ਐਮਐਲਏ ਸਾਹਿਬ ਦੀ ਰਹਿਨੁਮਾਈ ਹੇਠ ਹਸਪਤਾਲ ਵਿੱਚ ਜਲਦ ਸੁਧਾਰ ਕਰਵਾਏ ਜਾਣਗੇ – ਡਾ. ਹਰੀਸ਼ ਗੋਇਲ

Spread the love

ਜੈਤੋ, 09 ਅਪ੍ਰੈਲ ( ਬਿਊਰੋ ) ਰੋਗੀ ਕਲਿਆਣ ਸਮਿਤੀ ਸਿਵਲ ਹਸਪਤਾਲ ਜੈਤੋ ਦੀ ਇੱਕ ਹੰਗਾਮੀ ਮੀਟਿੰਗ ਸਮਿਤੀ ਦੇ ਪ੍ਰਧਾਨ ਡਾਕਟਰ ਵਰਿੰਦਰ ਕੁਮਾਰ ਐਸਐਮਓ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸਮਿਤੀ ਮੈਂਬਰ ਸੁਰਿੰਦਰ ਗਰਗ ਰਿਟਾਇਰਡ ਆਰ. ਏ. ਨੇ ਦੱਸਿਆ ਕਿ ਹਸਪਤਾਲ ਦੀ ਖਸਤਾ ਹੋ ਰਹੀ ਬਿਲਡਿੰਗ ਅਤੇ ਮਰੀਜ਼ਾਂ ਦੇ ਬੈਠਣ ਦੀ ਸੁਵਿਧਾ ਲਈ ਵਿਸ਼ੇਸ਼ ਤੌਰ ਤੇ ਚਰਚਾ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾਕਟਰ ਹਰੀਸ਼ ਗੋਇਲ ਨੇ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਬਹੁਤ ਹੀ ਜਲਦ ਐਮਐਲਏ ਅਮੋਲਕ ਸਿੰਘ ਦੀ ਰਹਿਨੁਮਾਈ ਹੇਠ ਇਹਨਾਂ ਦਾ ਹੱਲ ਕਰਵਾਉਣ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਹਾਜ਼ਰ ਸਮੀਤੀ ਮੈਂਬਰ ਡੇਰਾ ਵਿਵੇਕ ਆਸ਼ਰਮ ਜਲਾਲ ਦੀ ਇਕਾਈ ਜੈਤੋ ਦੇ ਮੁਖੀ ਸੰਤ ਸ਼ਮਿੰਦਰ ਸਿੰਘ ( ਰਿਸ਼ੀ ਰਾਮ ਜੀ )  ਨੇ ਮਸ਼ਵਰਾ ਦਿੱਤਾ ਕੀ ਜਦੋਂ ਤੱਕ ਸਰਕਾਰੀ ਸਹੂਲਤ ਆਉਂਦੀ ਹੈ ਉਦੋਂ ਤੱਕ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਕਾਰਜ ਲਈ ਕੁਝ ਉਪਰਾਲੇ ਕੀਤੇ ਜਾ ਸਕਦੇ ਹਨ। ਉਨਾਂ ਦੀ ਗੱਲ ਦਾ ਸਤਿਕਾਰ ਕਰਦੇ ਹੋਏ ਇਸ ਮੌਕੇ ਹਾਜ਼ਰ ਲਾਇਨ ਆਈ ਕੇਅਰ ਸੈਂਟਰ ਦੇ ਚੇਅਰਮੈਨ ਰਕੇਸ਼ ਰੋਮਾਣਾ ਅਤੇ ਲਾਇਨ ਕਲੱਬ ਗੁਡ ਵਿਲ ਦੇ ਚੇਅਰਮੈਨ ਪ੍ਰਵੀਨ ਜਿੰਦਲ ਨੇ ਆਪਣੀਆਂ ਸੰਸਥਾਵਾਂ ਵੱਲੋਂ 10-10 ਹਜਾਰ ਰੁਪਿਆ ਇਸ ਕਾਰਜ ਲਈ ਦੇਣ ਦੀ ਪਹਿਲ ਕਦਮੀ ਕੀਤੀ।ਇਸ ਮੀਟਿੰਗ ਵਿੱਚ ਮੈਡੀਕਲ ਅਫਸਰ ਡਾਕਟਰ ਰਾਜਵੀਰ ਕੌਰ, ਨਰਸਿੰਗ ਸੁਪਰੀਟੈਂਡੈਂਟ ਬਲਜੀਤ ਕੌਰ, ਸੁਪਰਵਾਈਜ਼ਰ ਸੀਡੀਪੀਓ ਚਰਨਜੀਤ ਕੌਰ, ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਅਨਿਲ ਕੁਮਾਰ, ਬੀਡੀਪੀਓ ਵਿਭਾਗ ਦੇ ਅਮਰਜੀਤ ਸਿੰਘ ਅਤੇ ਸਮਾਜ ਸੇਵੀ ਲਵਲੀਨ ਕੋਚਰ ਆਦਿ ਹਾਜ਼ਰ ਹੋਏ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *