ਆਪ ਪਾਰਟੀ ਤੋ ਵਿਧਾਇਕੀ ਦੇ ਝੂਠੇ ਸੁਪਨੇ ਅਤੇ ਦੀਵਾਰਾਂ ‘ਤੇ ਚਿਪਕੇ ਪੋਸਟਰ: ਸ਼ਹਿਰੀ ਸਮੱਸਿਆਵਾਂ ਤੋਂ ਕੋਹਾਂ ਦੂਰ ‘ਆਪ’ ਦੇ ਨਵੇਂ ਆਗੂਆਂ ਦਾ ਅਸਲ ਕਿਰਦਾਰ

Spread the love
ਫਿਰੋਜ਼ਪੁਰ 13 ਸਤੰਬਰ (ਅਸ਼ੋਕ ਭਾਰਦਵਾਜ)=ਸ਼ਹਿਰੀ ਹਲਕਿਆਂ ਵਿੱਚ ਅੱਜਕੱਲ੍ਹ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਬੈਨਰ ਹੇਠ ਕੁਝ ਅਜਿਹੇ ਚਿਹਰੇ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੇ ਹਨ, ਜਿਨ੍ਹਾਂ ਦਾ ਨਾ ਤਾਂ ਸ਼ਹਿਰੀ ਸਮਾਜ ਨਾਲ ਕੋਈ ਸਾਰਥਕ ਸਬੰਧ ਰਿਹਾ ਹੈ ਅਤੇ ਨਾ ਹੀ ਕਦੇ ਇਨ੍ਹਾਂ ਨੇ ਸ਼ਹਿਰ ਦੀ ਕਿਸੇ ਸਮੱਸਿਆ (ਸੀਵਰੇਜ, ਪੀਣ ਵਾਲਾ ਪਾਣੀ, ਟ੍ਰੈਫਿਕ ਜਾਂ ਵਪਾਰਕ ਅਸੁਰੱਖਿਆ) ਦੇ ਹੱਲ ਲਈ ਧਰਨਾ ਦਿੱਤਾ ਹੈ। ਹਾਲਤ ਇਹ ਹੈ ਕਿ ਸ਼ਹਿਰ ਦੀਆਂ ਦੀਵਾਰਾਂ, ਬਿਜਲੀ ਦੇ ਖੰਭਿਆਂ ਅਤੇ ਚੌਂਕਾਂ ‘ਤੇ ਬਾਹਰਲੇ ਹਲਕਿਆਂ ਤੋਂ ਆਏ ਇਨ੍ਹਾਂ ਚਾਹਵਾਨਾਂ ਦੇ ਵੱਡੇ-ਵੱਡੇ ਹੋਰਡਿੰਗ ਅਤੇ ਇਸ਼ਤਿਹਾਰ ਝਲਕ ਰਹੇ ਹਨ। ਸੋਸ਼ਲ ਮੀਡੀਆ ਦੀ ਰੀਲ੍ਹ-ਕਲਚਰ ਦੀ ਦੁਨੀਆ ਵਿੱਚ ਆਪਣੇ ਆਪ ਨੂੰ ‘ਜਨਤਾ ਦਾ ਆਗੂ’ ਅਖਵਾਉਣ ਵਾਲੇ ਇਹ ਦਾਅਵੇਦਾਰ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕੋਹਾਂ ਦੂਰ ਹਨ। ਇਹਨਾਂ ਨਵੇਂ ਉੱਭਰ ਰਹੇ ਚਿਹਰਿਆਂ ਦਾ ਸਿਆਸੀ ਪਿਛੋਕੜ ਵੀ ਬੜਾ ਦਿਲਚਸਪ ਰਿਹਾ ਹੈ। ਕੱਲ੍ਹ ਤੱਕ ਜੋ ਲੋਕ ਕਿਸੇ ਹੋਰ ਪਾਰਟੀ ਜਾਂ ਧੜੇ ਲਈ ਪਰਦੇ ਪਿੱਛੇ ਸੌਦੇਬਾਜ਼ੀ ਕਰਦੇ ਰਹੇ, ਅੱਜ ‘ਆਪ’ ਦੀ ਸਾਫ਼-ਸੁਥਰੀ ਛਵੀ ਦੀ ਆੜ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਆ ਗਏ ਹਨ। ਇਨ੍ਹਾਂ ਦੀ ਸਿਆਸੀ ਸਿਧਾਂਤਹੀਣਤਾ ਇਸ ਕਹਾਵਤ ‘ਤੇ ਪੂਰੀ ਉਤਰਦੀ ਹੈ ਝੰਡਾ ਕਿਸੇ ਦਾ, ਡੰਡਾ ਕਿਸੇ ਦਾ ਅਤੇ ਵੋਟ ਦੀ ਫਿਤਰਤ ਕਿਸੇ ਹੋਰ ਲਾਭ ਲਈ। ਸ਼ਹਿਰੀ ਵੋਟਰ ਪੇਂਡੂ ਜਾਂ ਸੋਸ਼ਲ ਮੀਡੀਆ ਵਾਲੀ ਭਾਵਨਾਵਾਂ ਦੀ ਰਾਜਨੀਤੀ ਤੋਂ ਕਿਤੇ ਵੱਧ ਸਿਆਣੇ ਹੁੰਦੇ ਹਨ। ਸ਼ਹਿਰ ਦਾ ਵਪਾਰੀ ਵਰਗ, ਮੁਲਾਜ਼ਮ ਅਤੇ ਆਮ ਨਾਗਰਿਕ ਜਾਣਦਾ ਹੈ ਕਿ ਮੁਸੀਬਤ ਵੇਲੇ ਸੋਸ਼ਲ ਮੀਡੀਆ ਦਾ ਲਾਈਵ ਹੋਣ ਵਾਲਾ ਆਗੂ ਨਾਲ ਖੜ੍ਹਦਾ ਹੈ ਜਾਂ ਜ਼ਮੀਨੀ ਸੰਘਰਸ਼ ਕਰਨ ਵਾਲਾ ਪੁਰਾਣਾ ਵਰਕਰ। ਬਾਹਰੋਂ ਆ ਕੇ ਵਿਧਾਇਕੀ ਦੇ ਸੁਪਣੇ ਵੇਖਣ ਵਾਲੇ ਇਹ ਧਨਾਢ ਜਾਂ ਮੌਕਾਪ੍ਰਸਤ ਚਿਹਰੇ ਸਿਰਫ ਭਰਮਾਊ ਨਾਅਰੇ ਦੇ ਸਕਦੇ ਹਨ, ਅਮਲੀ ਕੰਮ ਨਹੀਂ। ਆਮ ਆਦਮੀ ਪਾਰਟੀ ਨੂੰ ਜੇਕਰ ਸ਼ਹਿਰੀ ਹਲਕਿਆਂ ਵਿੱਚ ਆਪਣੀ ਸਾਖ ਬਚਾਉਣੀ ਹੈ, ਤਾਂ ਪੈਰਾਸ਼ੂਟ ਦਾਅਵੇਦਾਰਾਂ ਦੀ ਥਾਂ ਉਸ ਵਰਕਰ ਨੂੰ ਅੱਗੇ ਲਿਆਉਣਾ ਪਵੇਗਾ ਜਿਸਨੇ ਧੁੱਪ-ਛਾਂ ਵਿੱਚ ਪਾਰਟੀ ਦਾ ਪੱਲਾ ਫੜਿਆ ਹੋਇਆ ਹੈ। ਸੋਸ਼ਲ ਮੀਡੀਆ ਦੇ ਚਮਕੀਲੇ ਪੋਸਟਰ ਜ਼ਮੀਨੀ ਭਰੋਸਾ ਨਹੀਂ ਜਿੱਤ ਸਕਦੇ ਅੰਤ ਵਿੱਚ ਜਿੱਤ ਸੇਵਾ ਦੀ ਹੁੰਦੀ ਹੈ, ਸਪਾਂਸਡ ਇਸ਼ਤਿਹਾਰਾਂ ਦੀ ਨਹੀਂ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *