*ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਜੰਤਰ ਮੰਤਰ ਦਿੱਲੀ ਵਿੱਚ ਹੋਏ ਹਕੂਮਤੀ ਜਬਰ ਤੇ ਦਿੱਤਾ ਪ੍ਰਸ਼ਾਸਨ ਨੂੰ ਮੰਗ ਪੱਤਰ*   *ਲੋਕਤੰਤਰ ਵਿੱਚ ਹੱਕ ਮੰਗੇ ਤੇ ਲਾਠੀਆਂ ਬਰਸਾਉਣਾ ਹਕੂਮਤ ਦੇ ਜਬਰ ਦੀ ਸਿਖਰ: ਪੋਲਾ, ਭਾਰਤੀ*

Spread the love
ਫਤਿਹਗੜ੍ਹ ਸਾਹਿਬ, 21 ਜੁਲਾਈ (ਕੁਲਵਿੰਦਰ ਕੌਰ)= ਅੱਜ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਜੋਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਹੁਦੇਦਾਰਾਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਸੰਸਦ ਮੈਂਬਰ ਐਡਵੋਕੇਟ ਸ੍ਰੀ ਚੰਦਰਸ਼ੇਖਰ ਆਜ਼ਾਦ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇੱਕ ਮੰਗ ਪੱਤਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਅਧਿਕਾਰੀਆਂ ਨੂੰ ਦਿੱਤਾ ਗਿਆ ਜਿਸ ਵਿੱਚ ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਪਹੁੰਚੇ ਜਿਸ ਵਿੱਚ ਬਹਾਲ ਸਿੰਘ ਪੋਲਾ ਜੋਨ ਉਪ ਪ੍ਰਧਾਨ ਅਤੇ ਪ੍ਰੈਸ ਇਕੱਤਰ ਅੰਮ੍ਰਿਤ ਸਿੰਘ ਭਾਰਤੀ ਨੇ ਸੰਬੋਧਨ ਕਰਦੇ ਹੋਏ ਆਖਿਆ ਇਹ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਇਹ ਮੰਗ ਪੱਤਰ ਕਾਗਜ਼ ਦਾ ਟੁਕੜਾ ਨਹੀਂ ਬਲਕਿ ਭਾਰਤੀ ਹਕੂਮਤ ਨੂੰ ਖੁੱਲੀ ਚੇਤਾਵਨੀ ਹੈ ਕਿ ਜਿਸ ਤਰ੍ਹਾਂ ਦੇਸ਼ ਦਾ ਭਵਿੱਖ ਨੌਜਵਾਨਾਂ ਨੂੰ ਬਣਦੇ ਹੱਕ ਦੇਣ ਦੀ ਬਜਾਏ ਲਾਠੀਆਂ ਨਾਲ ਭੰਨਿਆ ਜਾ ਰਿਹਾ ਹੈ ਇਹ ਹਕੂਮਤੀ ਜ਼ੁਲਮ ਦਾ ਸਿਖਰ ਹੈ ਨੀਟ ਵਰਗੇ ਤੇ ਹੋਰ ਪ੍ਰਮੁੱਖ ਪ੍ਰੀਖਿਆਵਾਂ ਦੇ ਪੇਪਰ ਵੇਚ ਕੇ ਘਪਲਾ ਹੋ ਰਿਹਾ ਹੈ ਤੇ ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਨੈਤਿਕਤਾ ਦੇ ਤੌਰ ਤੇ ਜਿੰਮੇਦਾਰੀ ਸਵੀਕਾਰ ਕਰਦੇ ਹੋਏ ਤਤਕਾਲ ਅਸਤੀਫਾ ਦੇ ਦੇਣਾ ਚਾਹੀਦਾ ਹੈ। ਨਾਲ ਹੀ ਦਿੱਲੀ ਵਿੱਚ ਹੋਏ ਅੰਦੋਲਨ ਵਿੱਚ ਪੁਲਿਸ ਦੀ ਕਾਰਵਾਈ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਅੰਦੋਲਨ ਵਿੱਚ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਨੂੰ ਇਕ ਕਰੋੜ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ ਪਾਰਲੀਮੈਂਟ ਵਿੱਚ ਪੇਪਰ ਲੀਕ ਤੇ ਵਿਦਿਆਰਥੀਆਂ ਉੱਪਰ ਪੁਲਿਸ ਦੀ ਕਾਰਵਾਈ ਤੇ ਖੁੱਲੀ ਚਰਚਾ ਹੋਵੇ, ਅੰਦੋਲਨ ਚ ਸ਼ਾਮਿਲ ਵਿਦਿਆਰਥੀਆਂ ਖਿਲਾਫ ਕਿਸੀ ਪ੍ਰਕਾਰ ਦਾ ਡੰਡਾਤਮਕ ਕਾਰਵਾਈ ਨਾ ਹੋਵੇ ਅਤੇ ਸਿੱਖਿਆ ਮਾਫੀਆ ਅਤੇ ਪੇਪਰ ਲੀਕ ਗਰੋਹਾਂ ਵਿਰੁੱਧ ਠੋਸ ਕਦਮ ਚੁੱਕੇ ਜਾਣ ਤੇ ਸਖਤ ਕਾਰਵਾਈ ਕੀਤੀ ਜਾਵੇ। ਪਾਰਟੀ ਅਹੁਦੇਦਾਰਾਂ ਨੇ ਮੰਗ ਕੀਤੀ ਕਿ ਇਸ ਦੇ ਨਾਲ ਪੁਲਿਸ ਦੇ ਨਾਲ ਬਿਨਾਂ ਵਰਦੀ ਤੋਂ ਸ਼ੱਕੀ ਲੋਕ ਜੋ ਲਾਠੀਆਂ ਬਰਸਾ ਰਹੇ ਸੀ ਉਹਨਾਂ ਦੀ ਜਾਂਚ ਕਰਕੇ ਉਹਨਾਂ ਖਿਲਾਫ ਕਾਰਵਾਈ ਹੋਵੇ ਪ੍ਰਦਰਸ਼ਨ ਸਥਾਨ ਤੇ ਨੁਕਸਾਨੇ ਗਏ ਵਾਹਨਾ ਤੇ ਹੋਰ ਨੁਕਸਾਨ ਦੀ ਭਰਭਾਈ ਹੋਵੇ ਤੇ ਪੱਥਰਾਂ ਨਾਲ ਭਰ ਕੇ ਆਉਂਦੇ ਟਰੱਕਾਂ ਦੀ ਨਿਰਪੱਖ ਜਾਂਚ ਹੋਵੇ ਭਵਿੱਖ ਵਿੱਚ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਦੀਆਂ ਵਰਦੀਆਂ ਪਾ ਕੇ ਹੀ ਕਿਸੇ ਵੀ ਪ੍ਰੋਗਰਾਮ ਵਿੱਚ ਪਹੁੰਚਣਾ ਪੱਕਾ ਕੀਤਾ ਜਾਵੇ। ਹਰ ਤਰ੍ਹਾਂ ਦੀ ਪ੍ਰੀਖਿਆ ਬਿਲਕੁਲ ਮੁਫਤ ਕੀਤੀ ਜਾਵੇ ਸਾਰੇ ਵਰਗਾਂ ਲਈ ਰਾਸ਼ਟਰੀ ਤੇ ਸਟੇਟ ਲੈਵਲ ਤੇ ਹਰ ਸਾਲ ਭਰਤੀ ਕੈਲੰਡਰ ਜਾਰੀ ਕੀਤਾ ਜਾਵੇ। ਇਸ ਦੇ ਨਾਲ ਹੀ ਪਾਰਟੀ ਦੇ ਅਹੁਦੇਦਾਰਾਂ ਨੇ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਮਨਿਸਟਰ ਅਤੇ ਪਾਰਟੀ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਦਿੱਲੀ ਹੋਈ ਘਟਨਾ ਬਾਰੇ ਘੜਿਆਲੀ ਹੰਜੂ ਨਾ ਬਹਾਓ ਕਿਉਂਕਿ ਜੋ ਦਿੱਲੀ ਵਿੱਚ ਲਾਠੀਆਂ ਕੇਂਦਰ ਸਰਕਾਰ ਬਰਸਾ ਰਹੀ ਹੈ ਉਹੀ ਲਾਠੀਆਂ ਪੰਜਾਬ ਦੇ ਵਿੱਚ ਝਾੜੂ ਸਰਕਾਰ ਬਰਸਾ ਰਹੀ ਹੈ। ਹਾਲ ਹੀ ਵਿੱਚ ਪਹਿਲਾਂ ਮਨਰੇਗਾ ਮੁਲਾਜ਼ਮਾਂ ਵਰਕਰਾਂ ਤੇ ਖੰਨੇ ਵਿਖੇ, ਬਿਜਲੀ ਮਹਿਕਮੇ ਦੇ ਲਾਈਨਮਾਨਾ ਤੇ ਪਟਿਆਲੇ ਵਿਖੇ, ਤੇ ਹੁਣ ਸਫਾਈ ਕਰਮਚਾਰੀਆਂ ਤੇ ਬਰਨਾਲੇ ਡੀਐਸਪੀ ਵੱਲੋਂ ਬਰਸਾਈਆਂ ਗਈਆਂ ਲਾਠੀਆਂ ਜੁਲਮ ਜਾਅਦਤੀ ਵਿੱਚ ਕੇਂਦਰ ਸਰਕਾਰ ਦਾ ਮੁਕਾਬਲਾ ਕਰਨ ਲੱਗੇ ਹੋਏ ਹਨ।ਹਾਲਾਂਕਿ ਸ਼ਾਮ ਨੂੰ ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਦਾ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੇ ਸਵਾਗਤ ਕੀਤਾ ਅਤੇ ਇਸ ਨੂੰ ਦੇਸ਼ ਦੇ ਨੌਜਵਾਨਾਂ ਅਤੇ ਬਾਈ ਚੰਦਰਸ਼ੇਖਰ ਆਜ਼ਾਦ ਦੇ ਯੋਗਦਾਨ ਨਾਲ ਸੰਭਵ ਹੋਇਆ। ਇਸ ਮੌਕੇ ਮੰਗ ਪੱਤਰ ਦੇਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਕੇਸਰ ਸਿੰਘ, ਅਸ਼ੋਕ ਕੁਮਾਰ, ਸੋਮਨਾਥ ਮਾਂਗਟ, ਪਰਵੇਜ਼ ਆਲਮ, ਵਿਨੇ ਕੁਮਾਰ, ਮਨੀਸ਼ ਕੁਮਾਰ, ਗੁਰਜੰਟ ਸਿੰਘ, ਗੁਰਦਿੱਤ ਸਿੰਘ, ਸਤਨਾਮ ਸਿੰਘ ਆਦਿ ਮੌਜੂਦ ਸਨ।
  • Related Posts

    ਬਲਾਚੌਰ ਵਿਖੇ ਭਾਜਪਾ ਦੀ ਅਹਿਮ ਮੀਟਿੰਗ, ਸੰਗਠਨ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਹੋਇਆ ਵਿਚਾਰ-ਵਟਾਂਦਰਾ

    Spread the love

    Spread the love ਬਲਾਚੌਰ, 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਬਲਾਚੌਰ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਸੰਗਠਨਾਤਮਕ ਮਾਮਲਿਆਂ ਅਤੇ ਪਾਰਟੀ ਨੂੰ…

    ਆਂਗਨਵਾੜੀ ਸੈਂਟਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਬੱਚਿਆਂ ਨੇ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤ, ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਦਿੱਤਾ ਸੁਨੇਹਾ

    Spread the love

    Spread the love ਮਾਛੀਵਾੜਾ ਸਾਹਿਬ, 29=ਸਤੰਬਰ (ਸੁੱਚਾ ਬੰਗੜ) – ਸਥਾਨਕ ਆਂਗਨਵਾੜੀ ਸੈਂਟਰ ਨੰਬਰ 122 ਵਿਖੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ…

    Leave a Reply

    Your email address will not be published. Required fields are marked *