ਹਨੂੰਮਾਨ ਜੈਯੰਤੀ ਦੇ ਸੰਬੰਧ ਚ 24ਵਾਂ ਸਾਲਾਨਾ ਜਾਗਰਣ ਸੰਕਟ ਮੋਚਨ ਪੰਚਮੁੱਖੀ ਹਨੂੰਮਾਨ ਮੰਦਿਰ (ਗੁਰੂਹਰਸਹਾਏ) ਚ 12 ਅਪ੍ਰੈਲ ਨੂੰ

Spread the love

ਫਿਰੋਜ਼ਪੁਰ, 8 ਅਪ੍ਰੈਲ (ਅਸ਼ੋਕ ਭਾਰਦਵਾਜ) ਹਨੂੰਮਾਨ ਜੈਯੰਤੀ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ। ਇਸ ਵਾਰ ਵੀ ਆਉਣ ਵਾਲੀ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ ਹਨੂੰਮਾਨ ਮੰਦਰਾਂ ਚ ਬੜੇ ਹੀ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਜਿਸ ਦੇ ਸੰਬੰਧ ਚ ਸ਼੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਸਵਾਮੀ ਸਤਿਆਨੰਦ ਗਿਰੀ ਜੀ ਮਹਾਰਾਜ ਦੀ ਕਿਰਪਾ ਸਦਕਾ 24ਵਾਂ ਵਾਰਸ਼ਿਕ ਹਨੂੰਮਾਨ ਜਾਗਰਣ ਸ਼੍ਰੀ ਸੰਕਟਮੋਚਨ ਪੰਚਮੁਖੀ ਹਨੂੰਮਾਨ ਮੰਦਿਰ ਮੁਕਤਸਰ ਰੋਡ ਮੋਂਗਾ ਸਟ੍ਰੀਟ ਗੁਰੂਹਰਸਹਾਏ (ਫਿਰੋਜ਼ਪੁਰ) ਵਿਖੇ ਕਰਵਾਇਆ ਜਾ ਰਿਹਾ ਹੈ। ਜਾਗਰਣ ਦੀ ਜਾਣਕਾਰੀ ਦਿੰਦੇ ਹੋਇਆ ਮੰਦਿਰ ਮੈਨੇਜਮੈਂਟ ਨੇ ਦੱਸਿਆ ਕਿ ਜਾਗਰਣ ਦੀ ਸ਼ੋਭਾ ਵਧਾਉਣ ਲਈ ਮੁੱਖ ਮਹਿਮਾਨ ਵਜੋ ਫੋਜਾ ਸਿੰਘ ਸਰਾਰੀ ਐਮ ਐਲ ਏ ਗੁਰੂਹਰਸਹਾਏ ਵਲੋ ਜੋਤੀ ਪ੍ਰਚੰਡ ਕੀਤਾ ਜਾਵੇਗਾ। ਉਪਰੰਤ ਜਾਗਰਣ ਲਈ ਖੰਨਾ ਐਡ ਪਾਰਟੀ ਹਨੂੰਮਾਨ ਜੀ ਦੀਆਂ ਸੁੰਦਰ ਸੁੰਦਰ ਵੰਦਨਾ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਰਾਜੂ ਐਡ ਪਾਰਟੀ ਵਲੋ ਸੁੰਦਰ ਸੁੰਦਰ ਝਾਕੀਆਂ ਪੇਸ਼ ਕੀਤੀਆ ਜਾਣਗੀਆਂ। ਮੰਦਿਰ ਮੈਨੇਜਮੈਂਟ ਵਲੋ ਜਾਗਰਣ ਦੀ ਸ਼ੋਭਾ ਵਧਾਉਣ ਲਈ ਵੱਧ ਤੋ ਵੱਧ ਰਾਮ ਭਗਤ ਜਾਗਰਣ ਚ ਪਹੁੰਚ ਕੇ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *