ਪੱਟੀ ਸਦੀਕ, 12 ਅਗਸਤ (ਬਲਕਰਨ ਸਿੰਘ ਮਸ਼ਾਲ)- ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਰ ਸ੍ਰੀ ਸੁਭਾਸ਼ ਚੰਦ ਨੇ ਐਨਸੀਸੀ ਨਾਲ ਸਬੰਧਤ 25 ਪੰਜਾਬ ਬੀ.ਐਨ ਐਨ.ਸੀ.ਸੀ ਅਬੋਹਰ ਵੱਲੋਂ ਭਾਗ ਲੈਣ ਵਾਲੇ ਚਾਰ ਅਧਿਕਾਰੀਆਂ ਵਿੱਚੋਂ ਆਪਦੀ ਸ਼ਮੂਲੀਅਤ ਦਰਜ ਕਰਵਾਉਂਦੇ ਹੋਏ ਮਹਾਰਾਸ਼ਟਰਾ ਦੇ ਨਾਗਪੁਰ ਸ਼ਹਿਰ ਦੇ ਕੰਪਟੀ ਸਥਾਨ ਦੇ ਟਰੇਨਿੰਗ ਕੈਂਪ ਵਿੱਚ 03/06 /2026 ਤੋਂ 01/08/2026 ਤੱਕ 2 ਮਹੀਨਿਆਂ ਦੀ ਐਨਸੀਸੀ ਦੀ ਸਖਤ ਟ੍ਰੇਨਿੰਗ ਪ੍ਰਾਪਤ ਕੀਤੀ। ਇਸ ਟ੍ਰੇਨਿੰਗ ਵਿੱਚ ਭਾਗ ਲੈਣ ਲਈ ਪੂਰੇ ਭਾਰਤ ਦੇ ਕੁੱਲ 526 ਐਨਸੀਸੀ ਅਫਸਰਾਂ ਵਜੋਂ ਸ਼ਮੂਲੀਅਤ ਕੀਤੀ। ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ 2 ਮਹੀਨੇ ਦੀ ਸਖ਼ਤ ਮਿਹਨਤ ਅਤੇ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਇਨ੍ਹਾਂ ਨੇ ਟ੍ਰੇਨਿੰਗ ਕੈਂਪ ਵਿੱਚ ਫਾਇਰਿੰਗ ਸਬੰਧੀ ਰੱਖੇ ਗਏ ਕੰਪੀਟੀਸ਼ਨ ਵਿੱਚ ਆਪਦੀ ਕੰਪਨੀ ਮਹਾਰਣਾ ਪ੍ਰਤਾਪ ਵਿੱਚ ਇਨ੍ਹਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਮਹਾਰਾਣਾ ਪ੍ਰਤਾਪ ਕੰਪਨੀ ਦਾ ਨਾਮ ਰੋਸ਼ਨ ਕੀਤਾ। ਅੰਤ ਵਿੱਚ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲੈਂਦੇ ਹੋਏ ਇਨ੍ਹਾਂ ਨੂੰ ਵਿਭਾਗ ਵੱਲੋਂ ਦਿੱਤੀ ਹੋਈ ਯੂਨੀਫਾਰਮ ਦੇ ਮੋਢਿਆਂ ਤੇ 2 ਸਟਾਰ ਲਗਾ ਕੇ ਸਨਮਾਨਿਤ ਕੀਤਾ। ਇਸ ਟ੍ਰੇਨਿੰਗ ਵਿੱਚ ਸ਼੍ਰੀ ਰਵੀ ਕੁਮਾਰ ਅਤੇ ਸ਼੍ਰੀ ਸ਼ੰਭੂ ਦਿਆਲ ਵੱਲੋਂ ਬਤੌਰ ਡਰਿਲ ਇੰਸਟਰਕਟਰ ਟ੍ਰੇਨਿੰਗ ਦਿੱਤੀ ਗਈ। ਅੱਜ ਸਕੂਲ ਵਿੱਚ ਡਰਿਲ ਇੰਸਟਰਕਟਰ ਸ੍ਰੀ ਸ਼ੰਬੂ ਦਿਆਲ ਵੱਲੋਂ ਵਿਜਿਟ ਕਰਕੇ ਸਕੂਲ ਦੇ ਐਨਸੀਸੀ ਦੇ ਵਿਦਿਆਰਥੀਆਂ ਨੂੰ ਐਨਸੀਸੀ ਦੇ ਸੀ-ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਭਾਰਤ ਦੇਸ਼ ਦੀ ਸੇਨਾ ਵਿੱਚ ਅਫ਼ਸਰ ਦੀ ਨੌਕਰੀ ਪ੍ਰਾਪਤ ਕਰਕੇ ਦੇਸ਼ ਸੇਵਾ ਦਾ ਮੌਕਾ ਪ੍ਰਾਪਤ ਕੀਤਾ ਜਾ ਸਕਦਾ ਹੈ ਬਾਬਤ ਸੰਬੋਧਨ ਕੀਤਾ ਅਤੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਨਵਜੋਤ ਕੌਰ ਖਹਿਰਾ ਅਤੇ ਸਕੂਲ ਦੇ ਸਟਾਫ਼ ਨੇ ਸ੍ਰੀ ਸ਼ੰਬੂ ਦਿਆਲ ਜੀ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ। ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼੍ਰੀ ਸੁਭਾਸ਼ ਚੰਦ ਜੀ ਨੂੰ ਐਨਸੀਸੀ ਅਫ਼ਸਰ ਦੀ ਯੂਨੀਫਾਰਮ ਵਿੱਚ ਸਕੂਲ ਪੁੱਜਣ ਤੇ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।