ਆਪਣੀ ਖੁਸ਼ੀ – ਆਪਣੇ ਹੱਥ

Spread the love
ਤੁਸੀਂ ਫਿਲਮ ਦੇਖੀ ਹੈ _peaceful warrior_? ਉਸ ਵਿੱਚ ਇੱਕ ਡਾਇਲਾਗ ਹੈ ਜਿਹੜਾ ਮੈਨੂੰ ਬਹੁਤ ਪਸੰਦ ਹੈ: *”ਉਹਨਾਂ ਲੋਕਾਂ ਨੂੰ ਪਿਆਰ ਕਰਨਾ ਹੀ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈਇਹ ਬਿਲਕੁਲ ਸੱਚ ਹੈ। ਅਸਲ ‘ਚ ਗੁਣਾਂ ਨਾਲ ਭਰੇ ਇਨਸਾਨ ਨੂੰ ਪਿਆਰ ਕਰਨਾ ਬਹੁਤ ਸੌਖਾ ਹੁੰਦਾ ਹੈ। ਉਸ ਨੂੰ ਬਹੁਤ ਸਾਰਾ ਪਿਆਰ ਪਹਿਲਾਂ ਤੋਂ ਹੀ ਮਿਲ ਰਿਹਾ ਹੁੰਦਾ ਹੈ, ਤੇ ਇਸ ਕਰਕੇ ਉਹ ਖੁਸ਼ ਹੁੰਦਾ ਹੈ, ਤੇ ਦੂਸਰਿਆਂ ਨੂੰ ਵੀ ਖੁਸ਼ੀਆਂ ਮਾਣਦਾ ਰਹਿੰਦਾ ਹੈ। ਕਿਉਂਕਿ ਉਹ ਆਪ ਭਰਿਆ ਹੋਇਆ ਹੁੰਦਾ ਹੈ – ਖੁਸ਼ੀ ਨਾਲ, ਪਿਆਰ ਨਾਲ, ਸ਼ਾਂਤੀ ਨਾਲ। ਇਸ ਲਈ ਉਸਦੇ ਲਈ ਖੁਸ਼ੀਆਂ ਵੰਡਣਾ, ਪਿਆਰ ਵੰਡਣਾ ਕੋਈ ਔਖਾ ਕੰਮ ਨਹੀਂ ਹੁੰਦਾ।ਤੇ ਜੇ ਇੱਕ-ਅੱਧਾ ਬੰਦਾ ਉਸ ਨੂੰ ਪਿਆਰ ਨਾ ਵੀ ਦੇਵੇ, ਪਸੰਦ ਨਾ ਵੀ ਕਰੇ, ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਪਿਆਰ ਨਾਲ ਪਹਿਲਾਂ ਹੀ ਬਹੁਤ ਭਰਿਆ ਹੋਇਆ ਹੈ।ਤੇ ਇੱਕ ਗੱਲ ਹੋਰ: ਅਜਿਹਾ ਵਿਅਕਤੀ ਆਪਣੇ ਆਪ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਕਿਸੇ ਦਾ ਪਿਆਰ ਹਾਸਲ ਕਰਨ ਲਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ – ਆਪਣੇ ਆਪ ਨੂੰ ਪਿਆਰ ਕਰਨਾ। ਅਜਿਹੇ ਵਿਅਕਤੀ ਨੂੰ ਫਿਰ ਹਰ ਕੋਈ ਪਿਆਰ ਕਰਦਾ ਹੈ। ਇਸ ਲਈ ਉਸਨੂੰ ਪਿਆਰ ਮਿਲਦਾ ਬਹੁਤ ਹੈ। ਭਾਵ ਉਹ ਇਸ ਦੀ ਉਮੀਦ ਕਰੇ, ਚਾਹੇ ਨਾ ਕਰੇ; ਇੱਛਾ ਕਰੇ, ਚਾਹੇ ਨਾ ਕਰੇ – ਉਸ ਨੂੰ ਪਿਆਰ ਮਿਲੇਗਾ ਹੀ। ਅਜਿਹੇ ਇਨਸਾਨ ਨਾਲ ਹਰ ਬੰਦਾ ਗੱਲ ਕਰਨਾ ਚਾਹੁੰਦਾ ਹੈ, ਉਸ ਦੇ ਨੇੜੇ ਰਹਿਣਾ ਚਾਹੁੰਦਾ ਹੈ।ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰੋ। ਇਸ ਦਾ ਭਾਵ ਇਹ ਹੈ ਕਿ ਤੁਸੀਂ ਆਪਣੀ ਇੱਜ਼ਤ, ਆਪਣੇ ਸਨਮਾਨ ਦਾ ਖਿਆਲ ਰੱਖੋ। ਆਪਣੀ ਸੈਲਫ-ਸਟੀਮ ਇੰਨੀ ਜ਼ਿਆਦਾ ਰੱਖੋ ਕਿ ਕਿਸੇ ਦੇ ਵੀ ਥੋੜ੍ਹਾ-ਬਹੁਤ ਕੁਝ ਕਹਿ ਦੇਣ ਨਾਲ, ਉਸ ਨਾਲ ਲੜਨ ਦੀ ਥਾਂ, ਤੁਸੀਂ ਉਸ ਨਾਲ ਇੰਝ ਬਿਹੇਵ ਕਰੋ ਕਿ ਤੁਹਾਡੇ ‘ਤੇ ਉਸ ਦੀ ਕਿਸੇ ਵੀ ਗੱਲ ਦਾ ਕੋਈ ਫਰਕ ਨਹੀਂ ਪੈਂਦਾ।ਇਹ ਗੱਲ ਯਾਦ ਰੱਖੋ: ਨਾ ਤਾਂ ਹਰ ਬੰਦੇ ਦਾ ਇੰਨਾ ਲੈਵਲ ਹੁੰਦਾ ਹੈ ਕਿ ਉਸਨੂੰ ਜਵਾਬ ਦਿੱਤਾ ਜਾਵੇ, ਨਾ ਹੀ ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ। ਐਵੇਂ ਹਰ ਬੰਦੇ ਨੂੰ ਜਵਾਬ ਦੇ ਕੇ ਆਪਣਾ ਲੈਵਲ, ਆਪਣਾ ਪੱਧਰ, ਆਪਣਾ ਸਨਮਾਨ ਨਾ ਘਟਾਇਆ ਕਰੋ।ਇਸ ਦੁਨੀਆ ਰੂਪੀ ਬਾਜ਼ਾਰ ਵਿੱਚ ਬਹੁਤ ਕੁਝ ਹੈ, ਪਰ ਇਹ ਤੁਸੀਂ ਦੇਖਣਾ ਹੈ ਕਿ ਅਸੀਂ ਕੀ ਲੈਣਾ ਹੈ। ਕਿਉਂਕਿ ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ‘ਚ, ਜਾਂ ਫਿਰ ਹਰ ਕਿਸੇ ਨੂੰ ਜਵਾਬ ਦੇ ਰਹੇ ਹੋ, ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਹਰ ਕਿਸੇ ਤੋਂ ਹਰ ਚੀਜ਼ ਲੈ ਰਹੇ ਹੋ, ਤੇ ਆਪਣੇ ਅੰਦਰ ਕੂੜ-ਕਬਾੜ ਜਮ੍ਹਾਂ ਕਰੀ ਜਾ ਰਹੇ ਹੋ।ਤੁਸੀਂ ਦੇਖਿਆ ਹੀ ਹੋਣਾ ਹੈ ਕਿ ਵੱਡੇ-ਵੱਡੇ ਨੇਤਾਵਾਂ ਨੂੰ ਲੋਕ ਇੰਨਾ ਕੁਝ ਬੋਲ ਜਾਂਦੇ ਹਨ, ਉਹਨਾਂ ਦੇ ਕਾਰਟੂਨ ਵੀ ਬਣ ਜਾਂਦੇ ਹਨ, ਉਨ੍ਹਾਂ ਨੂੰ ਲੋਕੀ ਇੰਨੀਆਂ ਗਾਲਾਂ ਕੱਢਦੇ ਆ। ਪਰ ਉਹਨਾਂ ਦੇ ਸਿਰ ‘ਤੇ ਕੋਈ ਅਸਰ ਨਹੀਂ, ਤੇ ਨਾ ਹੀ ਉਹ ਕਿਸੇ ਵੀ ਗੱਲ ਦਾ ਜਵਾਬ ਦਿੰਦੇ ਹਨ। ਕਿਉਂਕਿ ਉਹਨਾਂ ਦਾ ਇੱਕ ਲੈਵਲ ਹੁੰਦਾ ਹੈ। ਤੇ ਉਹ ਹਰ ਇੱਕ ਆਮ ਬੰਦੇ ਦੀ ਗੱਲ ਦਾ ਜਵਾਬ ਦੇਣ ਵਿੱਚ ਆਪਣੀ ਬੇਇੱਜ਼ਤੀ ਸਮਝਦੇ ਹਨ। ਕਿਉਂਕਿ ਉਹਨਾਂ ਨੂੰ ਲੱਗਦਾ ਹੈ: “ਇਸ ਬੰਦੇ ਨੂੰ ਅਸੀਂ ਇੰਨੀ ਵੈਲਿਊ ਕਿਉਂ ਦਈਏ ਕਿ ਅਸੀਂ ਇਹਨਾਂ ਦੀ ਕਿਸੇ ਗੱਲ ਦਾ ਜਵਾਬ ਦਈਏ? ਕਿਉਂਕਿ ਇਹ ਸਾਡੇ ਬਰਾਬਰ ਦੇ ਨਹੀਂ ਹਨ।”

(ਬਾਕੀ ਫੇਰ)
ਡਾ. ਹਰਪ੍ਰੀਤ ਕੌਰ 9780675025

 

  • Related Posts

    ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਸਾਲਾਂ ਤੋਂ ਬਣਿਆ ਛੱਪੜ ਬਣਿਆ ਖਤਰਾ, ਵਨ ਰੇਂਜ ਅਫਸਰ ਨੇ ਸਖ਼ਤ ਕਾਰਵਾਈ ਦਾ ਦਿੱਤਾ ਭਰੋਸਾ

    Spread the love

    Spread the love ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ ਰੋਡ (ਰਣਜੀਤ ਸਿੰਘ ਚੰਦੀ):=ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਰੋਡ ‘ਤੇ ਇੱਕ ਨਿੱਜੀ ਸਕੂਲ ਦੇ ਨੇੜੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਸਾਲਾਂ ਤੋਂ ਬਣਿਆ…

    ਬੈਂਕ ਆਫ਼ ਇੰਡੀਆ ਨੇ ‘ਕਿਸਾਨ ਮਹੀਨੇ’ ਦੇ ਹਿੱਸੇ ਵਜੋਂ ਕਿਸਾਨ ਦਿਵਸ ਮਨਾਇਆ,  ਕਿਸਾਨਾਂ ਨੂੰ ਖੇਤੀਬਾੜੀ, ਪ੍ਰਚੂਨ ਅਤੇ ਵਪਾਰਕ ਕਰਜ਼ੇ ਵਿੱਚ ₹100 ਕਰੋੜ ਵੰਡੇ*

    Spread the love

    Spread the love ਅੰਮ੍ਰਿਤਸਰ, 22 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )=ਦੇਸ਼ ਦਾ ਪ੍ਰਮੁੱਖ ਜਨਤਕ ਖੇਤਰ ਦਾ ਬੈਂਕ, ਬੈਂਕ ਆਫ਼ ਇੰਡੀਆ, ਜੁਲਾਈ ਮਹੀਨੇ ਨੂੰ “ਕਿਸਾਨ ਮਹੀਨੇ” ਵਜੋਂ ਮਨਾ ਰਿਹਾ ਹੈ। ਇਸ ਜਸ਼ਨ…

    Leave a Reply

    Your email address will not be published. Required fields are marked *