ਐਸਐਚਓ ਥਾਣਾ ਸਦਰ ਅਬੋਹਰ ਰਵਿੰਦਰ ਕੁਮਾਰ ਭੀਟੀ ਨੂੰ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਦੁਆਰਾ ਕੀਤਾ ਸਨਮਾਨਿਤ

Spread the love
 ਪੱਟੀ ਸਦੀਕ, 28 ਜੂਨ (ਬਲਕਰਨ ਸਿੰਘ ਮਸ਼ਾਲ)- ਪੰਜਾਬ ਲੈਵਲ ਦੀ ਮਾਨਤਾ ਪ੍ਰਾਪਤ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਦੁਆਰਾ ਥਾਣਾ ਸਦਰ ਅਬੋਹਰ ਦੇ ਐਸਐਚ ਓ ਸ਼੍ਰੀ ਰਵਿੰਦਰ ਕੁਮਾਰ ਭੀਟੀ ਸਾਹਿਬ ਨੂੰ ਪਿਛਲੇਂ ਸਮੇਂ ਵਿੱਚ ਉਨ੍ਹਾਂ ਦੁਆਰਾ ਕੀਤੇ ਚੰਗੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਹਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਮੌਜੂਦਾ ਸਰਪੰਚ ਭਜਨ ਲਾਲ ਬੱਲੂਆਣਾ ਨੇ ਦੱਸਿਆ ਕਿ ਐਸਐਚਓ ਥਾਣਾ ਸਦਰ ਅਬੋਹਰ ਵਿੱਚ ਤੈਨਾਤ ਸ਼੍ਰੀ ਰਵਿੰਦਰ ਕੁਮਾਰ ਭੀਟੀ ਜਿਨ੍ਹਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲਿਆ। ਪਿੰਡਾਂ ਵਿੱਚ ਸਰਪੰਚਾਂ ਨਾਲ ਤਾਲਮੇਲ ਕਰਕੇ ਰਾਤ ਦੇ ਠੀਕਰੀ ਪਹਿਰੇ ਲਵਾਏ ਜਿਨ੍ਹਾਂ ਕਰਕੇ ਪਿੰਡਾਂ ਅਤੇ ਢਾਣੀਆਂ ਤੇ ਹੋ ਰਹੀਆਂ ਚੋਰੀਆਂ ਲਗਭਗ ਬੰਦ ਹੋ ਗਈਆਂ ਹਨ ਇਸ ਤੋਂ ਇਲਾਵਾ ਲੋਕਾਂ ਨਾਲ ਉਨ੍ਹਾਂ ਦੇ ਵਧੀਆ ਵਿਵਹਾਰ ਕਰਕੇ ਵੀ ਉਨ੍ਹਾਂ ਦੀ ਇਲਾਕੇ ਵਿੱਚ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਨੂੰ ਸਨਮਾਨ ਚਿੰਨ ਦੇਣ ਸਮੇਂ ਸ਼ਹੀਦ ਊਧਮ ਸਿੰਘ ਵੈਲਫੇਅਰ ਸੋਸਾਇਟੀ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਪ੍ਰੋਫ਼ੈਸਰ ਤੇਜਵੀਰ ਸਿੰਘ ਬਰਾੜ, ਕੈਸ਼ੀਅਰ ਸ. ਸੁਖਦਰਸ਼ਨ ਸਿੰਘ, ਪੀਆਰਓ ਸ. ਜਸਬੀਰ ਸਿੰਘ, ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਉਪ ਪ੍ਰਧਾਨ ਸ਼੍ਰੀਮਤੀ ਸੋਮਾ ਰਾਣੀ ਤੋਂ ਇਲਾਵਾ ਸੁਸਾਇਟੀ ਦੇ ਹੋਰ ਪਤਵੰਤੇ ਅਹੁਦੇਦਾਰ ਵੀ ਹਾਜ਼ਰ ਸਨ। ਪ੍ਰਧਾਨ ਭਜਨ ਲਾਲ ਬੱਲੂਆਣਾ ਅਤੇ ਪ੍ਰਧਾਨ ਪ੍ਰੋਫੈਸਰ ਤੇਜਵੀਰ ਸਿੰਘ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਵਿਅਕਤੀ ਕਿਸੇ ਖਾਸ ਖਿੱਤੇ ਵਿੱਚ ਸਮਾਜ ਲਈ ਜਾਂ ਦੇਸ਼ ਲਈ ਚੰਗਾ ਕੰਮ ਕਰੇਗਾ ਸੋਸਾਇਟੀ ਉਨ੍ਹਾਂ ਦਾ ਮਾਨ ਸਨਮਾਨ ਕਰਦੀ ਰਹੇਗੀ।
  • Related Posts

    ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਂਡਾਂ ਦਾ ਉਦਘਾਟਨ ਵਿਧਾਇਕ ਜੈਤੋ ਨੇ ਕੀਤਾ

    Spread the love

    Spread the love ਜੈਤੋ 12 ਜੂਨ (ਗੁਰਦੀਪ ਸਿੰਘ ਢਿੱਲੋਂ ); ਨਗਰ ਸੁਧਾਰ ਕਮੇਟੀ ਜੈਤੋ ਵੱਲੋਂ ਸੰਤ ਰਿਸ਼ੀ ਰਾਮ ਜੀ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ…

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    Leave a Reply

    Your email address will not be published. Required fields are marked *