ਫਰੀਦਕੋਟ 10 ਜੁਲਾਈ (ਗੁਰਦੀਪ ਸਿੰਘ ਢਿੱਲੋਂ ) ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰਮਡ ਫੋਰਸਜ਼ ਪੈਨਸ਼ਨਰਜ਼ ਫੈਮਿਲੀ ਪੈਨਸ਼ਨਰ ਦੀਆਂ ਅਣਵਿਆਹੀਆਂ ਬੇਟੀਆਂ, ਸਾਬਕਾ ਸੈਨਿਕ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਪਤਨੀ ਦੇ ਜੀਵਨਕਾਲ ਦੌਰਾਨ ਵਿਧਵਾ ਹੋਈਆਂ, ਤਲਾਕਸ਼ੁਦਾ ਬੇਟੀਆਂ ਨੂੰ ਉਹਨਾਂ ਦੇ ਮਾਪਿਆਂ (ਮਾਤਾ ਪਿਤਾ ਦੋਨਾਂ) ਦੀ ਮੌਤ ਉਪਰੰਤ ਫੈਮਿਲੀ ਪੈਨਸ਼ਨ ਮਿਲਣ ਦੀ ਸੁਵਿਧਾ ਉਪਲਬਧ ਹੈ, ਜੇਕਰ ਉਹ ਵਿਸ਼ੇ ਸਬੰਧੀ ਸ਼ਰਤਾਂ ਪੂਰੀਆਂ ਕਰਦੀਆਂ ਹੋਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਬਕਾ ਸੈਨਿਕ ਦੇ ਸਦਾ ਲਈ ਅੰਗਹੀਣ ਲੜਕੇ –ਲੜਕੀ, ਆਸ਼ਰਿਤ ਭੈਣ ਭਰਾ, ਆਸ਼ਰਿਤ ਮਾਤਾ-ਪਿਤਾ ਲਈ ਵੀ ਸ਼ਰਤਾਂ ਪੂਰੀਆਂ ਹੋਣ ਦੀ ਸੂਰਤ ਵਿੱਚ ਫੈਮਿਲੀ ਪੈਨਸ਼ਨ ਮਿਲਣ ਦੀ ਸਹੂਲਤ ਲਾਗੂ ਹੈ, ਜੇਕਰ ਸਾਬਕਾ ਸੈਨਿਕ ਦੀ ਪਤਨੀ ਫੈਮਿਲੀ ਪੈਨਸ਼ਨ ਪ੍ਰਾਪਤ ਕਰਨ ਹਿੱਤ ਜਿੰਦਾ ਨਹੀਂ ਹੈ ਜਾਂ ਸ਼ਰਤਾਂ ਪੂਰੀਆਂ ਨਹੀਂ ਕਰਦੀ। ਸਾਬਕਾ ਸੈਨਿਕ ਦੇ ਅਨਾਥ ਬੇਟਿਆਂ ਲਈ ਵੀ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿੱਚ 25 ਸਾਲ ਤੱਕ ਫੈਮਿਲੀ ਪੈਨਸ਼ਨ ਮਿਲ ਸਕਦੀ ਹੈ। ਸਾਬਕਾ ਸੈਨਿਕ ਦੀ ਮੌਤ ਉਪਰੰਤ ਉਸ ਦੀ ਪਤਨੀ ਵੱਲੋਂ ਗੋਦ ਲਏ ਬੱਚਿਆਂ ਲਈ ਫੈਮਿਲੀ ਪੈਨਸ਼ਨ ਲਾਗੂ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੂਹ ਸਾਬਕਾ ਸੈਨਿਕ ਪੈਨਸ਼ਨਰ, ਫੈਮਿਲੀ ਪੈਨਸ਼ਨਰ, ਆਸ਼ਰਿਤ ਇਸ ਸਬੰਧੀ ਆਪਣੇ ਜ਼ਿਲ੍ਹਾ ਸੈਨਿਕ ਬੋਰਡ ਰਾਹੀਂ ਸਬੰਧਤ ਰਿਕਾਰਡ ਦਫਤਰ ਨਾਲ ਆਪਣਾ ਕੇਸ ਟੇਕਅੱਪ ਕਰਨ, ਤਾਂ ਜੋ ਉਹਨਾਂ ਨੂੰ ਫੈਮਿਲੀ ਪੈਨਸ਼ਨ ਮਿਲ ਸਕੇ।
ਬੀ.ਐਲ. ਓ ਨਾਲ ਦੁਰਵਿਹਾਰ ਕਰਨ ਵਾਲਿਆਂ ਨੇ ਮਾਫੀ ਮੰਗ ਕੇ ਗਲਤੀ ਦਾ ਅਹਿਸਾਸ ਕੀਤਾ
Spread the love ਕਪੂਰਥਲਾ, 10 ਜੁਲਾਈ ( ਕੌੜਾ )- ਚੋਣ ਕਮਿਸ਼ਨ ਵੱਲੋਂ ਚੱਲ ਰਹੇ ਐਸ ਆਈ ਆਰ ਦੇ ਕੰਮ ਵਿੱਚ ਜਿੱਥੇ ਪੂਰੀ ਸ਼ਿੱਦਤ ਤੇ ਮਿਹਨਤ ਨਾਲ ਬੀ ਐਲ ਓ ਕੰਮ…






