ਇੰਗਲੈਂਡ ਦੀ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਚਾਹਲ ਨੇ ਸਰਕਾਰੀ ਹਾਈ ਸਕੂਲ ਖਲਵਾੜਾ ਦਾ ਕੀਤਾ ਦੌਰਾ ਵਿਦਿਆਰਥੀਆਂ ਨੂੰ ਕਰੀਅਰ, ਉੱਚ ਸਿੱਖਿਆ ਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਬਾਰੇ ਕੀਤਾ ਜਾਗਰੂਕ

Spread the love
ਫਗਵਾੜਾ  15 ਜੁਲਾਈ (ਪ੍ਰੀਤ ਕੌਰ ਪ੍ਰੀਤੀ       ) ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਮੁੱਖ ਅਧਿਆਪਕ ਸਤੀਸ਼ ਕੁਮਾਰ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕ ਹਰਸਿਮਰਨ ਸਿੰਘ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਕਰੀਅਰ ਅਤੇ ਗਾਈਡੈਂਸ ਪ੍ਰੋਗਰਾਮ ਤਹਿਤ ਇੰਗਲੈਂਡ ਦੀ ਚਿਲਡਰਨ ਸਰਵਿਸਿਜ਼ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਚਾਹਲ ਨੇ ਸਕੂਲ ਦਾ ਦੌਰਾ ਕੀਤਾ। ਸਕੂਲ ਵਿੱਚ ਕਰਵਾਏ ਸਮਾਗਮ ਦੌਰਾਨ ਸ੍ਰੀਮਤੀ ਪਰਮਜੀਤ ਕੌਰ ਚਾਹਲ ਨੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਪੜ੍ਹਾਈ ਦੀਆਂ ਪ੍ਰਭਾਵਸ਼ਾਲੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ, ਆਪਣੇ ਹੁਨਰ ਨੂੰ ਨਿਖਾਰਨ ਅਤੇ ਦੇਸ਼-ਵਿਦੇਸ਼ ਵਿੱਚ ਉਭਰ ਰਹੇ ਰੁਜ਼ਗਾਰ ਦੇ ਨਵੇਂ ਮੌਕਿਆਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਹੀ ਉਹ ਮਜ਼ਬੂਤ ਆਧਾਰ ਹੈ, ਜਿਸ ਦੇ ਸਹਾਰੇ ਹਰ ਵਿਦਿਆਰਥੀ ਆਪਣਾ ਸੁਨਹਿਰੀ ਭਵਿੱਖ ਤਿਆਰ ਕਰ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣ ਅਤੇ ਮਾਪਿਆਂ ਦੀ ਤਰ੍ਹਾਂ ਹੀ ਅਧਿਆਪਕਾਂ ਦਾ ਵੀ ਸਤਿਕਾਰ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਪੜ੍ਹ-ਲਿਖ ਕੇ ਬੱਚੇ ਨਾ ਸਿਰਫ ਸੰਸਕਾਰੀ ਬਣਦੇ ਹਨ ਸਗੋਂ ਆਪਣਾ, ਆਪਣੇ ਪਰਿਵਾਰ ਅਤੇ ਦੇਸ਼ ਦਾ ਭਵਿੱਖ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਸ੍ਰੀਮਤੀ ਚਾਹਲ ਵੱਲੋਂ ਸਕੂਲ ਦੇ 150 ਵਿਦਿਆਰਥੀਆਂ ਨੂੰ ਪਾਣੀ ਦੀਆਂ ਬੋਤਲਾਂ ਵੀ ਵੰਡੀਆਂ ਗਈਆਂ। ਪਿੰਡ ਦੇ ਸਰਪੰਚ ਆਗਿਆਪਾਲ ਸਿੰਘ ਨੇ ਇਸ ਉਪਰਾਲੇ ਲਈ ਅਧਿਆਪਕ ਹਰਸਿਮਰਨ ਸਿੰਘ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਪਰਮਜੀਤ ਕੌਰ ਚਾਹਲ ਦਾ ਸਕੂਲ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੇਰਨਾਦਾਇਕ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਇਸ ਮੌਕੇ ਪੰਚ ਪ੍ਰਸ਼ੋਤਮ ਲਾਲ ਤੋਂ ਇਲਾਵਾ ਸਕੂਲ ਦੇ ਸਮੂਹ ਅਧਿਆਪਕ ਤੇ ਸਟਾਫ ਹਾਜ਼ਰ ਸੀ। ਤਸਵੀਰ 002, ਕੈਪਸ਼ਨ : ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਕਰਵਾਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਇੰਗਲੈਂਡ ਦੀ ਚਿਲਡਰਨ ਸਰਵਿਸਿਜ਼ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਚਾਹਲ ਦੇ ਨਾਲ ਮੁੱਖ ਅਧਿਆਪਕ ਸਤੀਸ਼ ਕੁਮਾਰ, ਅਧਿਆਪਕ ਹਰਸਿਮਰਨ ਸਿੰਘ, ਸਰਪੰਚ ਆਗਿਆਪਾਲ ਸਿੰਘ ਅਤੇ ਹੋਰ।
  • Related Posts

    ਮਾਤਾ ਗੁਰਾਂ ਦੇਵੀ ਪਨੇਸਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਜਿਹਨਾਂ ਦਾ ਅੱਜ ਬਲਾਚੌਰ ਗਹੂੰਣ ਰੋਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ 

    Spread the love

    Spread the love ਬਲਾਚੌਰ 15 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਕੈਮਿਸਟ ਐਸੋਸੀਸ਼ੇੲਨ ਦੇ ਪ੍ਰਧਾਨ ਡਾ ਐਸ ਕੇ ਪਨੇਸਰ ਦੀ ਸਤਿਕਾਰ ਯੋਗ ਮਾਤਾ ਗੁਰਾਂ ਦੇਵੀ ਪਨੇਸਰ ਪਤਨੀ ਸਵਃ ਡਾ…

    *ਮੋਦੀ ਗਰੀਬਾਂ ਦੀ ਮਨਰੇਗਾ ਖਾ ਗਿਆ, ਭਗਵੰਤ ਮਾਨ ਨੇ ਨੌਜਵਾਨਾਂ ਦੀ ਨੌਕਰੀ ਤੇ ਦਲਿਤ-ਪਛੜਿਆਂ ਦਾ ਕੋਟਾ ਖਾ ਲਿਆ: ਭਾਰਤੀ*  *ਖੰਨਾ ਵਿਖੇ ਪੰਚਾਇਤ ਮੰਤਰੀ ਸੌਂਧ ਦੀ ਕੋਠੀ ਘੇਰਨ ਗਏ ਮਨਰੇਗਾ ਮਜ਼ਦੂਰਾਂ ਤੇ ਮੁਲਾਜਮਾਂ ਉੱਪਰ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਬਰਸਾਈਆਂ*

    Spread the love

    Spread the loveਖੰਨਾ, 15 ਜੁਲਾਈ (ਕੁਲਵਿੰਦਰ ਕੌਰ)=ਅੱਜ ਖੰਨਾ ਵਿਖੇ ਆਊਟਸੋਰਸਿੰਗ ਮੁਲਾਜ਼ਮਾ,ਮਨਰੇਗਾ ਮਜ਼ਦੂਰਾਂ,ਸਫਾਈ ਕਰਮਚਾਰੀਆਂ ਅਤੇ ਹੋਰ ਮਲਾਜ਼ਮ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਕਾਰਕੁਨਾਂ ਨੇ ਮਿਲ ਕੇ ਵੱਖ ਵੱਖ ਮੰਗਾਂ ਨੂੰ ਲੈ ਕੇ…

    Leave a Reply

    Your email address will not be published. Required fields are marked *