ਸ੍ਰੀ ਮਹਾਦੇਵ ਕਾਵੜ ਸੰਘ ਵੱਲੋਂ 40 ਕਾਵੜੀਆਂ ਦਾ ਜੱਥਾ ਹਰਿਦੁਆਰ ਲਈ ਰਵਾਨਾ

Spread the love
 ਤਪਾ ਮੰਡੀ 08  ਅਗਸਤ (ਗੋਲਡੀ ਵਿਆਸ) ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਤੋਂ ਕਾਵੜੀਏ ਗੰਗਾ ਜਲ ਲੈਣ ਲਈ ਹਰਿਦੁਆਰ ਨੂੰ ਰਵਾਨਾ ਹੋ ਰਹੇ ਹਨ ਇਸੇ ਲੜੀ ਤਹਿਤ ਸ਼੍ਰੀ ਮਹਾਦੇਵ ਕਾਵੜ ਸੰਘ ਤਪਾ ਵੱਲੋਂ 40 ਕਾਵੜੀਆਂ ਦਾ ਜੱਥਾ ਸਥਾਨਕ ਬਾਬਾ ਮੱਠ ਵਿਖੇ ਮੱਥਾ ਟੇਕ ਕੇ ਸ਼ਿਵ ਭੋਲੇ ਦੇ ਜੈਕਾਰੇ ਲਾਉਂਦਾ ਹੋਇਆ ਹਰਿਦੁਆਰ ਲਈ ਰਵਾਨਾ ਹੋਇਆ। ਇਸ ਮੌਕੇ ਜਥੇ ਦੇ ਆਗੂ ਡਾਲਾ ਕੁਮਾਰ, ਗੁਰਵਿੰਦਰ ਸਿੰਘ ਅਤੇ ਜੀਤ ਨੂਰੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਮੌਕੇ 55ਵੀਂ ਪੈਦਲ ਕਾਵੜ ਯਾਤਰਾ ਹਰਿਦੁਵਾਰ ਲਈ ਰਵਾਨਾ ਹੋਈ ਉਹਨਾਂ ਦੱਸਿਆ ਕਿ 8 ਅਗਸਤ ਨੂੰ ਪੈਦਲ ਕਾਵੜ ਯਾਤਰਾ ਹਰਿਦਵਾਰ ਤੋਂ ਰਵਾਨਾ ਹੋਵੇਗੀ ਅਤੇ 11 ਅਗਸਤ ਨੂੰ ਸ਼ਿਵਰਾਤਰੀ ਵਾਲੇ ਦਿਨ ਦਾ ਕਾਵੜੀਏ ਗੰਗਾ ਜਲ ਲੈ ਕੇ ਬਾਬਾ ਮੱਠ ਵਿਖੇ ਪਹੁੰਚਣਗੇ ਜਿੱਥੇ ਸ਼ਿਵਲਿੰਗ ਤੇ ਗੰਗਾ ਜਲ ਅਰਪਿਤ ਕਰਨਗੇ। ਇਸ ਮੌਕੇ ਮਹਾਦੇਵ ਕਾਵੜ ਸੰਘ ਦੇ ਕਾਵੜੀਏ ਹਾਜ਼ਰ ਸਨ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *