ਅਬਦਾਲ ਜਿਲਾ ਗੁਰਦਾਸਪੁਰ ਤੋਂ ਇਸ ਨੂੰ ਲੈਣ ਵਾਸਤੇ ਆਏ ਇਹ ਪ੍ਰਭੂ ਜੀ ਰਾਜੂ ਨੇ ਜਦ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੇਖਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਆਪਣਾ ਘਰ ਆਸ਼ਰਮ ਵੱਲੋਂ ਰਾਜੂ ਪ੍ਰਭੂਜੀ ਨੂੰ ਕਾਗਜੀ ਕਾਰਵਾਈ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕੀਤਾ ਗਿਆ। ਕੇਵਲ ਕਿ੍ਰਸ਼ਨ ਕਟਾਰੀਆ (ਇੰਚਾਰਜ ਮੈਡੀਕਲ ਟੀਮ) ਅਪਣਾ ਘਰ ਆਸ਼ਰਮ ਫਰੀਦਕੋਟ ਨੇ ਦਸਿਆ ਕਿ ਪੀੜਤ ਮਾਨਵ ਸੇਵਾ ਦਾ ਪਵਿੱਤਰ ਤੀਰਥ ਸਥਾਨ ਆਪਣਾ ਘਰ ਆਸ਼ਰਮ ਫਰੀਦਕੋਟ ਜਿੱਥੇ ਪੀੜਿਤ ਬਿਮਾਰ, ਅਪੰਗ ਅਤੇ ਲਵਾਰਸ ਵਿਅਕਤੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਰੋਜਾਨਾ ਦਵਾਈ ਰਹਿਣ ਸਹਿਣ ਨਾਸ਼ਤਾ, ਦੁਪਹਿਰ ਦੀ ਰੋਟੀ ਅਤੇ ਸ਼ਾਮ ਦੀ ਰੋਟੀ ਆਦਿ ਆਮ ਘਰ ਵਾਂਗੂੰ ਦਿੱਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਇਹਨਾਂ ਵਿਅਕਤੀਆਂ ਪ੍ਰਭੂ ਦੀ ਕੌਂਸਲਿੰਗ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਸੇਵਾਦਾਰ ਇਹਨਾਂ ਦੀ ਬਿਮਾਰੀ ਖਾਣ ਪੀਣ ਅਤੇ ਲੋੜ ਦਾ ਧਿਆਨ ਰੱਖਦੇ ਹਨ। ਉਹਨਾਂ ਦੱਸਿਆ ਕਿ ਜਦ ਇਹ ਆਮ ਜਿੰਦਗੀ ਵਿੱਚ ਵਾਪਸ ਪਰਤ ਆਉਂਦੇ ਹਨ ਜਾਂ ਇਲਾਜ ਹੋ ਜਾਂਦਾਂ ਹੈ ਤਾਂ ਇਹਨਾਂ ਦੇ ਪ੍ਰਵਾਰ ਦਾ ਪਤਾ ਲੱਗ ਜਾਂਦਾ ਹੈ ਤਾਂ ਇਹਨਾਂ ਨੂੰ ਪੂਰੇ ਦਸਤਾਵੇਜ ਚੈੱਕ ਕਰਕੇ ਇਹਨਾਂ ਦੇ ਪ੍ਰਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਆਪਣਾ ਘਰ ਆਸ਼ਰਮ ਵਿੱਚ ਰਹਿ ਰਹੇ ਪ੍ਰਭੂਜਨਾਂ ਦੀ ਸਾਂਭ ਸੰਭਾਲ ਦੌਰਾਨ ਉਹਨਾਂ ਦੀ ਤੰਦਰੁਸਤੀ ਲਈ ਜਰੂਰੀ ਲੈਬ ਟੈਸਟ ਜਨਰਲ ਬਿਮਾਰੀਆ ਦਾ ਚੈਕਅਪ ਕੈਂਪ, ਬਲੱਡ ਸੈਲ, ਸੂਗਰ, ਗੁਰਦਿਆਂ ਤੇ ਲੀਵਰ ਦੇ ਟੈਸਟ, ਯੂਰਿਕ ਐਸਿਡ, ਕਾਲਾ ਪੀਲੀਆ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾੳ ਲਈ ਬਲੱਡ ਟੈਸਟ ਵੀ ਕਰਵਾਏ ਜਾਂਦੇ ਹਨ। ਇਸ ਮੌਕੇ ਵਿਜਿੰਦਰ ਵਨਾਇਕ, ਅਰਵਿੰਦ ਛਾਬੜਾ ਤੇ ਆਪਣਾ ਘਰ ਦੇ ਕਰਮਚਾਰੀ ਤੇ ਸੇਵਾਦਾਰ ਹਾਜਿਰ ਸਨ।Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…
Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

