ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤਾਂ ਲਈ ਇਤਿਹਾਸਕ ਫ਼ੈਸਲੇ ਲਏ :- ਸਹਿਜਪਲ ਲਾਡਾ  ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਵਲੋਂ ਸਹਿਜਪਾਲ ਸਿੰਘ ਲਾਡਾ ਦਾ ਕੀਤਾ ਸਨਮਾਨ 

Spread the love

ਘਨੌਰ 7 ਜੁਲਾਈ (ਅਭਿਸ਼ੇਕ ਸੂਦ) ਬੀਤੇ ਦਿਨੀਂ ਰਾਜਪੁਰਾ ਸ਼ਹਿਰ ਨੂੰ ਮਿਲੀ ਨਵੀਂ ਲੀਡਰਸ਼ਿਪ ਚ ਰਿਤੇਸ਼ ਬਾਂਸਲ ਵਲੋਂ ਨਗਰ ਕੌਂਸਲ ਪ੍ਰਧਾਨ ਵਜੋਂ ਕਮਾਨ ਸੰਭਾਲੀ ਹੈ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਵਲੋਂ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਹਿਜਪਾਲ ਸਿੰਘ ਲਾਡਾ ਚੇਅਰਮੈਨ ਮਾਰਕੀਟ ਸੋਸਾਇਟੀ ਰਾਜਪੁਰਾ,ਘਨੌਰ ਨੂੰ ਉਹਨਾਂ ਦੇ ਘਰ ਸਨਮਾਨਿਤ ਕਰਨ ਪਹੁੰਚੇ। ਇਸ ਮੌਕੇ ਸਹਿਜਪਾਲ ਸਿੰਘ ਲਾਡਾ ਚੇਅਰਮੈਨ ਵਲੋਂ ਰਿਤੇਸ਼ ਬਾਂਸਲ ਨੂੰ ਅਤੇ ਜਿੱਤ ਪ੍ਰਾਪਤ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਨਮਾਨ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਹਲਕਾ ਘਨੌਰ ਵਿਧਾਇਕ ਗੁਰਲਾਲ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕ ਹਿੱਤ ਲਈ ਇਤਿਹਾਸਕ ਫ਼ੈਸਲੇ ਲਏ ਗਏ ਹਨ ਅਤੇ ਪਾਰਟੀ ਦਾ ਘੇਰਾ ਦੇਸ਼ ਅੰਦਰ ਵਿਸ਼ਾਲ ਹੋਇਆ ਹੈ। ਇਹਨਾਂ ਨਾਲ ਦੇਸ ਰਾਜ ਸੀਨੀਅਰ ਵਾਈਸ ਪ੍ਰਧਾਨ ਅਤੇ ਕਲਪਨਾ ਕੁਕਰੇਜਾ ਵਾਈਸ ਪ੍ਰਧਾਨ,ਕੌਂਸਲਰ ਗੁਰਸ਼ਰਨ ਸਿੰਘ ਵਿਰਕ ਤੇ ਹੌਰ ਪਾਰਟੀ ਆਗੂ ਮੌਜੂਦ ਸਨ।

ਕੈਪਸਨ :- ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਸਹਿਜਪਾਲ ਸਿੰਘ ਲਾਡਾ ਦਾ ਸਨਮਾਨ ਕਰਦੇ ਹੋਏ

  • Related Posts

    ਭਾਰਤ ਦੇ ਡਿਪਟੀ ਚੋਣ ਕਮਿਸਨਰ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਨੇ ਐਸ ਆਈ ਆਰ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ 

    Spread the love

    Spread the love ਅੰਮ੍ਰਿਤਸਰ 7 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ,  ਸ਼੍ਰੀ ਭਾਨੂ ਪ੍ਰਕਾਸ਼ ਯੇਤੂਰੂ, ਆਈਏਐਸ, ਅਤੇ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਅੱਜ ਸਪੈਸ਼ਲ…

    ਪਿੰਡ ਹੈਡੋਂਬੇਟ ਵਿਖੇ ਲੈਂਟਰ ਪਾਉਂਦੇ ਸਮੇਂ ਵਾਪਰਿਆ ਵੱਡਾ ਹਾਦਸਾ, ਸ਼ਟਰਿੰਗ ਦੀਆਂ ਬੱਲਿਆਂ ਡਿਗਣ ਕਾਰਨ ਲੱਖਾਂ ਦਾ ਨੁਕਸਾਨ -ਮਾੜੀ ਸ਼ਟਰਿੰਗ ਅਤੇ ਬੱਲੀਆਂ ਦੀ ਸਪੋਰਟ ਨਾ ਹੋਣ ਕਾਰਨ ਡਿੱਗਿਆ 1100 ਸਕੁਏਅਰ ਫੁੱਟ ਦਾ ਲੈਂਟਰ; ਮਿਸਤਰੀ ਤੇ ਮਜ਼ਦੂਰਾਂ ਦਾ ਹੋਇਆ ਬਚਾਅ

    Spread the love

    Spread the loveਬਲਾਚੌਰ 7 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ): ਕਾਠਗੜ੍ਹ ਦੇ ਅਧੀਨ ਪੈਂਦੇ ਪਿੰਡ ਹੈਡੋਂਬੇਟ ਵਿਖੇ ਇੱਕ ਘਰ ਦੀ ਉਸਾਰੀ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਲੈਂਟਰ ਪਾਉਣ…

    Leave a Reply

    Your email address will not be published. Required fields are marked *