਤੇ ਪੜ੍ਹਾਈ ਵੀ ਕਰਦਾ ਰਿਹਾ, ਪਰ ਸੁਰੱਖਿਆ ਏਜੰਸੀਆਂ ਅੱਖਾਂ ਬੰਦ ਕਰਕੇ ਬੈਠੀਆਂ ਰਹੀਆਂ। ਉਸ ਘਟਨਾ ਤੋਂ ਸਬਕ ਲੈਣ ਦੀ ਬਜਾਏ ਅੱਜ ਫਿਰ ਉਹੀ ਨਾਲਾਇਕੀ ਦੁਹਰਾਈ ਜਾ ਰਹੀ ਹੈ।ਇਹ ਨਾਲਾਇਕੀ ਹੈ ਜਾਂ ਅੱਖਾਂ ਬੰਦ ਕਰਨ ਦਾ ਨਾਟਕ? ਸਰਹੱਦੀ ਏਰੀਏ ਵਿੱਚ ਇਸ ਤਰ੍ਹਾਂ ਬਿਨਾਂ ਕਿਸੇ ਪਛਾਣ ਪੱਤਰ ਤੋਂ ਗੁਪਤ ਤੌਰ ‘ਤੇ ਰਹਿ ਰਹੇ ਲੋਕਾਂ ‘ਤੇ ਕਾਰਵਾਈ ਨਾ ਕਰਨਾ ਪ੍ਰਸ਼ਾਸਨ ਦੀ ਨਾਲਾਇਕੀ ਮੰਨੀ ਜਾਵੇ ਜਾਂ ਕਿਸੇ ਵੱਡੀ ਅਣਹੋਣੀ ਦਾ ਇੰਤਜ਼ਾਰ? ਜੇਕਰ ਸੀ.ਐੱਮ. ਦੀ ਫੇਰੀ ਦੌਰਾਨ ਜਾਂ ਸ਼ਹਿਰ ਵਿੱਚ ਕੋਈ ਸੁਰੱਖਿਆ ਸੰਕਟ ਖੜ੍ਹਾ ਹੁੰਦਾ ਹੈ, ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਲੋਕਾਂ ਦੀ ਮੰਗ ਹੈ ਕਿ ਦਿਖਾਵੇ ਦੀ ਚੈਕਿੰਗ ਛੱਡ ਕੇ ਪ੍ਰਸ਼ਾਸਨ ਤੁਰੰਤ ਇਨ੍ਹਾਂ ਗੈਰ-ਪ੍ਰਵਾਸੀਆਂ ਦੀ ਬਾਰੀਕੀ ਨਾਲ ਵੈਰੀਫਿਕੇਸ਼ਨ ਕਰੇ, ਨਹੀਂ ਤਾਂ ਕਿਸੇ ਵੀ ਅਣਹੋਣੀ ਦੀ ਪੂਰੀ ਜਵਾਬਦੇਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *