ਇੱਕ ਹੋਰ ਕਦਮ – ਖੁਸ਼ੀ ਵੱਲ

Spread the love
ਦੁਨੀਆ ਇੱਕ ਬਾਜ਼ਾਰ ਹੈ। ਇਸ ਵਿੱਚੋਂ ਜੋ ਚਾਹੇ ਮਿਲੇਗਾ, ਪਰ ਸ਼ਰਤ ਇਹ ਹੈ ਕਿ ਤੁਹਾਡੇ ਕੋਲੇ ਇਸਨੂੰ ਖਰੀਦਣ ਦੀ ਸਮਰੱਥਾ ਹੋਵੇ। ਪਿਆਰ, ਦਇਆ, ਖੁਸ਼ੀ ਆਦਿ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸਿਰਫ ਵਟਾਂਦਰਾ ਹੁੰਦਾ ਹੈ। ਮਤਲਬ, ਜਿੰਨੀਆਂ ਤੁਸੀਂ ਕਿਸੇ ਨੂੰ ਦਿਓਗੇ, ਉਨ੍ਹੇ ਹੀ ਤੁਹਾਨੂੰ ਵਾਪਸ ਮਿਲਣਗੀਆਂ। ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਹਰੇਕ ਇਨਸਾਨ ਨੂੰ ਉਹੀ ਦੇਣ ਦੀ ਕੋਸ਼ਿਸ਼ ਕਰੋ, ਜੋ ਤੁਸੀਂ ਉਸ ਤੋਂ ਚਾਹੁੰਦੇ ਹੋ। ਹਾਂ, ਕਈ ਵਾਰ ਕੁਝ ਅਜਿਹੇ ਇਨਸਾਨ ਮਿਲ ਜਾਂਦੇ ਹਨ, ਜਿਨ੍ਹਾਂ ਵਿੱਚ ਗੁੱਸਾ ਬਹੁਤ ਹੁੰਦਾ ਹੈ। ਅਜਿਹੇ ਵਿਅਕਤੀ ਨੂੰ ਸਾਂਭਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਦੋ ਤਰੀਕਿਆਂ ਨਾਲ ਤੁਸੀਂ ਅਜਿਹੇ ਵਿਅਕਤੀ ਦਾ ਸਾਹਮਣਾ ਕਰ ਸਕਦੇ ਹੋ। *ਪਹਿਲਾ:* ਕਿ ਤੁਸੀਂ ਉਸਨੂੰ ਸ਼ਾਂਤੀ ਨਾਲ ਹੀ ਮਿਲੋ, ਇੱਕ ਵਾਰ ਨਹੀਂ, ਹਰ ਵਾਰ। ਉਹ ਆਪ ਹੀ ਸੋਚੇਗਾ ਕਿ ਮੈਂ ਇਸ ਨਾਲ ਗਲਤ ਕਰ ਰਿਹਾ ਹਾਂ, ਤੇ ਉਸ ਦਾ ਵਿਹਾਰ ਬਦਲ ਜਾਏਗਾ। ਕਿਉਂਕਿ ਆਖਿਰ ਹੈ ਤਾਂ ਉਹ ਵੀ ਇਨਸਾਨ ਹੀ। *ਦੂਜਾ:* ਪਰ ਚਲੋ, ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ, ਕਾਰਨ ਕੋਈ ਵੀ ਹੋਵੇ, ਤਾਂ ਤੁਸੀਂ ਇਨਸਾਨ ਉਸ ਇਨਸਾਨ ਬਾਰੇ ਬੁਰਾ ਕਹਿਣਾ ਤਾਂ ਦੂਰ, ਬੁਰਾ ਸੋਚਣਾ ਵੀ ਛੱਡ ਦਿਓ। ਤੇ ਚੁੱਪ-ਚਾਪ ਕਿਨਾਰਾ ਕਰ ਲਓ। ਉਸ ਬਾਰੇ ਕਿਸੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਨਾ ਕਰੋ। ਕੋਈ ਜ਼ਰੂਰਤ ਨਹੀਂ ਹੈ ਇਸ ਦੀ। ਕਿਉਂਕਿ ਜੇ ਤੁਸੀਂ ਉਸ ਨਾਲ ਕੋਈ ਵਾਸਤਾ ਰੱਖਣਾ ਹੀ ਨਹੀਂ ਚਾਹੁੰਦੇ, ਤਾਂ ਉਹ ਇਨਸਾਨ ਜੋ ਵੀ ਮਰਜ਼ੀ ਹੋਵੇ, ਚੰਗਾ ਹੋਵੇ ਜਾਂ ਮਾੜਾ ਹੋਵੇ, ਤੁਸੀਂ ਕੀ ਲੈਣਾ? ਆਪਣੀ ਸੋਚ ਨਹੀਂ ਮਿਲਦੀ, ਇਸ ਲਈ ਇੱਕ ਪਾਸੇ ਹੋ ਜਾਓ। ਗੱਲ ਖਤਮ। ਦੂਜਿਆਂ ਨੂੰ ਕਨਵਿੰਸ ਕਰਨ ਦੀ, ਭਰੋਸਾ ਦਵਾਉਣ ਦੀ ਕੀ ਲੋੜ ਹੈਗੀ ਕਿ ਉਹ ਇਨਸਾਨ ਹੀ ਮਾੜਾ ਹੈ?ਇਸ ਨਾਲ ਇੱਕ ਪਾਸੇ ਤਾਂ ਤੁਸੀਂ ਆਪਣੇ ਆਪ ਨੂੰ ਦੁਖੀ ਕਰ ਰਹੇ ਹੋ, ਕਿਉਂਕਿ ਤੁਸੀਂ ਉਸਨੂੰ ਯਾਦ ਕਰ ਰਹੇ ਹੋ। ਤੇ ਦੂਜੇ ਪਾਸੇ ਉਸਦੀਆਂ ਬੁਰਾਈਆਂ ਨੂੰ ਯਾਦ ਕਰ ਰਹੇ ਹੋ, ਜਿਨ੍ਹਾਂ ਦਾ ਅਸਰ ਤੁਹਾਡੇ ਤੇ ਦੇਰ-ਸਵੇਰ ਹੋਏਗਾ ਹੀ। ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਕਿ ਜਿਸ ਇਨਸਾਨ ਨੂੰ ਤੁਸੀਂ ਜਿੰਨਾ ਜ਼ਿਆਦਾ ਯਾਦ ਕਰੋਗੇ, ਤੁਸੀਂ ਉਸ ਵਰਗੇ ਹੁੰਦੇ ਜਾਓਗੇ। ਜਿੰਨਾ ਜ਼ਿਆਦਾ ਤੁਸੀਂ ਇਸ ਬਾਰੇ ਸੋਚੋਗੇ, ਉਸ ਬਾਰੇ ਗੱਲ ਕਰੋਗੇ, ਉਸ ਨਾਲ ਗੱਲ ਕਰੋਗੇ, ਤੁਸੀਂ ਉਸ ਵਰਗੇ ਹੁੰਦੇ ਜਾਓਗੇ। ਇਸ ਲਈ ਸੰਗਤ ਸਿਰਫ ਅਜਿਹੇ ਇਨਸਾਨ ਦੀ ਕਰੋ, ਜਿਸ ਵਰਗੇ ਤੁਸੀਂ ਹੋਣਾ ਚਾਹੁੰਦੇ ਹੋ। ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਉਸ ਇਨਸਾਨ ਨੂੰ ਯਾਦ ਕਰੋਗੇ, ਉਸ ਨਾਲ ਗੱਲ ਕਰੋਗੇ, ਉਸ ਦਾ ਪ੍ਰਭਾਵ ਤੁਹਾਡੇ ਤੇ ਪਏਗਾ। ਉਸਦੀ ਸ਼ਖਸੀਅਤ ਤੁਹਾਡੇ ਤੇ ਹਾਵੀ ਹੋਣ ਲੱਗੇਗੀ। ਉਸਦੀਆਂ ਗੱਲਾਂ ਦਾ ਅਸਰ ਤੁਹਾਡੇ ਤੇ ਹੋਏਗਾ। ਤੇ ਜਦੋਂ ਵੀ ਮਨੁੱਖੀ ਮਨ ਕਿਸੇ ਦਾ ਪ੍ਰਭਾਵ ਕਬੂਲ ਲੈਂਦਾ ਹੈ, ਤਾਂ ਇਸ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਉਸ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ, ਆਪਣੇ ਆਪ ਨੂੰ ਬਦਲ ਲੈਂਦਾ ਹੈ। ਇਸ ਲਈ ਸੰਗਤ ਉਸ ਮਨੁੱਖ ਦੀ ਕਰੋ, ਉਸੇ ਨਾਲ ਵੱਧ ਤੋਂ ਵੱਧ ਗੱਲ ਕਰੋ, ਜਿਸ ਵਰਗੇ ਤੁਸੀਂ ਹੋਣਾ ਚਾਹੁੰਦੇ ਹੋ। ਇਹ ਇੱਕਦਮ ਤਾਂ ਨਹੀਂ ਹੋਵੇਗਾ, ਥੋੜਾ ਟਾਈਮ ਲੱਗੇਗਾ। ਜਿੰਨਾ ਜ਼ਿਆਦਾ ਫਰਕ ਹੈ, ਜਿੰਨਾ ਡੂੰਘਾ ਫਰਕ ਹੈ, ਉਨ੍ਹਾ ਹੀ ਜ਼ਿਆਦਾ ਟਾਈਮ ਲੱਗੇਗਾ। ਪਰ ਇਹ ਪੱਕਾ ਹੈ ਕਿ ਉਸ ਮਨੁੱਖ ਦੇ ਨੇੜੇ ਰਹਿਣ ਨਾਲ ਉਸ ਵਰਗੇ ਹੋਣਾ ਸੁਭਾਵਿਕ ਹੈ, ਕੁਦਰਤੀ ਹੈ। ਇਸ ਲਈ ਇਹੋ ਜਿਹੇ ਲੋਕਾਂ ਬਾਰੇ ਸੋਚਣਾ, ਗਾਲਾਂ ਕਢਣੀਆਂ, ਜਿਹਨਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ, ਦੀ ਜਗ੍ਹਾ ਤੇ ਇਹੋ ਜਿਹੇ ਲੋਕਾਂ ਬਾਰੇ ਸੋਚੋ, ਉਹਨਾਂ ਬਾਰੇ ਗੱਲ ਕਰੋ। ਤੇ ਜੇ ਹੋ ਸਕੇ, ਤਾਂ ਉਹਨਾਂ ਦੇ ਨੇੜੇ ਰਹੋ, ਜਿਨ੍ਹਾਂ ਵਰਗੇ ਤੁਸੀਂ ਬਣਨਾ ਚਾਹੁੰਦੇ ਹੋ।
ਡਾਕਟਰ ਹਰਪ੍ਰੀਤ ਕੌਰ  9780675025
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *